ਜਲੰਧਰ 'ਚ 10 ਫਰਵਰੀ ਨੂੰ ਸਾਰੀਆਂ ਜਥੇਬੰਦੀਆਂ ਦਾ ਹੋਵੇਗਾ ਇਕੱਠ, ਦੇਖੋ ਵੀਡਿਓ

ਜਲੰਧਰ 'ਚ 10 ਫਰਵਰੀ ਨੂੰ ਸਾਰੀਆਂ ਜਥੇਬੰਦੀਆਂ ਦਾ ਹੋਵੇਗਾ ਇਕੱਠ, ਦੇਖੋ ਵੀਡਿਓ

ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬਣਾਈ ਪੰਜ ਮੈਂਬਰੀ ਕਮੇਟੀ ਦੀ ਅਹਿਮ ਮੀਟਿੰਗ ਐਸਜੀਪੀਸੀ ਦਫਤਰ ਵਿੱਚ ਹੋਈ। ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 27 ਜਨਵਰੀ ਤੱਕ ਦਾ ਸਮਾਂ ਦਿੱਤਾ ਸੀ। ਜਿਸ ਨੂੰ ਲੈ ਕੇ ਉਹਨਾਂ ਵੱਲੋਂ ਮੀਟਿੰਗ ਕੀਤੀ ਗਈ ਹੈ ਅਤੇ ਇਹ ਮੀਟਿੰਗ ਕਰਨੀ ਬਹੁਤ ਹੀ ਜਰੂਰੀ ਸੀ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੋ 22 ਜਨਵਰੀ ਨੂੰ ਅਯੋਧਿਆ ਦੇ ਵਿੱਚ ਰਾਮ ਮੰਦਿਰ ਦਾ ਉਦਘਾਟਨ ਹੋ ਰਿਹਾ। ਉਸ ਦੇ ਵਿੱਚ ਦਿੱਲੀ ਕਮੇਟੀ ਨਹੀਂ ਜਾਵੇਗੀ। ਕਿਉਂਕਿ ਮੂਰਤੀ ਪੂਜਾ ਦੇ ਵਿੱਚ ਦਿੱਲੀ ਕਮੇਟੀ ਤੇ ਐਸਜੀਪੀਸੀ ਨਹੀਂ ਜਾਵੇਗੀ।

ਇਹ ਹਿੰਦੂ ਧਰਮ ਦਾ ਆਪਣਾ ਪ੍ਰੋਗਰਾਮ ਹੈ। ਇਸ ਦੇ ਨਾਲ ਹੀ ਗੱਲਬਾਤ ਕਰਦਾ ਉਹਨਾਂ ਨੇ ਕਿਹਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕਰਦੇ ਹਾਂ ਕਿ ਉਹ ਜਥੇਦਾਰ ਗੁਰਦੇਵ ਸਿੰਘ ਕਾਉਕੇ ਨੂੰ ਫਕਰੇ ਕੌਮ ਦਾ ਅਵਾਰਡ ਦੇਣ। ਕਿਉਂਕਿ ਇਸ ਅਵਾਰਡ ਦੇ ਲਈ ਜਥੇਦਾਰ ਕਾਉਕੇ ਹੱਕਦਾਰ ਹਨ ਅਤੇ ਕੌਮ ਦੇ ਲਈ ਉਹਨਾਂ ਨੇ ਬੜੀ ਲੜਾਈ ਲੜੀ ਹੈ। ਉਹਨਾਂ ਵੱਲੋਂ 10 ਫਰਵਰੀ ਨੂੰ ਸਾਰੀਆਂ ਜਥੇਬੰਦੀਆਂ ਦਾ ਇਕੱਠ ਜਲੰਧਰ ਵਿੱਚ ਰੱਖਿਆ ਗਿਆ ਹੈ। ਉਸ ਇਕੱਠ ਦੇ ਵਿੱਚ ਵੀ ਅਸੀਂ ਮੰਗ ਕਰਾਂਗੇ ਕਿ ਜਥੇਦਾਰ ਕਾਉਕੇ ਨੂੰ ਫਕਰ ਏ ਕੌਮ ਦਾ ਅਵਾਰਡ ਦਿੱਤਾ ਜਾਵੇ।