ਪੰਜਾਬ : ਆਪ CM ਦੀ ਪੇਸ਼ੀ ਤੋਂ ਪਹਿਲਾਂ ਵਿਧਾਇਕ ਨੇ PM ਮੋਦੀ ਤੇ ਕਸੇ ਤੰਜ, ਦੇਖੋ ਵੀਡਿਓ

ਪੰਜਾਬ :  ਆਪ CM ਦੀ ਪੇਸ਼ੀ ਤੋਂ ਪਹਿਲਾਂ ਵਿਧਾਇਕ ਨੇ PM ਮੋਦੀ ਤੇ ਕਸੇ ਤੰਜ,  ਦੇਖੋ ਵੀਡਿਓ

ਲੁਧਿਆਣਾ :  ਦਿੱਲੀ ਸਰਾਬ ਘਟਾਲਾ ਮਾਮਲੇ ਵਿੱਚ ਈਡੀ ਵੱਲੋਂ ਦੋ ਨਵੰਬਰ ਪੁੱਛ ਕਿਛ ਲਈ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਨੂੰ ਸੰਮਣ ਭੇਜੇ ਗਏ ਸਨ । ਜਿਸ ਮਾਮਲੇ ਵਿੱਚ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਈਡੀ ਅੱਗੇ ਪੇਸ਼ ਹੋ ਸਕਦੇ ਹਨ। ਇਸ ਮਾਮਲੇ ਵਿੱਚ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਪਹਿਲਾਂ ਹੀ ਜੇਲ ਵਿੱਚ ਹਨ । ਇਸ ਨੂੰ ਲੈ ਕੇ ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਨੇ ਰਾਜਨੀਤਿਕ ਬਦਲਾਖੋਰੀ ਦੱਸਿਆ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਪਰ ਨਿਸ਼ਾਨਾ ਸਾਧਦੇ ਹੋਏ

ਕਿਹਾ ਕਿ ਉਹਨਾਂ ਕੋਲੇ ਵਿਰੋਧੀਆਂ ਨੂੰ ਚੁੱਪ ਕਰਾਉਣ ਵਾਸਤੇ ਸਿਰਫ ਏਜੰਸੀਆਂ ਹਨ।  ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਚਟਾਨ ਵਾਂਗ ਖੜਾ ਹੈ । ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਆਰਜੀ ਟਿਕਟ ਹਨ ਅਤੇ ਦਿੱਲੀ ਮਾਡਲ ਉੱਤੇ ਹੀ ਪੰਜਾਬ ਨੂੰ ਬਣਾਉਣਾ ਚਾਹੁੰਦੇ ਹਨ। ਉਨਾਂ ਨੇ ਇਹ ਵੀ ਕਿਹਾ ਕਿ ਓਹੋ ਕਿਸੇ ਵੀ ਤਰਹਾਂ ਡਰਨਗੇ ਨਹੀਂ ਅਤੇ ਡੱਟ ਕੇ ਸੰਘਰਸ਼ ਕਰਨਗੇ।