ਲਾਵਾਰਿਸ ਹਾਲਤ ਵਿੱਚ ਮਿਲਿਆ ਬੱਚਾ, ਮਾਤਾ ਪਿਤਾ ਜਾਂ ਰਿਸ਼ਤੇਦਾਰ ਨੂੰ ਲੈ ਕੇ ਜਾਣ ਦੀ ਅਪੀਲ

ਲਾਵਾਰਿਸ ਹਾਲਤ ਵਿੱਚ ਮਿਲਿਆ ਬੱਚਾ, ਮਾਤਾ ਪਿਤਾ ਜਾਂ ਰਿਸ਼ਤੇਦਾਰ ਨੂੰ ਲੈ ਕੇ ਜਾਣ ਦੀ ਅਪੀਲ

ਫਿਰੋਜ਼ਪੁਰ : ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਸੀਸ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਲਾਵਾਰਿਸ ਹਾਲਤ ਵਿੱਚ ਬੱਚਾ ਮਿਲਿਆ ਹੈ ਅਤੇ ਮਾਤਾ-ਪਿਤਾ ਜਾਂ ਰਿਸ਼ਤੇਦਾਰ ਜੇਕਰ ਬੱਚੇ ਨੂੰ ਲਿਜਾਣਾ ਚਾਹੁੰਦੇ ਹਨ ਤਾਂ ਉਹ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਦੇ ਦਫ਼ਤਰ ਨਾਲ ਸਪਰੰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ 22 ਦਸੰਬਰ 2022 ਨੂੰ ਰੇਲਵੇ ਚਾਈਲਡ ਲਾਈਨ ਫਿਰੋਜ਼ਪੁਰ ਕੈਂਟ ਨੂੰ ਆਰ.ਪੀ.ਐਫ. ਵੱਲੋਂ ਇਕ ਬੱਚਾ ਲਵਾਰਿਸ ਹਾਲਤ ਵਿੱਚ ਸੌਪਿਆਂ ਗਿਆ ਸੀ ਜੋ ਆਪਣਾ ਨਾਮ ਚਿੰਟੂ ਅਤੇ ਸਮੁੰਦਰ ਦੱਸਦਾ ਹੈ ਅਤੇ ਆਪਣੇ ਪਿਤਾ ਦਾ ਨਾਮ ਰਾਮ ਚੰਦਰ ਦੱਸਦਾ ਹੈ। ਇਹ ਬੱਚਾ ਲੁਧਿਆਣਾ ਰੇਲ ਰਾਹੀਂ ਫਿਰੋਜ਼ਪੁਰ ਪਹੁੰਚ ਗਿਆ ਸੀ ਅਤੇ ਇਸ ਵਕਤ ਸਪੈਸ਼ਲਾਈਜਡ ਅਡਾਪਸ਼ਨ ਏਜੰਸੀ ਰਾਧਾ ਕ੍ਰਿਸ਼ਨ ਧਾਮ ਫਰੀਦਕੋਟ ਵਿੱਚ ਰਹਿ ਰਿਹਾ ਹੈ। 

ਉਨ੍ਹਾਂ ਕਿਹਾ ਕਿ ਜੇਕਰ ਕੋਈ ਇਸ ਬੱਚੇ ਨੂੰ ਜਾਣਦਾ ਹੈ ਜਾਂ ਬੱਚੇ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਕਮਰਾ ਨੰਬਰ 18 ਬਲਾਕ ਬੀ ਵਿਖੇ ਸੰਪਰਕ ਕਰਨ ਤਾਂ ਜੋ ਬੱਚੇ ਨੂੰ ਉਸਦੇ ਮਾਪਿਆਂ ਨਾਲ ਮਿਲਾਇਆ ਜਾ ਸਕੇ ਨਹੀਂ ਤਾਂ ਬੱਚੇ ਨੂੰ ਲੀਗਲੀ ਫਰੀ ਕਰਵਾ ਕੇ ਕਿਸੇ ਲੋੜਵੰਦ ਪਰਿਵਾਰ ਨੂੰ ਗੋਦ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਇਸ ਬੱਚੇ ਬਾਰੇ ਜਾਣਕਾਰੀ ਰੱਖਦਾ ਹੈ ਤਾਂ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਦੇ ਸੰਪਰਕ ਨੰਬਰ  01633-242520 ਅਤੇ 98151-28353 ’ਤੇ ਸੰਪਰਕ ਕਰ ਸਕਦਾ ਹੈ।