ਪੰਜਾਬ : ਇਮਾਨਦਾਰੀ ਦੀ ਮਿਸਾਲ ਬਣਿਆਂ ਵਿਅਕਤੀ, ਦੇਖੋ ਵੀਡੀਓ

ਪੰਜਾਬ : ਇਮਾਨਦਾਰੀ ਦੀ ਮਿਸਾਲ ਬਣਿਆਂ ਵਿਅਕਤੀ,  ਦੇਖੋ ਵੀਡੀਓ

ਗੁਰਦਾਸਪੁਰ :  ਬਟਾਲਾ ਸ਼ਹਿਰ ਚ ਇਕ ਵੱਖ ਤਰ੍ਹਾਂ ਦਾ ਮਾਮਲਾ ਸਾਮਣੇ ਆਇਆ। ਜਿਸ ਨੂੰ ਜਾਣ ਹਰ ਕੋਈ ਹੈਰਾਨ ਹੋ ਜਾਵੇਗਾ। ਬਟਾਲਾ ਦੇ ਰਹਿਣ ਵਾਲੇ ਰਾਜਿੰਦਰ ਸ਼ਰਮਾ ਵਲੋਂ ਆਪਣੀ ਬੇਟੀ ਦੀ ਸ਼ਾਦੀ ਲਈ ਕੁਝ ਸੋਨੇ ਦੇ ਗਹਿਣੇ ਖਰੀਦੇ ਗਏ ਤਾ ਜਦ ਦੁਕਾਨਦਾਰ ਵਲੋਂ ਉਹ ਗਹਿਣੇ ਪੈਕ ਕਰ ਦਿਤੇ ਤਾ ਉਹਨਾਂ ਕੋਲੋਂ ਗ਼ਲਤੀ ਨਾਲ ਇਕ ਸੋਨੇ ਦੀ ਚੇਨ ਉਸ ਸਾਮਾਨ ਚ ਚਲੀ ਗਈ। ਫਿਰ ਕਿ ਸੀ ਜਦ ਰਾਜਿੰਦਰ ਸਿੰਘ ਆਪਣੇ ਪਰਿਵਾਰ ਚ ਘਰ ਬੈਠ ਉਹ ਸਾਮਾਨ ਦੇਖ ਰਹੇ ਸਨ ਤਾ ਉਹਨਾਂ ਦੇਖਿਆ ਕਿ ਸੋਨੇ ਦੀ ਚੇਨ ਤਾ ਉਹਨਾਂ ਖਰੀਦ ਨਹੀਂ। ਲੇਕਿਨ ਉਹਨਾਂ ਦੇ ਸਮਾਨ ਚ ਉਹ ਹੈ ਅਤੇ ਉਹ ਮੁੜ ਵਾਪਿਸ ਉਸ ਦੁਕਾਨ ਤੇ ਪੁਜੇ ਅਤੇ ਉਥੇ ਅਚਾਨਕ ਗੱਲਾਂ ਕਰਦੇ ਹੋਏ ਉਹਨਾਂ ਉਹ ਚੇਨ ਦੁਕਾਨਦਾਰ ਨੂੰ ਵਾਪਿਸ ਕੀਤੀ ਅਤੇ ਉਹਨਾਂ ਨੂੰ ਦੱਸਿਆ ਕਿ ਇਹ ਉਹਨਾਂ ਦੀ ਹੀ ਹੈ।

ਇਸ ਸਭ ਦੇਖ ਦੁਕਾਨਦਾਰ ਵੀ ਹੈਰਾਨ ਹੋ ਗਿਆ। ਦੁਕਾਨਦਾਰ ਦਾ ਕਹਿਣਾ ਸੀ ਕਿ ਅੱਜ ਤਾ ਲੋਕ ਸੋਨੇ ਦੀਆ ਚੇਨਾਂ ਲੋਕ ਗਲੇ ਤੋਂ ਖੋਹ ਕਰ ਰਹੇ ਹਨ ਅਤੇ ਇਹ ਗ੍ਰਾਹਕ ਦੀ ਇਮਾਨਦਾਰੀ ਨੂੰ ਉਹ ਸਿਰ ਝੁਕਾਉਂਦੇ ਹਨ ਅਤੇ ਉਹਨਾਂ ਧੰਨਵਾਦ ਕੀਤਾ। ਉਥੇ ਹੀ ਰਾਜਿੰਦਰ ਕੁਮਾਰ ਦਾ ਕਹਿਣਾ ਸੀ ਕਿ ਬਚਪਨ ਚ ਉਸ ਨਾਲ ਐਸੀ ਹੀ ਘਟਨਾ ਹੋਈ ਸੀ ਤਾਂ ਉਸਦੀ ਮਾਂ ਨੇ ਉਸਨੂੰ ਇਮਾਨਦਾਰੀ ਦਾ ਪਾਠ ਪੜਾਇਆ ਸੀ ਤਾ ਅੱਜ ਵੀ ਉਸੇ ਦੇ ਚਲਦੇ ਉਹ ਇਥੇ ਆਏ ਹਨ।