ਪੰਜਾਬ : ਵਿਵਾਦਾ 'ਚ ਆਈ ਅਦਾਕਾਰਾ, ਪੀੜਿਤ ਪਹੁੰਚਿਆਂ ਕਮਿਸ਼ਨਰ ਦਫਤਰ, ਦੇਖੋ ਵੀਡਿਓ

ਪੰਜਾਬ : ਵਿਵਾਦਾ 'ਚ ਆਈ ਅਦਾਕਾਰਾ, ਪੀੜਿਤ ਪਹੁੰਚਿਆਂ ਕਮਿਸ਼ਨਰ ਦਫਤਰ, ਦੇਖੋ ਵੀਡਿਓ

ਲੁਧਿਆਣਾ :  ਪੰਜਾਬੀ ਅਦਾਕਾਰਾ ਤੇਜ਼ੀ ਸੰਧੂ ਨਾਲ ਚਲ ਰਹੇ ਪ੍ਰੋਪਰਟੀ ਵਿਵਾਦ ਚ ਕਿਰਾਏਦਾਰ ਪੱਖ ਪੁਲਿਸ ਕਮਿਸ਼ਨਰ ਦਫਤਰ ਪਹੁੰਚੇ। ਜਿੱਥੇ ਉਹਨਾਂ ਨੇ ਤੇਜ਼ੀ ਸੰਧੂ ਖਿਲਾਫ ਸ਼ਿਕਾਇਤ ਸੌਂਪ ਕੇ ਸਖਤ ਕਾਰਵਾਈ ਦੀ ਮੰਗ ਕੀਤੀ। ਪੀੜਿਤ ਨੇ ਕਿਹਾ ਕਿ ਉਸ ਨੇ ਉਸ ਪ੍ਰਾਪਰਟੀ ਨੂੰ ਕਿਰਾਏ ਤੇ ਲਿਆ ਹੋਇਆ। ਜਿਸਦਾ ਕਿਰਾਇਆ ਵੀ ਉਹ ਲਗਾਤਾਰ ਦੇ ਰਿਹਾ ਹੈ ਮਗਰ ਤੇਜੀ ਸੰਧੂ ਵੱਲੋਂ ਇਸ ਪ੍ਰੋਪਰਟੀ ਤੇ ਕਬਜ਼ਾ ਕਰਨ ਦੇ ਨੀਅਤ ਨਾਲ ਉਥੇ ਹਮਲਾ ਕੀਤਾ ਸੀ ਤੇ ਉਸ ਦੇ ਸਮਾਨ ਨੂੰ ਅੱਗ ਲਗਾਈ ਦਿੱਤੀ ਗਈ। ਦੁਕਾਨ ਅੰਦਰ ਪਏ ਪੈਸੇ ਵੀ ਖੋ ਲਏ ਗਏ ਸਨ।

ਜਿਸ ਤੋਂ ਬਾਅਦ ਉਹ ਲਗਾਤਾਰ ਪੁਲਿਸ ਕੋਲ ਕਾਰਵਾਈ ਦੀ ਮੰਗ ਕਰ ਰਹੇ ਹਨ। ਉਨਾਂ ਨੇ ਕਿਹਾ ਪੁਲਿਸ ਨੇ ਤੇਜੂ ਸੰਧੂ ਸਮੇਤ ਅਨੇਕਾਂ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪਰ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ ਤੇ ਨਾ ਹੀ ਪੁਲਿਸ ਕੋਈ ਅੱਗੇ ਕਾਰਵਾਈ ਕਰ ਰਹੀ ਹੈ। ਜਿਸ ਨੂੰ ਲੈ ਕੇ ਉਹ ਪੁਲਿਸ ਕਮਿਸ਼ਨਰ ਦਫਤਰ ਪਹੁੰਚੇ ਹਨ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਤੇਜ਼ੀ ਸੰਧੂ ਨੇ ਉਸਦੇ ਲਈ ਇਤਰਾਜਯੋਗ ਸ਼ਬਦਾਂ ਦਾ ਪ੍ਰਯੋਗ ਕੀਤਾ। ਉਸਦੇ ਲਈ ਵੀ ਉਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।