ਪੰਜਾਬ : ਪੁੱਲ ਦੀ ਉਸਾਰੀ ਦੌਰਾਨ ਵਾਪਰਿਆ ਹਾਦਸਾ, ਨਹਿਰ ਵਿਚ ਡਿੱਗਿਆ ਪੁੱਲ, ਦੇਖੋ ਵੀਡਿਓ

ਪੰਜਾਬ : ਪੁੱਲ ਦੀ ਉਸਾਰੀ ਦੌਰਾਨ ਵਾਪਰਿਆ ਹਾਦਸਾ, ਨਹਿਰ ਵਿਚ ਡਿੱਗਿਆ ਪੁੱਲ, ਦੇਖੋ ਵੀਡਿਓ

ਅਨੰਦਪੁਰ ਸਾਹਿਬ/ਸੰਦੀਪ ਸ਼ਰਮਾ : ਜ਼ਿਲਾ ਸ੍ਰੀ ਕੀਰਤਪੁਰ ਸਾਹਿਬ ਦੀ ਨਹਿਰ ਦੇ ਬਣ ਰਹੇ ਨਵੇਂ ਪੁੱਲ ਦੀ ਉਸਾਰੀ ਹੱਲੇ ਚਲ ਹੀ ਰਹੀ ਸੀ ਕਿ ਪੁੱਲ ਬਣਨ ਤੋ ਪਹਿਲਾ ਹੀ ਨਹਿਰ ਵਿਚ ਢਿੱਗ ਗਿਆ। ਜ਼ਿਕਰਯੋਗ ਹੈ ਕਿ ਇਹ ਪੁੱਲ ਸ਼ਹਿਰ ਕੀਰਤਪੁਰ ਸਾਹਿਬ ਨੁੰ ਮੇਨ ਸੜਕ ਚੰਡੀਗੜ੍ਹ ਨਾਲ ਜੋੜਨ ਲਈ ਬਣ ਰਿਹਾ ਹੈ। ਇਸ ਦੇ ਨਾਲ ਹੀ ਇਹ ਪੁੱਲ ਦਾ ਹੱਲੇ ਢਾਂਚਾ ਤਿਆਰ ਕੀਤਾ ਗਿਆ ਸੀ ਕਿ ਅਚਾਨਕ ਪੁੱਲ ਦਾ ਢਾਚਾ ਨਹਿਰ ਦੇ ਵਿਚ ਜਾ ਕਿ ਢਿਗਾ।  

ਭਾਵੇ ਕਿ ਮੌਕੇ ਤੇ ਇਕਠੀ ਕੀਤੀ ਜਾਣਕਾਰੀ ਅਨੁਸਾਰ  ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਉਸ ਦੀ ਰੇਲਿੰਗ ਟੁੱਟਣ ਕਾਰਨ ਭਾਖੜਾ ਨਹਿਰ ਤੇ ਬਣਿਆ ਇਹ ਪੁਲ ਨਹਿਰ ਦੇ ਪਾਣੀ ਵਿਚ ਡਿਗ ਪਿਆ। ਠੇਕੇਦਾਰ ਅਤੇ ਉਸ ਦੀ ਲੇਬਰ ਦਾ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਹੋਣ ਤੋਂ ਬਚ ਗਿਆ, ਪਰ ਮੀਡੀਆ ਕਰਮੀਆਂ ਸਾਹਮਣੇ ਠੇਕੇਦਾਰ ਦੇ ਕਰਿੰਦੇ ਆਪਣਾ ਪੱਖ ਰੱਖਣ ਲਈ ਵੀ ਸਾਹਮਣੇ ਨਹੀਂ ਆ ਰਹੇ।

ਜ਼ਿਕਰਯੋਗ ਹੈ ਕਿ ਸ੍ਰੀ ਕੀਰਤਪੁਰ ਸਾਹਿਬ ਸ਼ਹਿਰੀ ਆਵਾਜਾਈ ਨੂੰ ਕੰਟਰੋਲ ਕਰਨ ਦੇ ਲਈ ਇਸ ਪੁਲ ਦਾ ਨਿਰਮਾਣ ਪਿਛਲੀ ਸਰਕਾਰ ਸਮੇਂ ਕੀਤਾ ਗਿਆ ਸੀ, ਉਦੋ ਦਾ ਕੰਮ ਚਲਦੇ-ਚਲਦੇ  ਹੁਣ ਤੱਕ ਚਲ ਰਿਹਾ ਹੈ ਅਤੇ ਇਸ ਪੁੱਲ ਦਾ 14 ਅਗਸਤ 2020 ਸਾਬਕਾ ਸਪੀਕਰ ਰਾਣਾ ਕੇ.ਪੀ. ਨੇ ਨੀਂਹ ਪੱਥਰ  ਰੱਖਿਆ ਸੀ। ਲਗਭਗ 7.50 ਕਰੋੜ ਦੇ ਕਰੀਬ ਲਾਗਤ ਨਾਲ ਇਹ ਪੁੱਲ  ਇਕ ਸਾਲ ਦੇ ਅੰਦਰ ਬਣ ਕੇ ਤਿਆਰ ਹੋਣਾ ਸੀ, ਲੇਕਿਨ 2 ਸਾਲ ਤੋਂ ਜਿਆਦਾ ਸਮਾਂ ਹੋਣ ਤੋਂ ਬਾਅਦ ਵੀ ਇਹ ਪੁੱਲ ਬਣ ਕੇ ਤਿਆਰ ਨਹੀਂ ਹੋਇਆ। 

ਇਸ ਘਟਨਾ ਦੀ ਜਾਣਕਾਰੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਅਤੇ ਠੇਕੇਦਾਰ ਦਾ ਕਰਿੰਦਾ ਨਹੀਂ ਦੇ ਰਿਹਾ ਬਲਕਿ ਉਹਨਾਂ ਦਾ ਕਹਿਣਾ ਹੈ ਕਿ ਕੰਮ ਚੱਲਦੇ ਹੋਏ ਕਈ ਪ੍ਰਕਾਰ ਦੀਆਂ ਅੜਚਨਾਵਾ ਆਉਂਦੀਆਂ ਹਨ ਜਿਸ ਨੂੰ ਹੱਲ ਕਰ ਲਿਆ ਜਾਂਦਾ ਹੈ।