ਪੰਜਾਬ: 2 ਰੁਪਏ ਬਕਾਇਆ ਨੂੰ ਲੈ ਕੇ ਬੱਸ ਕੰਡਟਰ ਤੇ ਸਵਾਰੀ 'ਚ ਹੋਇਆ ਝਗੜਾ, ਦੇਖੋਂ ਵੀਡਿਓ

ਪੰਜਾਬ: 2 ਰੁਪਏ ਬਕਾਇਆ ਨੂੰ ਲੈ ਕੇ ਬੱਸ ਕੰਡਟਰ ਤੇ ਸਵਾਰੀ 'ਚ ਹੋਇਆ ਝਗੜਾ, ਦੇਖੋਂ ਵੀਡਿਓ

PRTC ਚਾਲਕਾ ਨੇ ਟੇਡੀਆਂ ਕਰਕੇ ਸੜਕ 'ਚ ਲਗਾਇਆਂ ਬੱਸਾਂ 

ਕੋਟਕਪੂਰਾ: ਬੱਸ ਕੰਡਟਰ ਤੇ ਸਵਾਰੀ 'ਚ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ 2 ਰੁਪਏ ਬਕਾਇਆ ਨੂੰ ਲੈ ਕੇ ਬੱਸ ਕੰਡਟਰ ਤੇ ਸਵਾਰੀ 'ਚ ਹੱਥੋਂਪਾਈ ਹੋ ਗਈ। ਇਸ ਹਾਦਸੇ ਦੌਰਾਨ PRTC ਬੱਸ ਚਾਲਕਾ ਨੇ ਬੱਸਾਂ ਟੇਡੀਆਂ ਕਰਕੇ ਸੜਕ 'ਚ ਲਗਾ ਦਿੱਤੀਆ ਤੇ ਸੜਕ ਜਾਮ ਕਰ ਦਿੱਤਾ। ਦੋਨਾਂ ਧਿਰਾਂ 'ਚ ਹੋਈ ਹੱਥੋਂਪਾਈ ਦੌਰਾਨ ਦੋਨੋਂ ਧਿਰ ਜਖਮੀ ਹੋ ਗਏ ਤੇ ਹਸਪਤਾਲ 'ਚ  ਦਾਖਲ ਹੋ ਗਏ। ਦੋਨਾਂ ਧਿਰਾਂ ਨੇ ਇਕ ਦੂਜੇ ਤੇ ਇਲਜ਼ਾਮ ਲਗਾਏ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਸਵੀਰ ਕੌਰ ਨੇ ਦੱਸਿਆ ਅਸੀਂ ਸਵੇਰੇ ਆਪਣੇ ਪਿੰਡ ਤੋਂ ਬੱਸ ਚੜੇ ਪੀਆਰਟੀਸੀ ਵਿਚ ਚੜੇ ਸੀ। ਇਸ ਦੌਰਾਨ ਉਹਨਾਂ ਨੇ ਬੱਚੇ ਦੀ ਤੇ ਪਤੀ ਦੀ ਟਿਕਟ ਕਟਾ ਲਿੱਤੀ। ਕੰਡਟਰ ਕੋਲ ਪੈਸੇ ਖੁੱਲ੍ਹੇ ਨਹੀਂ ਸੀ। ਜਸਵੀਰ ਕੌਰ ਨੇ ਇਲਜਾਮ ਲਗਾਇਆ ਕਿ ਬੱਸ ਕੰਡਟਰ ਨੇ ਕੋਟਕਪੂਰਾ ਪੁੱਜਣ ਤੇ ਬੰਦੇ ਬੁਲਾ ਕੇ ਸਾਡੇ ਤੇ ਹਮਲਾ ਕਰਾ ਦਿੱਤਾ। 

ਦੂਜੇ ਪਾਸੇ ਗੁਰਜੀਤ ਸਿੰਘ ਦਾ ਕਹਿਣਾ ਹੈ ਮੈਂ ਫਰੀਦਕੋਟ ਡਿਪੂ ਵਿੱਚ ਨੌਕਰੀ ਕਰਦਾ ਹਾਂ। ਬੱਸ ਗਿਦੜਬਾਹਾ ਤੋਂ ਚੰਡੀਗੜ੍ਹ ਚਲੇ ਸੀ। ਸਵਾਰੀਆਂ ਕਾਸਮ ਭੱਟੀ ਤੋਂ ਚੜੀਆਂ ਟਿਕਟ ਦੀ ਕੀਮਤ 38 ਰੁਪਏ ਬਣੀ 2 ਰੁਪਏ ਰਹਿ ਗਏ। ਮੈਂ ਪੰਜ ਰੁਪਏ ਦੇ ਦਿੱਤੇ ਕੋਟਕਪੂਰਾ ਪਹਾਚੁਣ ਤੇ ਇਨ੍ਹਾਂ ਨੇ ਮੇਰੇ ਤੇ ਹਮਲਾ ਕਰ ਦਿਤਾ ਸਾਨੂ ਇਨਸਾਫ ਮਿਲਣਾ ਚਾਹੀਦਾ ਹੈ । ਹਰਜਿੰਦਰ ਗਾਂਧੀ ਦੇ ਐਸਐਮਓ ਨੇ ਕਿਹਾ ਕਿ ਦੋਨਾਂ ਧਿਰਾਂ 'ਚ ਬਕਾਏ ਨੂੰ ਲੈ ਕੇ ਝਗੜਾ ਸੀ। ਇਕ ਧਿਰ ਤੋਂ ਤਿੰਨ ਜਣੇ ਜਖਮੀ ਹੋਏ। ਜਿਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਦੂਜੀ ਧਿਰ ਤੋਂ ਦੋ ਜਣੇ ਆਏ ਨੇ ਸਟੀਚਿੰਗ ਕਰ ਦਿਤੀ ਗਈ ਹੈ। ਜੈਜੀਤ ਸਿੰਘ ਆਈਓ ਨੇ ਕਿਹਾ ਕਿ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ। ਜੋ ਵੀ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇਗੀ।