ਪੰਜਾਬ: Gun Point ਤੇ ਹੋਈ ਸੋਨੇ ਦੀ ਲੁੱਟ, ਪੁਲਿਸ ਨੇ ਕੀਤੀ ਰੇਡ, ਦੇਖੋਂ ਵੀਡਿਓ

ਪੰਜਾਬ: Gun Point ਤੇ ਹੋਈ ਸੋਨੇ ਦੀ ਲੁੱਟ, ਪੁਲਿਸ ਨੇ ਕੀਤੀ ਰੇਡ, ਦੇਖੋਂ ਵੀਡਿਓ

ਪੁਲਿਸ ਦੇ ਹੱਥ ਲੱਗੀ ਆਰੋਪੀਆਂ ਦੀ ਕਾਰ ਤੇ ਆਰੋਪੀ ਹੋਏ ਮੌਕੇ ਤੋਂ ਫ਼ਰਾਰ

ਅੰਮ੍ਰਿਤਸਰ : ਸ਼ਹਿਰ ਵਿੱਚ ਆਏ ਦਿਨ ਵੱਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੇ ਪੁਲਿਸ ਨੂੰ ਵੀ ਸਵਾਲਾਂ ਤੇ ਘੇਰੇ ਵਿੱਚ ਖੜਾ ਕੀਤਾ ਹੋਇਆ ਹੈ। ਜਿਸ ਦੇ ਚਲਦੇ ਪੁਲਿਸ ਵੱਲੋਂ ਲਗਾਤਾਰ ਹੀ ਨਾਕੇ ਬੰਦਿਆਂ ਕਰਕੇ ਛਾਪੇਮਾਰੀਆਂ ਕਰਕੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਆਰੋਪੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਗੱਲ ਕਰੀਏ ਅੰਮ੍ਰਿਤਸਰ ਦੇ ਤਾਂ 27 ਸਤੰਬਰ ਨੂੰ ਅੰਮ੍ਰਿਤਸਰ ਵਿੱਚ ਗੁਰਪ੍ਰੀਤ ਸਿੰਘ ਲਾਡਾ ਨਾਮਕ ਨੌਜਵਾਨ ਦੇ ਕੋਲੋਂ 1423 ਗ੍ਰਾਮ ਸੋਨਾ ਦਾਰਾ ਸਿੰਘ ਨਮਕ ਨੌਜਵਾਨ ਤੇ ਉਸਦੇ ਕੁਝ ਸਾਥੀਆਂ ਨੇ ਪਿਸਤੌਲ ਦੀ ਨੋਕ ਦੇ ਨਾਲ ਲੁੱਟਿਆ ਸੀ। ਜਿਸ ਤੋਂ ਬਾਅਦ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਦੇਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਕਿ ਆਰੋਪੀ ਨਿਊ ਅੰਮ੍ਰਿਤਸਰ ਇਲਾਕੇ ਵਿੱਚ ਰੁਕੇ ਹੋਏ ਹਨ ਤਾਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਨਿਊ ਅੰਮ੍ਰਿਤਸਰ ਇਲਾਕੇ ਵਿੱਚ ਰੇਡ ਕੀਤਾ ਗਿਆ। ਇਸ ਦੌਰਾਨ ਮੌਕੇ ਤੋਂ ਆਰੋਪੀ ਫਰਾਰ ਹੋ ਗਏ।

ਪੁਲਿਸ ਦੇ ਹੱਥ ਆਰੋਪੀਆਂ ਦੀ ਥਾਰ ਕਾਰ ਜਰੂਰ ਲੱਗੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਪ੍ਰੀਤ ਸਿੰਘ ਲਾਡਾ ਦੇ ਭਰਾ ਨੇ ਦੱਸਿਆ ਕਿ ਉਹਨਾਂ ਦਾ ਉਹਨਾਂ ਦੀ ਜਾਣ ਪਹਿਚਾਣ ਦੇ ਵਿੱਚ ਹੀ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਕੋਈ ਮਾਮਲਾ ਚੱਲਦਾ ਆ ਰਿਹਾ ਸੀ। ਦਾਰਾ ਸਿੰਘ ਨਾਮਕ ਵਿਅਕਤੀ ਨੇ ਉਸਦੇ ਭਰਾ ਗੁਰਪ੍ਰੀਤ ਸਿੰਘ ਨੂੰ ਬੁਲਾ ਕੇ ਅਤੇ ਪਸਤੌਲ ਦੇ ਬਲ ਤੇ ਉਸ ਕੋਲੋਂ ਸੋਨੇ ਲੁਟ ਕੇ ਫਰਾਰ ਹੋ ਗਏ। ਜਿਸ ਸਬੰਧੀ ਉਹਨਾਂ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਸੀ। ਅੱਜ ਪੁਲਿਸ ਵੱਲੋਂ ਨਿਊ ਅੰਮ੍ਰਿਤਸਰ ਇਲਾਕੇ ਵਿੱਚ ਰੇਡ ਕੀਤੀ ਗਈ। ਇਸ ਦੌਰਾਨ ਪੁਲਿਸ ਦੇ ਹੱਥ ਸਿਰਫ ਉਹਨਾਂ ਦੀ ਕਾਰ ਹੀ ਲੱਗੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ 27 ਸਤੰਬਰ ਨੂੰ ਗੁਰਪ੍ਰੀਤ ਸਿੰਘ ਲਾਡਾ ਨਾਮਕ ਵਿਅਕਤੀ ਕੋਲੋਂ ਸੋਨੇ ਦੀ ਲੁੱਟ ਹੋਣ ਦੀ ਖਬਰ ਉਹਨਾਂ ਨੂੰ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਮਾਮਲਾ ਦਰਜ ਕਰਕੇ ਆਰੋਪੀਆਂ ਦੀ ਭਾਲ ਸ਼ੁਰੂ ਕੀਤੀ ਹੈ। ਅਤੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਆਰੋਪੀ ਨਹੀਂ ਅੰਮ੍ਰਿਤਸਰ ਇਲਾਕੇ ਵਿੱਚ ਰੁਕੇ ਹੋਏ ਹਨ ਜਿਸ ਕਰਕੇ ਪੁਲਿਸ ਵੱਲੋਂ ਇੱਥੇ ਰੇਡ ਕੀਤਾ ਗਿਆ ਹੈ।