ਪੰਜਾਬ: 34 ਪਰਿਵਾਰਾਂ ਨੂੰ ਘਰ ਤੋਂ ਬੇਘਰ ਕਰਨ ਦੀ ਤਿਆਰੀ ਚ ਪ੍ਰਸ਼ਾਸਨ, ਮੰਨਾ ਨੇ ਲਗਾਏ ਆਰੋਪ, ਦੇਖੋਂ ਵੀਡਿਓ

ਪੰਜਾਬ: 34 ਪਰਿਵਾਰਾਂ ਨੂੰ ਘਰ ਤੋਂ ਬੇਘਰ ਕਰਨ ਦੀ ਤਿਆਰੀ ਚ ਪ੍ਰਸ਼ਾਸਨ, ਮੰਨਾ ਨੇ ਲਗਾਏ ਆਰੋਪ, ਦੇਖੋਂ ਵੀਡਿਓ

ਅੰਮ੍ਰਿਤਸਰ: ਸਾਲ 2022 ਦੇ ਵਿੱਚ ਜਲੰਧਰ ਵਿੱਚ ਵਾਪਰੇ ਲਤੀਫਪੁਰਾ ਕਾਂਡ ਜਿਸ ਵਿੱਚ ਕੀ ਕਈ ਪਰਿਵਾਰ ਬੇਘਰ ਹੋ ਗਏ। ਮਨਦੀਪ ਮੰਨਾ ਨੇ ਆਰੋਪ ਲਗਾਏ ਹੈ ਕਿ ਅਜਿਹਾ ਹੀ ਕੋਈ ਮਾਹੌਲ ਅੰਮ੍ਰਿਤਸਰ ਵਿੱਚ ਸਿਰਜਣ ਦੀ ਤਿਆਰੀ ਜ਼ਿਲਾ ਪ੍ਰਸ਼ਾਸਨ ਤੇ ਫੌਜ ਦੇ ਕੁਝ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਕੈਂਟ ਇਲਾਕੇ ਸਦਰ ਬਾਜ਼ਾਰ ਵਿੱਚ ਕੋਠੀ ਨੰਬਰ 19 ਵਿੱਚ ਰਹਿ ਰਹੇ 34 ਪਰਿਵਾਰਾਂ ਨੂੰ ਫੌਜ ਦੇ ਕੁਝ ਅਧਿਕਾਰੀ ਅਤੇ ਜਿਲਾਂ ਪ੍ਰਸ਼ਾਸਨ ਘਰ ਤੋਂ ਬੇਘਰ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਨੇ ਦੱਸਿਆ ਕਿ ਸਦਰ ਬਾਜ਼ਾਰ ਵਿੱਚ ਸਥਿਤ 19 ਨੰਬਰ ਕੋਠੀ ਜਿਸ ਵਿੱਚ ਕਿ 34 ਦੇ ਕਰੀਬ ਪਰਿਵਾਰ ਰਹਿ ਰਹੇ ਹਨ। ਇਸ ਕੋਠੀ ਦੇ ਮਾਲਕ ਦਾ ਫੌਜ ਦੇ ਨਾਲ ਕਾਫੀ ਲੰਬਾ ਸਮਾਂ ਕੇਸ ਚੱਲਿਆ ਅਤੇ ਫੌਜ ਵੱਲੋਂ ਇਹ ਕੇਸ 2019 ਵਿੱਚ ਹਾਈਕੋਰਟ ਤੋਂ ਜਿੱਤ ਲਿੱਤਾ ਗਿਆ।

ਜਿਸ ਤੋਂ ਬਾਅਦ ਜਦੋਂ ਵੀ ਅੰਮ੍ਰਿਤਸਰ ਜਿਲ੍ਹੇ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਡੀਸੀ ਜਾਂ ਐਸਡੀਐਮ ਬਦਲ ਕੇ ਨਵਾਂ ਆਉਂਦਾ ਹੈ ਤਾਂ ਇਹਨਾਂ 34 ਪਰਿਵਾਰਾਂ ਨੂੰ ਘਰ ਖਾਲੀ ਕਰਨ ਦੇ ਨੋਟਿਸ ਜਾਰੀ ਕਰ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਇਸ ਜਗ੍ਹਾ ਦੇ ਉੱਪਰ ਨਜ਼ਦੀਕ ਬਹੁਤ ਸਾਰੇ ਸਕੂਲ ਅਤੇ ਬਹੁਤ ਸਾਰੇ ਹੋਟਲ ਅਤੇ ਹੋਰ ਵੀ ਕਈ ਬਿਲਡਿੰਗਾਂ ਚੱਲ ਰਹੀਆਂ ਹਨ। ਜਿਨਾਂ ਨੂੰ ਕਿ ਕਦੀ ਵੀ ਖਾਲੀ ਕਰਨ ਦੇ ਹੁਕਮ ਨਹੀਂ ਦਿੱਤੇ ਜਾਂਦੇ, ਲੇਕਿਨ ਗਰੀਬ ਤਬਕੇ ਦੇ ਪਰਿਵਾਰ ਜੋ ਤਿੰਨ ਪੀੜੀਆਂ ਤੋਂ ਇਸ ਜਗ੍ਹਾ ਤੇ ਰਹਿ ਰਹੇ ਹਨ। ਮੰਨਾ ਨੇ ਕਿਹਾ ਕਿ ਉਹਨਾਂ ਨੂੰ ਹੀ ਇਹ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਜਾ ਰਹੇ ਹਨ। ਇਸ ਦੇ ਨਾਲ ਹੀ ਮਨਦੀਪ ਸਿੰਘ ਮੰਨਾ ਨੇ ਕਿਹਾ ਕਿ ਕਦੀ ਵੀ ਅਸੀਂ ਅੰਮ੍ਰਿਤਸਰ ਦੇ ਸਦਰ ਬਾਜ਼ਾਰ ਵਿੱਚ ਜਲੰਧਰ ਦੇ ਲਤੀਫਪੁਰਾ ਵਰਗੇ ਹਾਲਾਤ ਨਹੀਂ ਬਣਨ ਦੇਵਾਂਗੇ।

ਮਨਦੀਪ ਸਿੰਘ ਮੰਨਾ ਵੱਲੋਂ ਪੂਰੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਇਹਨਾਂ 34 ਪਰਿਵਾਰਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਜ਼ਿਕਰ ਯੋਗ ਹੈ ਕਿ ਅੰਮ੍ਰਿਤਸਰ ਕੈਂਟ ਦਾ ਏਰੀਆ ਜੋ ਸਦਰ ਬਾਜ਼ਾਰ ਹੈ ਉਹ ਕਾਫੀ ਇਲਾਕਾ ਫੌਜ ਦੀ ਜਮੀਨ ਦੇ ਅਧੀਨ ਆਉਂਦਾ ਹੈ। ਜਿਸ ਨੂੰ ਲੈ ਕੇ ਕੋਠੀ ਨੰਬਰ 19 ਦੇ ਮਾਲਕ ਦਾ ਫੌਜ ਦੇ ਨਾਲ ਕੇਸ ਚਲਦਾ ਆ ਰਿਹਾ ਸੀ ਅਤੇ ਮਾਨਯੋਗ ਹਾਈਕੋਰਟ ਤੋਂ ਕੋਠੀ ਦੇ ਮਾਲਕ ਕੇਸ ਦੇ ਹਾਰ ਜਾਣ ਤੋਂ ਬਾਅਦ ਲਗਾਤਾਰ ਹੀ ਫੌਜ ਵੱਲੋਂ ਹੁਣ ਕੋਠੀ ਦੇ ਵਿੱਚ ਰਹਿ ਰਹੇ ਹਨ। 34 ਪਰਿਵਾਰਾਂ ਨੂੰ ਜਗ੍ਹਾ ਖਾਲੀ ਕਰਨ ਲਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਪੀੜੀਆਂ ਤੋਂ ਇਸ ਜਗ੍ਹਾ ਤੇ ਰਹਿ ਰਹੇ ਹਨ। ਇਕਦਮ ਉਹ ਜਗ੍ਹਾ ਛੱਡ ਕੇ ਕਿੱਥੇ ਜਾਣਗੇ ਅਤੇ ਹੁਣ ਉਹਨਾਂ ਪਰਿਵਾਰਾਂ ਦੇ ਹੱਕ ਵਿੱਚ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਵੀ ਪਹੁੰਚੇ ਹਨ ਅਤੇ ਮੰਨਾ ਵੱਲੋਂ ਵੀ ਸ਼ਹਿਰ ਵਾਸੀਆਂ ਅੱਗੇ ਅਪੀਲ ਕੀਤੀ ਗਈ ਕਿ ਇਹਨਾਂ ਪਰਿਵਾਰਾਂ ਦਾ ਸਾਥ ਜਰੂਰ ਦਿੱਤਾ ਜਾਵੇ।