ਪਠਾਨੱਕੋਟ 'ਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਵਲੋਂ ਲਗਾਇਆ ਗਿਆ ਸੇਬਾਂ ਦਾ ਬਾਗ, ਦੇਖੋਂ ਵੀਡਿਓ 

ਪਠਾਨੱਕੋਟ 'ਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਵਲੋਂ ਲਗਾਇਆ ਗਿਆ ਸੇਬਾਂ ਦਾ ਬਾਗ, ਦੇਖੋਂ ਵੀਡਿਓ 

ਪਠਾਨੱਕੋਟ/ਅਨਮੋਲ: ਹਲਕਾ ਸੁਜਾਨਪੁਰ ਦੇ ਪਿੰਡ ਘੋਹ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਵਲੋਂ ਤਜੁਰੱਬੇ ਦੇ ਤੋਰ ਤੇ ਸੇਬਾਂ ਦੇ ਪੇੜ ਲਗਾ ਕ੍ਰਿਸ਼ਮਾ ਕੀਤਾ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਪਠਾਨੱਕੋਟ ਦੇ ਪਿੰਡ ਘੋਹ ਵਿਚ ਸੇਬਾਂ ਦੇ ਪੇੜ ਤਜੁਰੱਬੇ ਦੇ ਤੋਰ ਤੇ ਮਾਹਿਰਾਂ ਵਲੋਂ ਲਗਾਏ ਗਏ। ਜਿਨ੍ਹਾਂ ਉਪਰ ਸੇਬ ਦੇ ਫੁੱਲ ਤੇ ਸੇਬ ਸਾਫ ਦੇਖਣ ਨੂੰ ਮਿਲ ਰਿਹਾ ਹੈ। ਸਾਡੀ ਚੈਨਲ ਦੀ ਟਿਮ ਵਲੋਂ ਜਦ ਇਸ ਬਾਗ ਦਾ ਦੌਰਾ ਕੀਤਾ ਗਿਆ ਤਾਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਨਾਲ ਇਸ ਮਾਮਲੇ ਤੇ ਗੱਲ ਕੀਤੀ ਗਈ। ਜਿਸ ਦੋਰਾਨ ਉਨਾੰ ਵਲੋਂ ਕਿਹਾ ਗਿਆ ਕਿ ਇਹ ਸੇਬਾਂ ਦੇ ਪੇੜ ਉਨ੍ਹਾਂ ਵਲੋਂ ਤਜਰਬੇ ਦੇ ਤੋਰ ਤੇ ਲਗਾਏ ਗਏ ਹਨ।

ਜਿਸ ਵਿਚ ਉਨ੍ਹਾਂ ਨੂੰ ਕਾਮਜਾਬੀ ਮਿਲਦੀ ਨਜਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸੇਬ ਪਹਾੜੀ ਇਲਾਕਿਆਂ ਵਿਚ ਲਗਦੇ ਸੀ ਤਾਂ ਹੁਣ ਉਨ੍ਹਾਂ ਦੀ ਟਿਮ ਵਲੋਂ ਪਠਾਨੱਕੋਟ ਵਿਚ ਸੇਬਾਂ ਦਾ ਬਾਗ ਲਗਾਇਆ ਗਿਆ ਹੈ। ਜਿਸ ਵਿਚ ਪੇੜਾ ਤੇ ਭਰਭੂਰ ਸੇਬ ਲਗੇ ਹਨ। ਮਾਹਿਰਾਂ ਵਲੋਂ ਕਿਹਾ ਗਿਆ ਕਿ ਹਲੇ ਤਕ ਇਨ੍ਹਾਂ ਪੇੜਾਂ ਨੂੰ ਘਰਾਂ ਵਿੱਚ ਜਾ ਤਜਰਬੇ ਦੇ ਤੋਰ ਤੇ ਲਗਾਉਣ ਬਾਰੇ ਕਿਹਾ ਗਿਆ ਹੈ ਤੇ ਜਲਦ ਇਨ੍ਹਾਂ ਸੇਬ ਦੇ ਪੇੜਾਂ ਦੀ ਮਨਜ਼ੂਰੀ ਮਿਲਣ ਤੇ ਕਿਸਾਨਾਂ ਲਈ ਇਹ ਲਾਹੇਵੰਦ ਧੰਦਾ ਬਣ ਸਕਦਾ ਹੈ।