ਪੰਜਾਬ : ਨਸ਼ਿਆਂ ਖਿਲਾਫ ਆਪ ਦੀ ਰੈਲੀ ਵਿੱਚ ਪਹੁੰਚੇ ਭਾਜਪਾ ਆਗੂ, ਦੇਖੋ ਵੀਡਿਓ

ਪੰਜਾਬ : ਨਸ਼ਿਆਂ ਖਿਲਾਫ ਆਪ ਦੀ ਰੈਲੀ ਵਿੱਚ ਪਹੁੰਚੇ ਭਾਜਪਾ ਆਗੂ, ਦੇਖੋ ਵੀਡਿਓ

ਲੁਧਿਆਣਾ :  ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੀ ਅਗਵਾਈ ਹੇਠ ਸਥਾਨਕ ਗਿੱਲ ਰੋਡ ਨੇੜੇ ਦਾਣਾ ਮੰਡੀ ਤੋਂ ਮੋਟਰ ਸਾਈਕਲ ਰੈਲੀ ਕੱਢੀ ਗਈ। ਇਸ ਦੌਰਾਨ ਭਾਜਪਾ ਦੇ ਆਗੂ ਵੀ ਸ਼ਾਮਿਲ ਹੋਏ। ਅਮਿਤ ਕੁਮਾਰ ਬਾਬਾ ਹਾਲ ਹੀ ਵਿੱਚ ਆਪਣੇ ਸਮਰਥਕਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਹਾਲਾਂਕਿ ਇਸ ਮੌਕੇ ਜਦੋਂ ਅਮਿਤ ਕੁਮਾਰ ਬਾਬਾ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਪੁੱਛਿਆ ਗਿਆ

ਤਾਂ ਉਹਨਾਂ ਨੇ ਕਿਹਾ ਕਿ ਨਸ਼ਿਆਂ ਖਿਲਾਫ ਜੰਗ ਵਿੱਚ ਹਰ ਵਰਗ ਦੇ ਲੋਕ ਇੱਕਜੁੱਟ ਹਨ। ਲੇਕਿਨ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਇਹੋ ਭਾਜਪਾ ਸੂਬੇ ਵਿੱਚ ਨਸ਼ੇ ਦੀ ਸਮੱਸਿਆ ਲੈ ਕੇ ਨਿਤ ਦਿਨ ਆਮ ਆਦਮੀ ਪਾਰਟੀ ਉਪਰ ਸਵਾਲ ਚੁੱਕਦੀ ਹੈ।