ਪੰਜਾਬ : ਗੁਰਦੁਆਰਾ ਗਊ ਘਾਟ ਸਾਹਿਬ ਕਾਰ ਸੇਵਾ ਨੂੰ ਤਾਲਾ ਲਗਾਉਣ ਤੇ ਛਿੜਿਆ ਵਿਵਾਦ, ਦੇਖੋ ਵੀਡਿਓ

ਪੰਜਾਬ : ਗੁਰਦੁਆਰਾ ਗਊ ਘਾਟ ਸਾਹਿਬ ਕਾਰ ਸੇਵਾ ਨੂੰ ਤਾਲਾ ਲਗਾਉਣ ਤੇ ਛਿੜਿਆ ਵਿਵਾਦ, ਦੇਖੋ ਵੀਡਿਓ

ਲੁਧਿਆਣਾ : ਗੁਰੂਦੁਆਰਾ ਸ੍ਰੀ ਗਊ ਘਾਟ ਪਾਤਸ਼ਾਹੀ ਪਹਿਲੀ ਵਿੱਚ ਕਾਰ ਸੇਵਾ ਅਤੇ ਗੁਰੂਦੁਆਰਾ ਸਾਹਿਬ ਦੀ ਕਮੇਟੀ ਆਹਮੋ-ਸਾਹਮਣੇ ਹਨ । ਗੁਰੂਦੁਆਰਾ ਸਾਹਿਬ ਦੀ ਕਾਰ ਸੇਵਾ ਦਿੱਲੀ ਵਾਲੇ ਬਾਬਾ ਵਲੋਂ ਸ਼ੁਰੂ ਕੀਤੀ ਗਈ, ਪਰ ਸੇਵਾ ਦੇ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੇ ਕੰਮਾਂ ਨੂੰ ਤਾਲਾ ਲਗਾਉਣ ਉੱਤੇ ਕਾਫੀ ਵਿਵਾਦ ਭਖਿਆ ਸੀ। ਇਸ ਕਰਕੇ ਅੱਜ ਸੰਗਤ ਦੀ ਹਾਜ਼ਰੀ ਵਿੱਚ ਇਹ ਤਾਲਾ ਤੋੜ ਦਿੱਤਾ ਗਿਆ। ਇਸਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ। ਤਾਲਾ ਲਗਾਉਣ ਨੂੰ ਲੈ ਕੇ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਹਨ। ਕਾਰ ਸੇਵਾ ਵਾਲਿਆਂ ਨੇ ਦੱਸਿਆ ਕਿ ਗੁਰੂਦੁਆਰਾ ਸਾਹਿਬ ਦੀ ਸੇਵਾ ਖੁਦ ਬਾਬਾ ਹਰਬੰਸ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਅਤੇ ਜਿਸ ਜਗ੍ਹਾ ਉੱਪਰ ਕਾਰ ਸੇਵਾ ਵੱਲੋਂ ਲੰਗਰ ਚਲਾਇਆ ਜਾਂਦਾ ਹੈ।

ਉਸ ਜਗ੍ਹਾ ਉੱਪਰ ਕਬਜ਼ਾ ਕਰਨ ਦੀ ਨੀਅਤ ਨਾਲ ਅਤੇ ਉਸ ਜਗ੍ਹਾ ਉੱਤੇ ਤਾਲਾ ਲਗਾ ਦਿੱਤਾ ਗਿਆ, ਜਿਸ ਕਾਰਨ ਸੰਗਤ ਦੇ ਵਿੱਚ ਕਾਫੀ ਰੋਸ ਸੀ। ਸੰਗਤ ਦੀ ਹਾਜ਼ਰੀ ਵਿੱਚ ਹੀ ਗੁਰੁਦਆਰਾ ਕਮੇਟੀ ਦੇ ਮੈਬਰਾਂ ਦੇ ਨਾਲ ਤਾਲਾ ਤੋੜ ਦਿੱਤਾ ਹੈ। ਉਥੇ ਹੀ ਗੁਰੂਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਇਹ ਮਾਮਲਾ ਕੋਰਟ ਵਿੱਚ ਚੱਲਦਾ ਦੱਸਿਆ ਜਾ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਉਹ ਸਾਰੀ ਕਾਰਵਾਈ ਸਿੱਖ ਕੋਰਟ ਦੇ ਆਦੇਸ਼ਾਂ ਅਨੁਸਾਰ ਕਰ ਰਹੇ ਹਨ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਬੇਸ਼ੱਕ ਇਹ ਸੇਵਾ ਬਾਬਾ ਜੀ ਵੱਲੋਂ ਸ਼ੁਰੂ ਕੀਤੀ ਗਈ ਸੀ ਪਰ ਹੁਣ ਗੁਰੂਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਕੋਲ ਹੈ ਅਤੇ ਉਹ ਸਿੱਖ ਕੋਰਟ ਦੇ ਹਿਸਾਬ ਨਾਲ ਹੀ ਫੈਸਲੇ ਲੈ ਰਹੇ ਹਨ।