ਪੰਜਾਬ : ਗੁਰੂ ਨਾਨਕ ਦੇਵ ਹਸਪਤਾਲ 'ਚ ਪੀੜਿਤ ਦੇ ਪਰਿਵਾਰਿਕ ਮੈਂਬਰਾਂ ਨੇ ਕੀਤਾ ਧਰਨਾ ਪ੍ਰਦਰਸ਼ਨ, ਦੇਖੋ ਵੀਡਿਓ

ਪੰਜਾਬ : ਗੁਰੂ ਨਾਨਕ ਦੇਵ ਹਸਪਤਾਲ 'ਚ ਪੀੜਿਤ ਦੇ ਪਰਿਵਾਰਿਕ ਮੈਂਬਰਾਂ ਨੇ ਕੀਤਾ ਧਰਨਾ ਪ੍ਰਦਰਸ਼ਨ, ਦੇਖੋ ਵੀਡਿਓ

ਅੰਮ੍ਰਿਤਸਰ :  ਗੁਰੂ ਨਾਨਕ ਦੇਵ ਹਸਪਤਾਲ ਜਿਸ ਨੂੰ ਪੀਜੀਆਈ ਦੀ ਤਰਜ ਤੇ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਲੇਕਿਨ ਇਸਦੇ ਹਸਪਤਾਲ ਦੇ ਹਾਲਾਤ ਲਗਾਤਾਰ ਹੀ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਡਾਕਟਰ ਇਸ ਵਿੱਚ ਲਗਾਤਾਰ ਕੁਤਾਈ ਕਰਦੇ ਹੋਏ ਵੀ ਨਜ਼ਰ ਆਉਂਦੇ ਹਨ। ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਇੱਕ ਬਜ਼ੁਰਗ ਔਰਤ ਜੋ ਕਿ ਆਪਣੇ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਪਹੁੰਚੀ ਸੀ। ਉਸਦੇ ਕਮਰ ਤੇ ਉਸ ਦੀ ਲੱਤ ਦੇ ਵਿੱਚ ਕੁਝ ਮੁਸ਼ਕਿਲ ਆਈ ਸੀ ਅਤੇ ਇਸ ਲਈ ਉਹ ਡਾਕਟਰ ਕੋਲੋਂ ਪਹੁੰਚੀ ਸੀ। ਲੇਕਿਨ ਡਾਕਟਰਾਂ ਵੱਲੋਂ ਬਾਰ-ਬਾਰ ਉਹਨਾਂ ਨੂੰ ਕਦੀ ਕਿਸੇ ਵਾਰਡ ਵਿੱਚ ਭੇਜਿਆ ਜਾ ਰਿਹਾ ਸੀ ਅਤੇ ਕਿਸੇ ਵਾਰਡ ਵਿੱਚ ਭੇਜਿਆ ਜਾ ਰਿਹਾ ਸੀ। ਜਿਸ ਕਰਕੇ ਉਹਨਾਂ ਨੂੰ ਕਾਫੀ ਖੱਜਲ ਖੁਵਾਰੀ ਹੋਣੀ ਪਈ।

ਉੱਥੇ ਹੀ ਉਹਨਾਂ ਨੇ ਕਿਹਾ ਕਿ ਇਸੇ ਦੇ ਰੋਸ ਚ ਚੱਲਦਿਆਂ ਧਰਨਾ ਪ੍ਰਦਰਸ਼ਨ ਕੀਤਾ ਹੈ। ਉੱਥੇ ਹੀ ਪੀੜਿਤ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਲਗਾਤਾਰ ਡਾਕਟਰਾਂ ਨੂੰ ਅਸੀਂ ਬੇਨਤੀ ਵੀ ਕੀਤੀ ਸੀ ਲੇਕਿਨ ਉਹਨਾਂ ਵੱਲੋਂ ਕਿਸੇ ਵੀ ਤਰਹਾਂ ਦੀ ਸਾਡੀ ਸੁਣਵਾਈ ਨਹੀਂ ਕੀਤੀ ਗਈ। ਜਿਸ ਦੇ ਚਲਦਿਆਂ ਅਸੀਂ ਹੁਣ ਧਰਨਾ ਪ੍ਰਦਰਸ਼ਨ ਲਗਾਉਣ ਲਈ ਮਜਬੂਰ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਤਰ੍ਹਾਂ ਦੇ ਡਾਕਟਰਾਂ ਦੇ ਉੱਪਰ ਵੀ ਜਰੂਰ ਕਾਰਵਾਈ ਕਰਨ ਜੋ ਮਰੀਜ਼ਾਂ ਨੂੰ ਖੱਜਲ ਖਵਾਰ ਹੋਣ ਦਿੰਦੇ ਹਨ। ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਮਰੀਜ਼ ਨੂੰ ਕੁਝ ਹੁੰਦਾ ਹੈ ਤਾਂ ਇਸ ਦਾ ਸਭ ਤੋਂ ਵੱਡਾ ਜਿੰਮੇਵਾਰ ਇਸ ਹਸਪਤਾਲ ਦਾ ਡਾਕਟਰ ਹੋਵੇਗਾ।