ਪੰਜਾਬ : ਚੋਰ ਦੁਕਾਨਾਂ ਤੋਂ ਨਕਦੀ ਅਤੇ ਕੀਮਤੀ ਸਾਮਾਨ ਲੈ ਕੇ ਹੋਏ ਫਰਾਰ, ਦੇਖੋ ਵੀਡਿਓ

ਪੰਜਾਬ : ਚੋਰ ਦੁਕਾਨਾਂ ਤੋਂ ਨਕਦੀ ਅਤੇ ਕੀਮਤੀ ਸਾਮਾਨ ਲੈ ਕੇ ਹੋਏ ਫਰਾਰ, ਦੇਖੋ ਵੀਡਿਓ

ਗੁਰਦਾਸਪੁਰ : ਸ਼ਹਿਰ ਵਿੱਚ ਚੋਰੀਆਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਡਾਲਾ ਫਾਰਮ ਨਜ਼ਦੀਕ ਦੋ ਦੁਕਾਨਾਂ ਤੇ ਚੋਰਾਂ ਵੱਲੋ ਚੋਰੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਰਵਿੰਦਰ ਸਿੰਘ  ਨੇ ਦੱਸਿਆ ਕਿ ਸਾਡੀ ਪੇਂਟਿੰਗ ਦੀ ਦੁਕਾਨ ਹੈ ਤੇ ਸਵੇਰੇ ਜਦੋ ਅਸੀ ਦੁਕਾਨ ਖੁੱਲਣ ਲਾਗੇ ਸੀ ਤਾਂ ਦੇਖਿਆ ਕਿ ਦੁਕਾਨ ਦੇ ਤਾਲੇ ਟੁੱਟੇ ਹੋਏ ਸਨ ਤੇ ਜਦੋਂ ਅਸੀਂ ਅੰਦਰ ਜਾ ਕੇ ਦੇਖਿਆ ਤਾਂ ਦਰਵਾਜ਼ਿਆਂ ਦੇ ਵੀ ਤਾਲੇ ਟੁੱਟੇ ਹੋਏ ਸੀ ਉਹਨਾਂ ਨੇ ਕਿਹਾ ਕਿ ਚੋਰਾਂ ਵੱਲੋਂ ਗਲੇ ਨੂੰ ਤੋੜ ਕੇ 50 ਹਜ਼ਾਰ ਚੋਰੀ ਕਰ ਕੇ ਲੈਗੇ ਹਨ ਅਤੇ ਕੁਝ ਕੀਮਤੀ ਸਮਾਨ ਵੀ ਚੋਰੀ ਕੀਤਾ ਗਿਆ । ਜਾਣਕਾਰੀ ਦਿੰਦਿਆਂ ਦੂਸਰੇ ਦੁਕਾਨਦਾਰ ਵਿਕਾਸ ਕਨੁਤਰਾ ਨੇ ਦੱਸਿਆ ਕਿ ਸਾਡੀ ਦੁਕਾਨ ਸੈਨਟਰੀ ਦੀ ਹੈ। ਓਹਨਾ ਦੱਸਿਆ ਕਿ ਸਾਡੀ ਦੁਕਾਨ ਦੇ ਨਾਲ ਗੋਦਾਮ ਹੈ।

ਜਿਸ ਉੱਪਰ ਸਿਮਟਦੀ ਸ਼ੈੱਡ ਪਈ ਹੋਈ ਸੀ ਤੇ ਚੋਰ ਡੇਢ ਵਜੇ ਦੇ ਕਰੀਬ ਸ਼ੈਡ ਨੂੰ ਪਾੜ ਕੇ ਤੇ ਪੌੜੀ ਲਗਾ ਕੇ ਚੋਰ ਅੰਦਰ ਦਾਖਲ ਹੋਏ ਨੇ ਅਤੇ 2:30 ਵਜੇ ਤੱਕ ਅੰਦਰ ਰਹੇ ਨੇ ਤੇ ਚੋਰਾਂ ਵੱਲੋਂ ਜੋ ਪਿੱਤਲ ਦਾ ਕੀਮਤੀ ਸਮਾਨ ਸੀ ਉਹ ਚੋਰੀ ਕੀਤਾ ਗਿਆ ਹੈ ਜਿਸ ਤੋਂ ਬਾਦ ਚੋਰ ਫਰਾਰ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਅਸੀਂ 112 ਤੇ ਕੰਪਲੀਟ ਕੀਤੀ ਹੈ। ਜਿਸ ਤੋਂ ਬਾਦ ਦੋ ਮੁਲਾਜ਼ਮ ਦੁਕਾਨ ਦੇ ਬਾਹਰੋਂ ਹੀ ਹੋ ਕੇ ਚਲੇ ਗਏ ਹਨ। ਅੰਦਰ ਆ ਕੇ ਕੁੱਝ ਵੀ ਚੈੱਕ ਨਹੀਂ ਕੀਤਾ। ਓਹਨਾ ਨੇ ਕਿਹਾ ਕਿ ਦੋਨੋ ਮੁਲਾਜਮ ਬਾਹਰੋਂ ਬਾਰ ਹੀ ਖਾਨਾਪੂਰਤੀ ਕਰ ਕੇ ਚਲੇ ਗਏ ਹਨ। ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਪੁਲਿਸ ਵੱਲੋਂ ਇਸ ਰੋਡ ਤੇ ਕੋਈ ਵੀ ਪੈਟਰੋਲਿੰਗ ਕੀਤੀ ਜਾ ਰਹੀ ਹੈ।