ਪੰਜਾਬ : ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਪੰਜ ਤੱਤਾਂ 'ਚ ਹੋਏ ਵਿਲੀਨ, ਦੇਖੋ ਵੀਡਿਓ

ਪੰਜਾਬ : ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਪੰਜ ਤੱਤਾਂ 'ਚ ਹੋਏ ਵਿਲੀਨ, ਦੇਖੋ ਵੀਡਿਓ

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ 'ਤੇ ਸਮੂਹ ਸਿੱਖ ਜਗਤ ਵੱਲੋ ਉਣਾ ਦੇ ਪਰਿਵਾਰ ਨਾਲ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਸਿੰਘ ਸਾਹਿਬ ਦੇ ਚਲਾਣੇ ਨੂੰ ਪੂਰੇ ਵਿਸ਼ਵ ਦੀਆਂ ਸੰਗਤਾਂ ਅਤੇ ਪੰਥ ਲਈ ਵੱਡਾ ਘਾਟਾ ਕਰਾਰ ਦਿੱਤਾ। ਸਿੱਖੀ ਦੀਆਂ ਕਦਰਾਂ-ਕੀਮਤਾਂ ਨਾਲ ਲਬਰੇਜ਼ ਉਹ ਇਕ ਸਿਧਾਂਤਕ ਪੁਰਸ਼ ਸਨ ਜਿਨ੍ਹਾਂ ਨੇ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੋੜਿਆ ਅਤੇ ਗੁਰੂ ਦੇ ਦਰਸਾਏ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਕੀਤੀ। ਇਸ ਮੌਕੇ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸ਼੍ਰੌਮਣੀ ਕਮੇਟੀ ਦੇ ਮੈਂਬਰ ਵੀ ਉਣਾ ਦੇ ਸੰਸਕਾਰ ਸਮੇਂ ਵੱਡੀ ਗਿਣਤੀ ਵਿੱਚ ਪੁੱਜੇ ਇੱਸ ਮੌਕੇ ਬੀਬੀ ਜਗੀਰ ਕੌਰ ਵੀ ਉਣਾ ਸੰਸਕਾਰ ਦੇ ਸਮੇਂ ਤੇ ਗੁਰਦਵਾਰਾ ਸ਼੍ਰੀ ਸੰਗਰਾਣਾ ਸਾਹਿਬ ਪੁੱਜੀ ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵੱਲੋਂ ਨਿਭਾਈਆਂ ਗਈਆਂ ਪੰਥਕ ਸੇਵਾਵਾਂ ਨਵੀਂ ਪੀੜੀ ਲਈ ਪ੍ਰੇਰਨਾ ਸਰੋਤ ਹਨ।

ਗਿਆਨੀ ਜਗਤਾਰ ਸਿੰਘ ਜੀ ਦੇ ਅਕਾਲ ਚਲਾਣੇ ਦੀ ਖਬਰ ਸੁਣਦੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਓਹਨਾ ਦੀ ਰਿਹਾਇਸ਼ ਵਿਖੇ ਪਹੰਚੇ ਜਿਥੇ ਓਹਨਾ ਗਿਆਨੀ ਜਗਤਾਰ ਸਿੰਘ ਜੀ ਦੇ ਅਕਾਲ ਚਲਾਣੇ ਤੇ ਕਿਹਾ ਕਿ ਲੰਮਾ ਸਮਾਂ ਓਹਨਾ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਸੇਵਾ ਕੀਤੀ ਹੈ ਅਤੇ ਗੁਰੂ ਕੇ ਭਾਣੇ ਅੰਦਰ ਅੱਜ ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਓਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਗੁਰੂ ਚਰਨਾਂ ਚ ਅਰਦਾਸ ਹੈ ਕਿ ਗੁਰੂ ਸਾਹਿਬ ਓਹਨਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਉਹਨਾਂ ਕਿਹਾ ਕਿ ਗਿਆਨੀ ਜਗਤਾਰ ਸਿੰਘ ਜੀ ਦਾ ਅੰਤਿਮ ਸੰਸਕਾਰ ਗੁਰੂਦਵਾਰਾ ਸੰਘਰਾਣਾ ਸਾਹਿਬ ਵਿਖੇ ਹੋਵੇਗਾ ।

ਜਿਕਰਯੋਗ ਹੈ ਕਿ ਗਿਆਨੀ ਜਗਤਾਰ ਸਿੰਘ ਜੀ ਨੇ ਸ੍ਰੀ ਹਰਮੰਦਿਰ ਸਾਹਿਬ 'ਚ ਮੁੱਖ ਗ੍ਰੰਥੀ ਵਜੋਂ ਲੰਬਾ ਸਮਾਂ ਸੇਵਾਵਾਂ ਦਿੱਤੀਆਂ 'ਤੇ ਪੰਥ ਦੀ ਸੇਵਾ ਕੀਤੀ ਇਸ ਮੌਕੇ ਬੀਬੀ ਜਗੀਰ ਕੌਰ ਨੇ ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਮਾਣਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਵਿਛੋੜਾ ਦੇ ਕੇ ਚਲੇ ਜਾਣਾ ਵੱਡੀ ਗਿਣਤੀ ਵਿੱਚ ਘਾਟਾ ਹੈ ਜਿੰਨੇ ਪਿਆਰ ਦੇ ਨਾਲ ਉਹ ਬਾਣੀ ਬੋਲਦੇ ਸਨ ਅਜਿਹਾ ਘਾਟਾ ਕਦੇ ਪੁਰਾ ਨਹੀਂ ਹੋ ਸਕਦਾ ਹੈ। ਅੱਜ ਸੰਸਾਰ ਵਿਚੋ ਕੂਚ ਕਰ ਜਾਣਾ ਉਨ੍ਹਾ ਕਿਹਾ ਕਿ ਅੱਜ ਸਾਡੇ ਕੌਲ ਗੁਰਮਤਿ ਦਾ ਵੱਡਾ ਵਿਦਵਾਨ ਵਿੱਛੜਿਆ। ਉਹ ਜਿਨ੍ਹੇ ਬਾਣੀ ਦੇ ਗਿਆਤਾ ਉਣਾ ਹਮੇਸ਼ਾ ਗੁਰਮਤਿ ਵਾਲਾ ਜੀਵਨ ਬਤੀਤ ਕੀਤਾ ਹੈ । ਇਸ ਤਰਾਂ ਦੇ ਵਿਰਲੇ ਮਨੁੱਖ ਹੁੰਦੇ ਹਨ।