ਪੰਜਾਬ : ਟੋਲ ਬੰਦ ’ਤੇ ਭੜਕੇ ਮੁਲਾਜ਼ਮ, ਕਿਹਾ- ਅਸੀ ਵੀ ਸਰਕਾਰ ਨੂੰ ਵੋਟਾਂ ਪਾਈਆਂ, ਦੇਖੋਂ ਵੀਡਿਓ

ਪੰਜਾਬ : ਟੋਲ ਬੰਦ ’ਤੇ ਭੜਕੇ ਮੁਲਾਜ਼ਮ, ਕਿਹਾ- ਅਸੀ ਵੀ ਸਰਕਾਰ ਨੂੰ ਵੋਟਾਂ ਪਾਈਆਂ, ਦੇਖੋਂ ਵੀਡਿਓ

ਸਾਨੂੰ ਮਾਨ ਸਰਕਾਰ ਨੇ ਘਰ ਤੋ ਕੀਤਾ ਬੇਘਰ 

ਸ਼੍ਰੀ ਆਨੰਦਪੁਰ ਸਾਹਿਬ/ਸੰਦੀਪ ਸ਼ਰਮਾ: ਇਤਿਹਾਸਕ ਨਗਰੀ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਚਕਾਰ ਅੱਜ ਲੱਗੀਆਂ ਨੱਕੀਆਂ ਟੋਲ ਪਲਾਜਾ ਬੰਦ ਕਰਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਟੋਲ ਪਲਾਜਾ ਬੰਦ ਕਰਵਾਉਣ ਲਈ ਪਹੁੰਚੇ। ਉਹਨਾ ਨਾਲ ਹਲਕਾ ਵਧਾਇਕ ਤੇ ਸਿਖਿਆ ਮੰਤਰੀ ਹਰਜੋਤ ਬੈਸ, ਵਿਧਾਇਕ ਦਿਨੇਸ ਚੱਡਾ, ਵਿਧਾਇਕ ਡਾ.ਚਰਨਜੀਤ ਸਿੰਘ ਚਮਕੋਰ ਸਾਹਿਬ ਪਹੁੰਚੇ। ਜਿੱਥੇ ਉਨ੍ਹਾਂ ਕਿਹਾ ਕਿ ਇਹ ਟੋਲ ਪਲਾਜ਼ਾ ਬੰਦ ਕਰਵਾ ਕੇ ਰੋਜ਼ਾਨਾ 13 ਲੱਖ ਤੋਂ ਵੱਧ ਦੀ ਲੁੱਟ ਲੋਕਾਂ ਦੀ ਹੁੰਦੀ ਸੀ ਨੂੰ ਬੰਦ ਕਰਵਾਇਆ ਗਿਆ। ਪਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਟੋਲ ਪਲਾਜ਼ਾ ਬੰਦ ਕਰਵਾਉਣ ਤੋਂ ਬਾਅਦ ਉਥੇ ਦੇ ਸੈਂਕੜੇ ਕਰਮਚਾਰੀਆਂ ਵਿਹਲੇ ਹੋ ਗਏ।

ਵਿਹਲੇ ਹੋਏ ਉਨ੍ਹਾਂ ਸੈਂਕੜੇ ਕਰਮਚਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਵੀ ਮਾਣ ਸਰਕਾਰ ਨੂੰ ਬੜੇ ਚਾਵਾਂ ਨਾਲ ਵੋਟਾਂ ਪਾਈਆਂ ਜੇਕਰ ਸਾਨੂੰ ਇਸ ਰੋਜ਼ਗਾਰ ਤੋ ਵੇਹਲੇ ਕਰਨਾ ਹੈ ਤਾਂ ਸਾਨੂੰ ਸਰਕਾਰ ਹੋਰ ਰੋਜਗਾਰ ਮੁਹਈਅ ਕਰਵਾਵੇ। ਇਸ ਮੌਕੇ ਤੇ ਉਨਾਂ ਨੇ ਗੱਲਬਾਤ ਕਰਦੇ ਕਿਹਾ ਕਿ ਸਾਡੇ ਸੈਂਕੜੇ ਕਰਮਚਾਰੀ ਰੋਟੀ ਤੋਂ ਅਵਾਜ਼ਾਰ ਹੋ ਗਏ ਹਨ। ਟੋਲ ਕੰਪਨੀ ਨੇ ਵੀ ਸਾਨੂੰ ਕੋਈ ਅਲਟੀਮੇਟਮ ਨਹੀ ਦਿੱਤਾ ਕਿ ਉਹ ਕੋਈ ਹੋਰ ਰੋਜ਼ਗਾਰ ਦੇਖ ਲੈਣ। ਇਸਦੇ ਨਾਲ ਹੀ ਦੂਜੇ ਪਾਸੇ ਉਨ੍ਹਾਂ ਕਿਹਾ ਕਿ ਛੇ ਮਹੀਨੇ ਦੇ ਅਧੀਨ ਮਿਟਾ ਦੇਣ ਤੋਂ ਬਾਅਦ ਹੀ ਅਸੀਂ ਆਪਣੀ ਨੌਕਰੀ ਛੱਡ ਸਕਦੇ ਹਾਂ। ਇਸ ਬਾਬਤ ਜਦੋਂ ਰੋਹਨ ਰਾਜਦੀਪ ਕੰਪਨੀ ਦੇ ਜੀਐਮ ਪਰਸਾਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਰਮਚਾਰੀਆਂ ਦੇ ਨਾਲ ਮੀਟਿੰਗ ਕਰ ਲਈ ਗਈ ਹੈ ਤੇ ਉਨਾਂ ਨੂੰ ਬਣਦੇ ਪੈਸੇ ਦਿੱਤੇ ਜਾਣਗੇ।