ਪੰਜਾਬ : ਲੁਟ-ਖੋਹ ਕਰਨ ਵਾਲੇ 6 ਗ੍ਰਿਫਤਾਰ, ਦੇਖੋ ਵੀਡਿਓ 

ਪੰਜਾਬ : ਲੁਟ-ਖੋਹ ਕਰਨ ਵਾਲੇ 6 ਗ੍ਰਿਫਤਾਰ, ਦੇਖੋ ਵੀਡਿਓ 

ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਦੇ ਐਸ.ਐਸ.ਪੀ ਗੁਰਮੀਤ ਸਿੰਘ ਚੌਹਾਨ ਦੀ ਹਦਾਇਤਾਂ ਤੇ ਐਸ.ਪੀ. ਵਿਸ਼ਾਲਜੀਤ ਸਿੰਘ ਇੰਨਵੈਸਟੀਗੇਸ਼ਨ ਅਤੇ ਪ੍ਰੀਤਇੰਦਰ ਸਿੰਘ ਡੀ.ਐਸ.ਪੀ ਸਬਡਵੀਜਨ ਭਿੱਖੀਵਿੰਡ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਭਿੱਖੀਵਿੰਡ ਵੱਲੋਂ ਸਮੇਤ ਪੁਲਿਸ ਪਾਰਟੀ ਥਾਣਾ ਭਿੱਖੀਵਿੰਡ ਦੇ ਅਧੀਨ ਹੋਈਆਂ 2 ਖੋਹ ਦੀਆਂ ਵਾਰਦਾਤਾਂ ਨੂੰ ਟਰੇਸ ਕਰਦੇ ਹੋਏ 6 ਦੋਸ਼ਿਆਂ ਨੂੰ ਗਿਰਫਤਾਰ ਕੀਤਾ ਗਿਆ ਹੈ। 

ਮਿਤੀ 19.2.2023 ਕੁਲਵੰਤ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਬਾਬਾ ਦੀਪ ਸਿੰਘ ਕਲੋਨੀ ਦੇ ਬਿਆਨ ਤੇ 13 ਲੱਖ 75 ਹਜਾਰ ਦੀ ਖੋਹ ਹੋਣ ਸਬੰਧੀ ਮੁਕੱਦਮਾ ਨੰ.25 ਮਿਤੀ 19.02.2023 ਜੁਰਮ 379/ਬੀ(2),34-ਭ.ਦਸ ਥਾਣਾ ਭਿੱਖੀਵਿੰਡ ਦਰਜ ਰਜਿਸਟਰ ਹੋਇਆ ਸੀ। ਜੋ ਇਸ ਮੁਕੱਦਮਾ ਨੂੰ ਟਰੇਸ ਕਰਕੇ ਉਸ ਵਿੱਚ ਦੋਸੀਆਨ ਬਲਜਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਮਾਲਚੱਕ ਪਸੋਂ 11 ਲੱਖ 50 ਹਜਾਰ ਵਰਿੰਦਰ ਸਿੰਘ ਉਰਫ ਅਜੇ ਪੁੱਤਰ ਹੀਰਾ ਸਿੰਘ ਵਾਸੀ ਮਾਲਚੱਕ ਪਾਸੋਂ 45000 ਰੂਪੈ, ਗੁਰਜੰਟ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਮਾਲਚੱਕ ਪਾਸੋਂ 39500 ਰੂਪੈ ਅਤੇ ਕੁਲਵੰਤ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਬਾਬਾ ਦੀਪ ਸਿੰਘ ਕਲੋਨੀ ਫਤਾਹਪੁਰ ਕੋਲੋ ਇਕ ਗੱਡੀ ਮਹਿੰਦਰਾ ਪਿੱਕਅੱਪ ਬ੍ਰਾਮਦ ਕੀਤੀ। ਜੋ ਇਸ ਮੁਕੱਦਮਾ ਵਿੱਚ ਕੁੱਲ 12 ਲੱਖ 34 ਹਜਾਰ 500 ਰੂਪੈ ਬ੍ਰਾਮਦ ਕੀਤੇ ਗਏ। ਇਥੇ ਇਹ ਗੱਲ ਜਿਕਰਯੋਗ ਹੈ ਕਿ ਦੋਸ਼ੀ ਕੁਲਵੰਤ ਸਿੰਘ ਜੋ ਕਿ ਮਹਿਕ ਫੂਡ ਕੰਪਨੀ ਵਿੱਚ ਪਿਛਲੇ 5-6 ਸਾਲ ਤੋਂ ਬਤੌਰ ਫਾਜਿਲਕਾ ਲੈ ਕੇ ਗਿਆ ਸੀ। ਜਿਸਦੀ ਨਗਦ ਰਕਮ 13,60,000 ਰੂਪੈ ਲੈ ਕੇ ਆਇਆ ਸੀ।ਜਿਸਨੇ ਆਪਣੇ ਚਾਚੇ ਦੇ ਲੜਕੇ ਬਲਜਿੰਦਰ ਸਿੰਘ ਨਾਲ ਰਲ ਕੇ ਇਹ ਪੈਸੇ ਖੁਰਦ ਬੁਰਦ ਕੀਤੇ ਸਨ ਅਤੇ ਬਾਅਦ ਵਿੱਚ ਕਿਹਾ ਸੀ ਕਿ ਇਹ ਪੈਸੇ ਉਸ ਪਾਸੋਂ ਨਾ-ਮਾਲੂਮ ਵਿਆਕਤੀਆਂ ਨੇ ਖੋਹ ਲਏ ਹਨ।ਬਲਜਿੰਦਰ ਸਿੰਘ ਦੇ ਨਾਲ ਇਸ ਘਟਨਾ ਨੂੰ ਅੰਜਾਮ ਦੇਣ ਲਈ 5 ਵਿਆਕਤੀ ਗੁਰਜੰਟ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਮਾਲਚੱਕ, ਵਰਿੰਦਰ ਸਿੰਘ ਉਰਫ ਅਜੇ ਪੁੱਤਰ ਹੀਰਾ ਸਿੰਘ ਵਾਸੀ ਮਾਲਚੱਕ,ਨਾਨਕ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਮਾਲਚੱਕ, ਜਸਬੀਰ ਸਿੰਘ ਮੇਜਰ ਸਿੰਘ ਵਾਸੀ ਮਾਲਚੱਕ ਅਤੇ ਗੋਰਾ ਵਾਸੀ ਬਠਿੰਡਾ ਸ਼ਾਮਲ ਸਨ।

ਇਸ ਤੋਂ ਇਲਾਵਾ ਮਿਤੀ 17.02.2023 ਨੂੰ ਸੁਨੀਤਾ ਰਾਣੀ ਪਤਨੀ ਰਿਕੇਸ਼ ਕੁਮਾਰ ਵਾਸੀ ਭਿਖੀਵਿੰਡ ਦੇ ਬਿਆਨ ਤੇ ਉਸਦੇ ਘਰ ਵਿੱਚੋਂ 8-9 ਲੱਖ ਨਗਦੀ ਅਤੇ ਸੋਨਾ ਚੋਰੀ ਹੋਣ ਸਬੰਧੀ ਮੁਕੱਦਮਾ ਨੰਬਰ 24 ਮਿਤੀ 17.02.2023 ਜੁਰਮ 379/ਏ,457,380 ਭ.ਦਸ ਥਾਣਾ ਭਿਖੀਵਿੰਡ ਦਰਜ ਰਜਿਸਟਰ ਕੀਤਾ ਗਿਆ ਸੀ। ਇਸ ਮੁਕੱਦਮਾ ਨੂੰ ਟਰੇਸ ਕਰਕੇ ਦੋਸ਼ੀ ਰਾਹੁਲ ਪੁੱਤਰ ਪਰਮਜੀਤ ਸਿੰਘ ਵਾਸੀ ਭਿਖੀਵਿੰਡ ਕੋਲੋ 4000 ਰੁ: ਅਤੇ ਰਿੰਕੂ ਪੁੱਤਰ ਰਾਮ ਚੰਦ ਵਾਸੀ ਭਿਖੀਵਿੰਡ ਕੋਲੋਂ 55,050 ਰੁ: ਅਤੇ ਬਾਅਦ ਵਿੱਚ ਇਸਦੇ ਇੰਕਸਾਫ ਪਰ 2 ਲੱਖ ਰੂਪੈ ਹੋਰ ਬ੍ਰਾਮਦ ਹੋਏ। ਇਸ ਤੋਂ ਇਲਾਵਾ ਸੁਖਰਾਜ ਸਿੰਘ ਜੋ ਕਿ ਇਸ ਚੋਰੀ ਵਿੱਚ ਨਾਲ ਸ਼ਾਮਲ ਸੀ,ਗ੍ਰਿਫਤਾਰ ਕਰਨਾ ਬਾਕੀ ਹੈ।ਜਿਸ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ।ਇਥੇ ਇਹ ਗੱਲ ਜਿਕਰਯੋਗ ਹੈ ਕਿ ਦੋਸ਼ੀ ਰਿੰਕੂ ਵੱਲੋਂ ਆਪਣੀ ਭੂਆ ਦੇ ਘਰ ਹੀ ਚੋਰੀ ਕੀਤੀ ਹੈ।ਜੋ ਕਿ ਇਸ ਮੁਕੱਦਮਾ ਨੂੰ ਟਰੇਸ ਕਰਨ ਵਿੱਚ ਡਾਗ ਸਕਾਟ ਦਾ ਅਹਿਮ ਯੋਗਦਾਨ ਹੈ।