ਪੰਜਾਬ : ਮੰਡੀ 'ਚ ਰੱਖੀ ਝੋਨੇ ਦੀ ਫਸਲ ਹੋਈ ਬਰਬਾਦ, ਦੇਖੋ ਵੀਡਿਓ

ਪੰਜਾਬ : ਮੰਡੀ 'ਚ ਰੱਖੀ ਝੋਨੇ ਦੀ ਫਸਲ ਹੋਈ ਬਰਬਾਦ, ਦੇਖੋ ਵੀਡਿਓ

 ਬਠਿੰਡਾ : ਤੇਜ਼ ਮੀਂਹ ਨੇ ਮੰਡੀਆਂ ਵਿੱਚ ਕਿਸਾਨਾਂ ਦੀ ਪਈ ਝੋਨੇ ਅਤੇ ਨਰਮੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦਿੱਤੀ।ਕਿਸਾਨਾਂ ਨੇ ਆਪਣੀ ਝੋਨੇ ਦੀ ਫਸਲ ਨੂੰ ਬਰਸਾਤ ਤੋਂ ਬਚਾਉਣ ਲਈ ਤਰਪਾਲਾਂ ਵੀ ਢੱਕੀਆਂ ਪਰੰਤੂ ਕੁਦਰਤ ਆਫਤ ਦੇ ਅੱਗੇ ਉਨਾਂ ਦੀ ਇੱਕ ਵੀ ਨਹੀਂ ਚੱਲੀ ਅਤੇ ਝੋਨੇ ਦੀ ਫਸਲ ਭਿੱਜ ਗਈ।  ਹੈਰਾਨਗੀ ਇਸ ਗੱਲ ਦੀ ਹੈ  ਕਿ ਹਰ ਵਾਰ ਮੰਡੀਆਂ ਵਿੱਚ ਫਸਲਾਂ ਦੀ ਸਾਂਭ-ਸੰਭਾਲ ਅਤੇ ਕਿਸਾਨਾਂ ਲਈ ਯੋਗ ਪ੍ਰਬੰਧ ਕਰਨ ਦੇ ਨਾਂਅ ਹੇਠ ਕਰੋੜਾਂ ਰੁਪਏ ਦੇ ਮੰਡੀ ਬੋਰਡ ਅਧਿਕਾਰੀਆਂ ਵੱਲੋਂ ਬਿੱਲ ਪਾਏ ਜਾਂਦੇ ਹਨ।

ਫਿਰ ਪੈਸਾ ਉਹ ਕਿੱਥੇ ਖਰਚ ਹੁੰਦਾ ਹੈ ? ਜਦੋਂ ਕਿ ਮੰਡੀਆਂ ਵਿੱਚ ਫ਼ਸਲ ਦੀ ਸਾਂਭ ਸੰਭਾਲ ਲਈ ਕੋਈ ਪ੍ਰਬੰਧ ਨਹੀਂ।ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਉਨਾਂ ਦੀ ਝੋਨੇ ਦੀ ਫਸਲ ਖਰੀਦੀ ਜਾਵੇ ਤਾਂ ਜੋ ਕਿਸਾਨ ਆਪਣੇ ਘਰਾਂ ਨੂੰ ਵਾਪਸ ਜਾ ਸਕਣ।