ਪੰਜਾਬ : ਰਿਸਵਤ ਲੈਣ ਦੇ ਦੋਸ਼ 'ਚ ਨਗਰ ਨਿਗਮ ਦੇ 2 ਕਰਮਚਾਰੀਆਂ ਨੂੰ ਸੁਣਾਈ 5-5 ਸਾਲ ਦੀ ਸਜਾ, ਦੇਖੋ ਵੀਡਿਓ

ਪੰਜਾਬ :  ਰਿਸਵਤ ਲੈਣ ਦੇ ਦੋਸ਼ 'ਚ ਨਗਰ ਨਿਗਮ ਦੇ 2 ਕਰਮਚਾਰੀਆਂ ਨੂੰ ਸੁਣਾਈ 5-5 ਸਾਲ ਦੀ ਸਜਾ, ਦੇਖੋ ਵੀਡਿਓ

ਲੁਧਿਆਣਾ : ਵਿਜੀਲੈਂਸ ਦੇ ਇਕਨੋਮਿਕਸ ਵਿੰਗ ਵੱਲੋਂ ਸਾਲ 2018 ਵਿੱਚ ਨਗਰ ਨਿਗਮ ਲੁਧਿਆਣਾ ਦੇ ਟੈਕਨੀਸ਼ੀਅਨ ਅਤੇ ਪੰਪ ਅਪਰੇਟਰ ਉੱਪਰ 2000 ਰਿਸ਼ਵਤ ਲੈਣ ਦਾ ਮਾਮਲਾ ਦਰਜ ਕੀਤਾ ਸੀ। ਦੱਸਣ ਯੋਗ ਹੈ, ਕੀ ਦੋਸ਼ੀਆਂ ਨੇ ਇੱਕ ਵਿਅਕਤੀ ਤੋਂ ਉਸਦਾ ਬਿਲ ਘੱਟ ਕਰਨ ਲਈ 4000 ਦੀ ਰਿਸ਼ਵਤ ਮੰਗੀ ਸੀ। ਪੀੜਤ ਨਾਲ 2000 ਵਿੱਚ ਲੈ ਕੇ ਕੰਮ ਕਰਨ ਲਈ ਹਾਮੀ ਭਰੀ। ਪਰ ਪੀੜਤ ਨੇ ਸਾਰਾ ਮਾਮਲਾ ਵਿਜੀਲੈਸ ਦੇ ਧਿਆਨ ਵਿੱਚ ਲਿਆਂਦਾ। ਜਿਸ ਤੋਂ ਬਾਅਦ ਵਿਜੀਲੈਂਸ ਨੇ ਇਹਨਾਂ ਨੂੰ 2000 ਰਿਸ਼ਵਤ ਲੈਂਦੇ

ਰੰਗੀ ਹੱਥੀ ਕਾਬੂ ਕੀਤਾ ਸੀ ਅਤੇ ਰਿਸਵਤ ਲੈਣ ਦੇ ਦੋਸ਼ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਸਾਰੇ ਮਾਮਲੇ ਵਿੱਚ ਮਾਨਯੋਗ ਜੱਜ ਡਾਕਟਰ ਅਜੀਤ ਅਤਰੀ ਨੇ ਦੋਸ਼ ਸਾਬਤ ਹੋਣ ਤੇ ਦੋਨਾਂ ਦੋਸ਼ੀਆਂ ਨੂੰ ਪੰਜ ਪੰਜ ਸਾਲ ਦੀ ਕੈਦ ਅਤੇ ਜੁਰਮਾਨਾ ਲਗਾਇਆ ਹੈ। ਦੋਸ਼ੀਆਂ ਨੂੰ ਮਾਨਯੋਗ ਕੋਰਟ ਨੇ ਜੇਲ ਭੇਜ ਦਿੱਤਾ ਹੈ। ਇਹ ਵੀ ਦਸਣਯੋਗ ਹੈ ਕੀ ਦੋਨੇ ਦੋਸ਼ੀਆਂ ਹੁਣ ਵੀ ਡਿਊਟੀ ਕਰ ਰਹੇ ਸੀ।