ਪੰਜਾਬ : ਪੁਲਿਸ ਨੇ ਕੜੀ ਸੁਰੱਖਿਆ 'ਚ ਗੈਂਗਸਟਰ ਸਚਿਨ ਨੂੰ ਇਲਾਜ ਲਈ ਲਿਆਂਦਾ ਹਸਪਤਾਲ, ਦੇਖੋ ਵੀਡਿਓ

ਪੰਜਾਬ : ਪੁਲਿਸ ਨੇ ਕੜੀ ਸੁਰੱਖਿਆ 'ਚ ਗੈਂਗਸਟਰ ਸਚਿਨ ਨੂੰ ਇਲਾਜ ਲਈ ਲਿਆਂਦਾ ਹਸਪਤਾਲ, ਦੇਖੋ ਵੀਡਿਓ

ਅਲਟਰਾਸਾਊਂਡ ਕਰਨ ਵੇਲੇ ਸਾਰੇ ਮਰੀਜ਼ਾਂ ਨੂੰ ਕੱਡਿਆ ਬਾਹਰ

ਬਠਿੰਡਾ :  ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਕਾਂਡ ਮਾਮਲੇ 'ਚ ਸਾਜਿਸ਼ ਰਚਣ ਵਾਲੇ ਗੈਂਗਸਟਰ ਲਾਰਸ ਬਿਸ਼ਨੋਈ ਦੇ ਭਾਣਜੇ ਗੈਂਗਸਟਰ ਸਚਿਨ ਨੂੰ ਪੁਲਿਸ ਦੀ ਕੜੀ ਸੁਰੱਖਿਆ ਦੇ ਹੇਠ ਇਲਾਜ ਲਈ ਲਿਆਂਦਾ ਗਿਆ। ਸਰਕਾਰੀ ਹਸਪਤਾਲ ਦੇ ਵਿੱਚ ਗੈਂਗਸਟਰ ਸਚਿਨ ਥਾਪਨ ਨੂੰ ਲੈ ਕੇ ਮਾਨਯੋਗ ਅਦਾਲਤ ਤੋਂ 10 ਅਕਤੂਬਰ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। ਇਸ ਦੌਰਾਨ ਸਚਿਨ ਥਾਪਣ ਦੇ ਐਡਵੋਕੇਟ ਨੇ ਸਪਸ਼ਟ ਕੀਤਾ ਸੀ ਕਿ ਸਚਿਨ ਥਾਪਰ ਨੂੰ ਕਾਲਾ ਪੀਲੀਆ( ਹੈਪੀਟੇਟਸ ਸੀ) ਬਿਮਾਰੀ ਤੋਂ ਗ੍ਰਸਤ ਹੈ।

ਜਿਸ ਤੋਂ ਬਾਅਦ ਸਚਿਨ ਥਾਪਣ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਲਈ ਲਿਆਂਦਾ ਗਿਆ। ਇਸ ਦੌਰਾਨ ਵੱਡੀ ਸੰਖਿਆ ਦੇ ਵਿੱਚ ਪੁਲਿਸ ਫੋਰਸ ਤੈਨਾਤ ਰਹੀ। ਜਦੋਂ ਸਚਿਨ ਥਾਪਣ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਅਲਟਰਾਸਾਊਂਡ ਕਰਨ ਦੇ ਲਈ ਲਿਆਂਦਾ ਗਿਆ ਤਾਂ ਡਾਕਟਰ ਦੀ ਟੀਮ ਵੱਲੋਂ ਸਾਰੇ ਮਰੀਜ਼ਾਂ ਨੂੰ ਬਾਹਰ ਕੱਢਣਾ ਪਿਆ। ਫਿਲਹਾਲ ਜਾਂਦੇ ਜਾਂਦੇ ਡੀਐਸਪੀ ਸੰਜੀਵ ਕੁਮਾਰ ਨੇ ਸਪਸ਼ਟ ਕੀਤਾ ਕਿ ਉਹਨਾਂ ਨੂੰ ਇਲਾਜ ਲਈ ਲਿਆਂਦਾ ਗਿਆ ਸੀ। ਹੁਣ ਵਾਪਸ ਬਠਿੰਡਾ ਕੇਂਦਰੀ ਜੇਲ ਭੇਜਿਆ ਜਾ ਰਿਹਾ ਹੈ।