ਪੰਜਾਬ : ਸਰਕਾਰੀ ਸਹੂਲਤਾ ਤੋ ਵਾਂਜੇ ਪਰਿਵਾਰ ਨੇ ਆਤਮ ਹੱਤਿਆ ਦਾ ਕੀਤਾ ਐਲਾਨ, ਦੇਖੋ ਵੀਡਿਓ

ਪੰਜਾਬ : ਸਰਕਾਰੀ ਸਹੂਲਤਾ ਤੋ ਵਾਂਜੇ ਪਰਿਵਾਰ ਨੇ ਆਤਮ ਹੱਤਿਆ ਦਾ ਕੀਤਾ ਐਲਾਨ, ਦੇਖੋ ਵੀਡਿਓ

ਗੁਰਦਾਸਪੁਰ : ਜ਼ਿਲਾ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਵਿੱਚ ਪੈਂਦੇ ਪਿੰਡ ਢੀਂਡਸਾ ਦੇ ਡੇਰੇ ਸ਼ਾਹਪੁਰ ਵਿਚ ਰਹਿੰਦੇ ਇੱਕ ਵਿਅਕਤੀ ਨੇ ਆਪਣੀ ਬੁੱਢੀ ਬਿਮਾਰ ਮਾਂ ਅਤੇ ਬਿਮਾਰ ਪਤਨੀ ਨਾਲ ਬੱਚਿਆਂ ਵਿੱਚ ਬੈਠਕੇ ਪੂਰੇ ਪਰਿਵਾਰ ਵਿਚ ਬੈਠਕੇ ਸੋਸ਼ਲ ਮੀਡੀਆ ਤੇ ਆਤਮ ਹੱਤਿਆ ਕਰਨ ਦੀ ਵੀਡੀਓ ਵਾਇਰਲ ਕੀਤੀ ਹੈ। ਜਿਸ ਵਿੱਚ ਉਸਨੇ ਪੰਜਾਬ ਰਾਜ ਬਿਜਲੀ ਬੋਰਡ ਅਤੇ ਪੁਲਿਸ ਪ੍ਰਸ਼ਾਸਨ ਤੇ ਅਰੋਪ ਲਗਾਇਆ ਹੈ। ਉਸਦੇ ਘਰ ਨੂੰ ਆਉਂਦੀ ਬਿਜਲੀ ਦੀ ਤਾਰ ਕਈ ਕਿਲੇਆ ਵਿੱਚ ਜ਼ਮੀਨ ਤੇ ਹੀ ਪਈ ਹੈ। ਜਿਸ ਵਿੱਚ ਕਈ ਜੋੜ ਹਨ, ਬਿਜਲੀ ਦੀਆਂ ਤਾਰ ਉਤਾਰ ਕੇ ਥੱਲੇ ਸੁੱਟ ਦਿੱਤੀ ਗਈ ਹਨ। ਜਿਸਦਾ ਕੋਈ ਹੱਲ ਨਹੀਂ ਕੀਤਾ ਗਿਆ । ਬਾਅਦ ਵਿੱਚ ਉਸਦਾ ਬਿਜਲੀ ਦਾ ਮੀਟਰ ਵੀ ਕਿਸੇ ਵੱਲੋਂ ਚੋਰੀ ਕਰ ਲਿਆ ਜਾਂਦਾ ਹੈ। ਪਰ ਉਸ ਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਜਿਸ ਕਰਕੇ ਉਸਨੇ ਆਤਮ ਹੱਤਿਆ ਕਰਨ ਦਾ ਫੈਸਲਾ ਲਿਆ ਹੈ। ਕਿਉਂਕਿ ਏਨੀ ਗਰਮੀ ਵਿਚ ਉਹ ਪਰਿਵਾਰ ਅਤੇ ਬੱਚਿਆਂ ਦਾ ਦੁੱਖ ਨਹੀਂ ਦੇਖ ਸਕਦਾ।

ਇਸ ਸੰਬੰਧੀ ਜਦ ਵੀਡਿਓ ਵਾਇਰਲ ਕਰਨ ਵਾਲੇ ਧਰਮਿੰਦਰ ਸਿੰਘ ਪੁਤਰ ਤਰਸੇਮ ਸਿੰਘ ਵਾਸੀ ਪਿੰਡ ਢੀਂਡਸਾ ਕਸਬਾ ਕਾਹਨੂੰਵਾਨ ਗੁਰਦਾਸਪੁਰ ਨਾਲ ਸਾਡੇ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਉਸਨੇ ਹੈਰਾਨੀ ਜਨਕ ਖੁਲਾਸੇ ਕੀਤੇ। ਉਸ ਨੇ ਦੱਸਿਆ ਕਿ ਪੰਜਾਬ ਰਾਜ ਬਿਜਲੀ ਬੋਰਡ ਦੇ ਉਚ ਅਧਿਕਾਰੀਆਂ ਨੂੰ ਕਈ ਵਾਰੀ ਸੁਚਿਤ ਕੀਤਾ ਹੈ। ਕਈ ਵਾਰੀ ਲਿਖ ਕੇ ਵੀ ਦਿੱਤਾ ਹੈ ਅਤੇ ਕਈ ਵਾਰ ਉਹ ਪੁਲਿਸ ਪ੍ਰਸ਼ਾਸਨ ਨੂੰ ਵੀ ਕੰਪਲੇਟ ਕਰ ਚੁੱਕਿਆ ਹੈ ਪਰ ਪਿਛਲੇ ਦੋ ਮਹੀਨਿਆਂ ਤੋਂ ਨਾ ਤਾਂ ਬਿਜਲੀ ਬੋਰਡ ਦੇ ਅਧਿਕਾਰੀ ਉਸਦੀ ਸੁਣਵਾਈ ਕਰ ਰਹੇ ਹਨ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਉਸਦੀ ਕੋਈ ਸੁਣਵਾਈ ਕਰ ਰਿਹਾ ਹੈ। 

ਪੁਲਿਸ ਕਹਿਦੀ ਹੈ ਬਿਜਲੀ ਬੋਰਡ ਦੇ ਅਧਿਕਾਰੀ ਲਿਖ ਕੇ ਦੇਣ ਪਰ ਕੋਈ ਸੁਣਦਾ ਨਹੀਂ। ਪੀੜਤ ਨੇ ਕਿਹਾ ਕੁਝ ਸ਼ਰੀਕੇ ਦੇ ਲੋਗ ਰਾਜਨੀਤਕ ਪਹੁੰਚ ਕਰਕੇ ਮੇਰਾ ਮੀਟਰ ਨਹੀਂ ਲੱਗਣ ਦੇ ਰਹੇ ਜੋ ਮੇਰੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੰਦੇ ਹਨ, ਮੇਰੀ ਕੀਤੇ ਵੀ ਸੁਣਵਾਈ ਨਹੀਂ ਹੋ ਰਹੀ। ਜਿਥੇ ਪਿੰਡ ਦੇ ਸਾਬਕਾ ਸਰਪੰਚ ਅਤੇ ਸਾਬਕਾ ਚੇਅਰਮੈਨ ਵੀ ਪੀੜਤ ਦੇ ਹੱਕ ਵਿੱਚ ਖੜੇ ਹਨ। ਉਥੇ ਹੀ ਕਾਹਨੂੰਵਾਨ ਪੁਲਿਸ ਥਾਨੇ ਦੇ ਐਸ ਐਸ ਓ ਸੁਖਜੀਤ ਸਿੰਘ ਨਾਲ ਜਦ ਫੋਨ ਤੇ ਪਤਰਕਾਰ ਵਲੋ ਗਲਬਾਤ ਕੀਤੀ ਗਈ ਤਾਂ  ਬਿਜਲੀ ਬੋਰਡ ਅਤੇ ਧਰਮਿੰਦਰ ਵਲੋਂ ਅਤੇ ਦਿੱਤੀ ਸ਼ਿਕਾਇਤ ਤੇ ਅਸੀਂ ਕਾਰਵਾਈ ਅਮਲ ਵਿੱਚ ਲਿਆਦੀ ਹੈ । ਬਿਜਲੀ ਬੋਰਡ ਦੇ ਅਧਿਕਾਰੀ ਬਿਜਲੀ ਦੀ ਤਾਰ ਲਗਾਉਣ ਲਈ ਜਦੋਂ ਮਰਜ਼ੀ ਪੁਲਿਸ ਦੀ ਸਹਾਇਤਾ ਲੈ ਸਕਦੇ ਸਨ ਅਤੇ ਬਿਜਲੀ ਤਾਰ ਲਗਾ ਸਕਦੇ ਹਨ।