ਜਲੰਧਰ : ਅਨੋਖੀ ਪਹਿਲ, ਹੁਣ ਤਾ ਚੋਰਾਂ ਨੂੰ ਵੀ ਕੀਤਾ ਜਾ ਰਿਹਾ ਸਨਮਾਨਿਤ, ਦੇਖੋ ਵਿਡਿਓ

ਜਲੰਧਰ :  ਅਨੋਖੀ ਪਹਿਲ, ਹੁਣ ਤਾ ਚੋਰਾਂ ਨੂੰ ਵੀ ਕੀਤਾ ਜਾ ਰਿਹਾ ਸਨਮਾਨਿਤ, ਦੇਖੋ ਵਿਡਿਓ

ਜਲੰਧਰ,ENS : ਥਾਣਾ ਭਾਰਗੋ ਕੈਂਪ ਨੂੰ ਲੱਗਦੇ ਕਰਤਾਰ ਨਗਰ ਇਲਾਕੇ ਵਿੱਚ ਇਲਾਕਾ ਨਿਵਾਸੀਆਂ ਵੱਲੋ ਇੱਕ ਚੋਰ ਨੂੰ ਹਾਰ ਪਹਿਨਾ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸਾਹਿਲ ਨਾਲ ਦੇ ਦੱਸਿਆ ਕਿ ਇਸ ਚੋਰ ਦੀ ਤਲਾਸ਼ ਸਾਨੂੰ ਕਾਫੀ ਦਿਨਾਂ ਤੋਂ ਸੀ। ਇਸ ਚੋਰ ਵੱਲੋ 15 ਦਿਨ ਪਹਿਲਾ ਮੇਰੇ ਦੋਸਤ ਦਾ ਮੋਟਰਸਾਈਕਲ ਕਰਤਾਰ ਨਗਰ ਚੌਕ ਨੇੜੇ ਚੋਰੀ ਕੀਤਾ ਗਿਆ ਸੀ ਅਤੇ ਚੋਰ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਸਨ ਜਿਸ ਕਰਕੇ ਅਸੀਂ ਇਸ ਚੋਰ ਦੀ ਤਲਾਸ਼ ਵਿੱਚ ਜੁੱਟ ਗਏ ਸੀ। ਇਸ ਚੋਰੀ ਦੀ ਸ਼ਿਕਾਇਤ ਥਾਣਾ ਭਾਰਗੋ ਕੈਂਪ ਵਿੱਚ ਦਰਜ਼ ਵੀ ਕਾਰਵਾਈ ਗਈ ਸੀ ਪੁਲਿਸ ਨੂੰ ਇਸ ਚੋਰ ਬਾਰੇ ਪੂਰੀ ਜਾਣਕਾਰੀ ਵੀ ਦਿੱਤੀ ਗਈ, ਇਥੋਂ ਤੱਕ ਇਸ ਚੋਰ ਦਾ ਘਰ ਵੀ ਦਿਖਾਇਆ ਗਿਆ ਪਰ ਪੁਲਿਸ ਨੇ ਇਸ ਉਪਰ ਕੋਈ ਵੀ ਕਾਰਵਾਈ ਨਹੀਂ ਕੀਤੀ।

ਹਜ਼ੇ ਤੱਕ ਵੀ ਪੁਲਿਸ ਇਸ ਚੋਰ ਨੂੰ ਫੜਣ ਵਿੱਚ ਅਸਫ਼ਲ ਹੀ ਰਹੀ ਹੈ। ਜੱਦ ਕੀ ਇਸ ਚੋਰ ਨੂੰ ਫੜਣ ਦਾ ਕੰਮ ਪੁਲਿਸ ਪ੍ਰਸ਼ਾਸਨ ਦਾ ਹੈ ਇਹ ਕੰਮ ਆਮ ਜਨਤਾ ਕਰ ਰਹੀ ਹੈ। ਪੁਲਿਸ ਵਲੋਂ ਚੋਰ ਨੂੰ ਨਾਂ ਫੜੇ ਜਾਣ ਦੇ ਚਲਦੇ ਇਲਾਕਾ ਨਿਵਾਸੀਆਂ ਨੇ ਇਸ ਚੋਰ ਨੂੰ ਘਾਹ ਮੰਡੀ ਨਜ਼ਦੀਕ ਇਸਦੇ ਠਿਕਾਣੇ 'ਤੇ ਪਹੁੰਚ ਕੇ ਖੁਦ ਹੀ ਕਾਬੂ ਕਿਤਾ ਗਿਆ ਅਤੇ ਅਨੋਖੀ ਪਹਿਲ ਦਿਖਾੰਦੇਂ ਹੋਏ ਚੋਰ ਨੂੰ ਹਾਰ ਪਹਿਨਾ ਕੇ ਪੁਲਿਸ ਦੇ ਹਵਾਲੇ ਕੀਤਾ ।

ਆਰੋਪੀ ਦੇ ਆਪਣਾ ਦੋਸ਼ ਮੰਨਦੇ ਹੋਏ ਦੱਸਿਆ ਕਿ ਉਸਨੇ 15 ਦਿਨ ਪਹਿਲਾ ਇੱਕ ਮੋਰਸਾਈਕਲ ਚੋਰੀ ਕੀਤਾ ਸੀ ਅਤੇ ਹੁਣ ਵੀ ਜੋ ਉਸਦੇ ਕੋਲ ਮੋਟਰਸਾਈਕਲ ਬਰਾਮਦ ਹੋਇਆ ਹੈ, ਉਹ ਵੀ ਚੋਰੀ ਦਾ ਹੀ ਹੈ। ਦੋਸ਼ੀ ਨੇ ਇਲਾਕਾ ਨਿਵਾਸੀਆਂ ਦੇ ਸਾਹਮਣੇ ਕਬੂਲ ਕੀਤਾ ਕੀ ਉਸਨੇ ਛੇ ਸੱਤ ਚੋਰੀਆਂ ਨੂੰ ਅੰਜਾਮ ਦਿੱਤਾ ਹੈ। ਜਿਹਨਾਂ ਵਿਚੋਂ ਸੋਨੇ ਦੀ ਚੋਰੀ, ਗਾਡਰਾਂ ਦੀ ਚੋਰੀ ਅਤੇ ਹੋਰ ਕਈ ਚੀਜ਼ਾਂ ਚੋਰੀ ਕੀਤੀਆਂ ਸਨ।