ਜਲੰਧਰ: ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਪਿੱਤ ਮੇਹਰ ਚੰਦ ਪੋਲੀਟੈਕਨਿਕ ਕਾਲਜ 'ਚ ਲਗਾਇਆ ਗਿਆ ਖੂਨਦਾਨ ਕੈਂਪ

ਜਲੰਧਰ: ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਪਿੱਤ ਮੇਹਰ ਚੰਦ ਪੋਲੀਟੈਕਨਿਕ ਕਾਲਜ 'ਚ ਲਗਾਇਆ ਗਿਆ ਖੂਨਦਾਨ ਕੈਂਪ

ਜਲੰਧਰ, ENS: ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਅੱਜ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਐਨ. ਐਸ. ਐਸ. ਰੋਡ ਰਿਬਨ ਕਲੱਬ ਅਤੇ ਸੀ.ਡੀ.ਟੀ.ਪੀ ਵਿੰਗ ਦੇ ਸਹਿਯੋਗ ਨਾਲ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਸਰ੍ਪਿਤ ਇੱਕ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਐਮਪੀ ਸ਼ੀਲ ਰਿੰਕੂ ਨੇ ਕੀਤਾ। ਇਸ ਮੌਕੇ ਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ, ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਆਰਡੀਨੇਟ ਅਤੇ  ਦੁਰਗੇਸ਼ ਕੁਮਾਰ ਦੋਢੀ (ਪ੍ਰੋਗਰਾਮ ਅਫ਼ਸਰ) ਨੇ ਮੁੱਖ ਮਹਿਮਾਨ  ਨੂੰ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ।

ਮੁੱਖ ਮਹਿਮਾਨ ਸੁਸ਼ੀਲ ਰਿੰਕ ਨੇ ਵਲੰਟੀਅਰਾਂ ਨੂੰ ਸਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਕੌਮ ਦੇ ਸ਼ਹੀਦਾ ਦੇ ਜਨਮ ਦਿਨ ਮਨਾਉਣੇ ਚਾਹੀਦੇ ਹਨ। ਕਿਉਂਕਿ ਸ਼ਹੀਦ ਹੀ ਕੌਮ ਦਾ ਸਰਮਾਇਆ ਹੁੰਦੇ ਹਨ। ਉਹਨਾਂ ਨੇ ਕਿਹਾ ਕਿ ਸਾਡਾ ਦਾਨ ਕੀਤਾ ਖੂਨ ਲੋਕਾਂ ਦੀ ਜਿੰਦਗੀ ਬਚਾਉਣ ਦੇ ਕੰਮ ਆਉਂਦਾ ਹੈ। ਇਸ ਮੋਕੇ ਤੇ ਮਾਣਯੋਗ ਪ੍ਰਿੰਸੀਪਲ ਨੇ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਸਮਾਜਿਕ ਕੁਰੀਤੀਆਂ ਖਿਲਾਫ ਲੜਨਾ ਚਾਹੀਦਾ ਹੈ। ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਾਡੇ ਲਈ ਪ੍ਰੇਰਨਾ ਸਰੋਤ ਹਨ। ਜਿੰਨ੍ਹਾਂ ਦੀ ਜਿੰਦਗੀ ਤੋਂ ਸਾਨੂੰ ਸਬਕ ਲੈਣ ਦੀ ਲੋੜ ਹੈ।ਇਸ ਖੂਨਦਾਨ ਕੈਂਪ ਦਾ ਅਯੋਜਨ ਡਾ. ਵਿਵੇਕ, ਡਾ ਨਿਧੀ, ਸਿਵਲ ਹਸਪਤਾਲ ਜਲੰਧਰ ਅਤੇ ਉਹਨਾਂ ਦੀ ਟੀਮ ਦੀ ਸਹਾਇਤਾ ਨਾਲ ਕੀਤਾ ਗਿਆ। ਪਹਿਲ ਦੇ ਸੰਸਥਾਪਕ (ਸਵਰਗਵਾਸੀ) ਲਖਵੀਰ ਸਿੰਘ ਦੀ ਧਰਮਪਤਨੀ ਮੈਡਮ ਹਰਵਿੰਦਰ ਕੌਰ ਅਤੇ ਉਹਨਾ ਦੇ ਸਪੁੱਤਰ ਨੇ ਖੂਨਦਾਨੀਆਂ ਨੂੰ ਰਿਫ੍ਰੈਸ਼ਮੈਂਟ ਅਤੇ ਸਨਮਾਨਿਤ ਚਿੰਨ ਦੇ ਕੇ ਉਨ੍ਹਾਂ ਦੀ ਹੋਸਲਾ ਅਵਸਾਈ ਕੀਤੀ।

ਇਸ ਦੌਰਾਨ ਲੱਗਭਗ 45 ਵਲੰਟੀਅਰਾਂ ਨੇ ਖੂਨਦਾਨ ਕੀਤਾ। ਇਸ ਮੌਕੇ ਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਆਰਡੀਨੇਟ ਵਲੋਂ ਜਿਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਉਥੇ ਖੂਨਦਾਨੀਆਂ ਨੂੰ ਉੱਤਸ਼ਾਹਿਤ ਕਰਨ ਲਈ ਸੀ.ਡੀ.ਟੀ.ਪੀ ਵਿੰਗ ਵਲੋਂ ਖੂਨਦਾਨ ਸਬੰਧੀ ਇੱਕ ਰੰਗੀਨ ਇਸ਼ਤਿਹਾਰ ਜਾਰੀ ਕੀਤਾ ਗਿਆ। ਪ੍ਰੋਗਰਾਮ ਦਾ ਅਯੋਜਨ ਦੁਰਗੇਸ਼ ਕੁਮਾਰ ਚੇਦੀ (ਪ੍ਰੋਗਰਾਮ ਅਫਸਰ) ਵਲੋਂ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਜਸਪਾਲ ਸਿੱਖ ਰੰਧਵਾ ਰੈੱਡ ਰਿਬਨ ਕਲੱਬ ਦੇ ਪ੍ਰਧਾਨ ਪ੍ਰੋ. ਸੰਦੀਪ ਕੁਮਾਰ, ਰਾਕੇਸ਼ ਸ਼ਰਮਾ ਅਤੇ ਅਭਿਸ਼ੇਕ ਅਤੇ ਗਗਨਦੀਪ ਆਦਿ ਹਾਜਰ ਸਨ। ਦੁਰਗੇਸ਼ ਕੁਮਾਰ ਚੇਚੀ, ਵਿਕਰਮਜੀਤ ਸਿੰਘ, ਨੇਹਾ (ਸੀ. ਡੀ. ਕੰਸਲਟੈਂਟ) ਦੇ ਯਤਨਾਂ ਸਦਕਾ ਇਹ ਕੈਂਪ ਸੰਪਨ ਹੋਇਆ।