ਪੰਜਾਬ : ਤਾਂਤਰਿਕ ਵੱਲੋਂ ਬੱਚਿਆਂ ਦੀ ਬਲੀ ਦੇਣ ਦੇ ਮਾਮਲੇ 'ਚ ਪਰਿਵਾਰ ਨੂੰ ਨਹੀਂ ਮਿਲਿਆ ਇਨਸਾਫ, ਦੇਖੋ ਵੀਡਿਓ

ਪੰਜਾਬ : ਤਾਂਤਰਿਕ ਵੱਲੋਂ ਬੱਚਿਆਂ ਦੀ ਬਲੀ ਦੇਣ ਦੇ ਮਾਮਲੇ 'ਚ ਪਰਿਵਾਰ ਨੂੰ ਨਹੀਂ ਮਿਲਿਆ ਇਨਸਾਫ, ਦੇਖੋ ਵੀਡਿਓ

ਬੰਠਿੰਡਾ : ਮਾਮਲਾ 2017 ਦਾ ਬਠਿੰਡਾ ਜ਼ਿਲ੍ਹਾ ਦੇ ਪਿੰਡ ਵਿੱਚ 2 ਮਾਸੂਮ ਬੱਚਿਆਂ ਦੀ ਬਲੀ ਤਾਂਤਰਿਕ ਵੱਲੋਂ ਦਿੱਤੀ ਗਈ ਸੀ। ਜਿਸ ਵਿੱਚ ਉਸਦੇ ਪਰਿਵਾਰਿਕ ਮੈਂਬਰਾਂ ਦਾ ਵੀ ਹੱਥ ਸੀ। ਲੇਕਿਨ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਜਿਸ ਦੇ ਚਲਦਿਆਂ ਪੁਲਿਸ ਨੂੰ ਕਈ ਵਾਰ ਗੁਹਾਰ ਵੀ ਲਗਾਈ ਗਈ ਹੈ। ਲੇਕਿਨ ਪੁਲਿਸ ਵੱਲੋਂ ਉਕਤ ਤਾਂਤਰਿਕ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਬਲਕਿ ਇਸ ਮਾਮਲੇ ਵਿੱਚ ਪਰਿਵਾਰਿਕ ਮੈਂਬਰਾਂ ਦਾ ਸਾਥ ਦੇਣ ਵਾਲਿਆਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਬਾਰੇ ਬੋਲਦੇ ਹੋਏ ਭਾਈ ਪਰਮਜੀਤ ਖਾਲਸਾ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਮਾਮਲੇ ਵਿੱਚ ਲਗਾਤਾਰ ਪਰਿਵਾਰਿਕ ਮੈਂਬਰਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਪੁਲਿਸ ਵੱਲੋਂ ਪਰਚਾ ਦਰਜ ਕਰ ਲਿੱਤਾ ਗਿਆ ਸੀ।

ਲੇਕਿਨ ਹਾਲੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਅਤੇ ਤਾਂਤਰਿਕ ਬੇਖੌਫ ਹੋ ਕੇ ਪਿੰਡ ਵਿੱਚ ਹੀ ਘੁੰਮਦਾ ਨਜ਼ਰ ਆ ਰਿਹਾ ਹੈ। ਪਰਿਵਾਰਿਕ ਮੈਂਬਰਾਂ ਨੂੰ ਜਲਦ ਇਨਸਾਫ ਨਾ ਮਿਲਿਆ ਤਾਂ ਹਾਈ ਕੋਰਟ ਵਿੱਚ ਰਿਟ ਲਗਾਈ ਜਾਵੇਗੀ। ਭਾਈ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਜਦ ਉਸ ਤਾਂਤਰਿਕ ਬਾਰੇ ਪੁੱਛਿਆ ਜਾਂਦਾ ਹੈ। ਤਾਂ ਉਹਨਾਂ ਵੱਲੋਂ ਆਖਿਆ ਜਾਂਦਾ ਕਿ ਅਸੀਂ ਰੇਡ ਕਰ ਰਹੇ ਹਾਂ। ਲੇਕਿਨ ਤਾਂਤਰਿਕ ਮਿਲ ਨਹੀਂ ਰਿਹਾ। ਲੇਕਿਨ ਤਾਂਤਰਿਕ ਲਗਾਤਾਰ ਹੀ ਪਿੰਡ ਵਿੱਚ ਘੁੰਮਦਾ ਨਜ਼ਰ ਆ ਰਿਹਾ ਹੈ, ਤੇ ਉਸਦੀ ਵੀਡੀਓ ਵੀ ਵਾਇਰਲ ਹੁੰਦੀ ਹੈ। ਲੇਕਿਨ ਪੁਲਿਸ ਦੇ ਹੱਥ ਖਾਲੀ ਦੇ ਖਾਲੀ ਹੀ ਰਹਿੰਦੇ ਨੇ।