ਪੰਜਾਬ : ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਸ਼ਿਖਰਾ 'ਤੇ, ਦੇਖੋ ਵੀਡਿਓ

ਪੰਜਾਬ : ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਸ਼ਿਖਰਾ 'ਤੇ, ਦੇਖੋ ਵੀਡਿਓ

2018 ਦੀ ਵਾਰਡਬੰਦੀ ਮੁਤਾਬਕ ਹੀ ਹੋਣਗੀਆਂ ਪੰਚਾਇਤੀ ਚੋਣਾਂ ਹੋਣ ਦੀ ਸੰਭਾਵਨਾ

ਰਾਏਕੋਟ : ਸੂਬੇ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਥੇ ਸਿਆਸੀ ਪਾਰਟੀਆਂ ਨੇ ਆਪਣੀ ਕਮਰ ਕੱਸ ਲਈ ਹੈ, ਉਥੇ ਹੀ ਸੂਬਾ ਚੋਣ ਕਮਿਸ਼ਨ ਵੱਲੋਂ ਪੰਚਾਇਤ ਵਿਭਾਗ ਨੂੰ ਇਨ੍ਹਾਂ ਚੋਣਾਂ ਲਈ ਲੋੜੀਂਦੀਆਂ ਤਿਆਰੀ ਮੁਕੰਮਲ ਕਰਨ ਸਬੰਧੀ ਦਿਸ਼ਾਂ-ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਤਹਿਤ ਚੋਣ ਕਮਿਸ਼ਨ ਨੇ 9 ਦਸੰਬਰ ਨੂੰ ਆਦੇਸ਼ ਜਾਰੀ ਕਰਕੇ ਪੰਚਾਇਤ ਵਿਭਾਗ ਨੂੰ 11 ਦਸੰਬਰ ਤੋਂ 18 ਦਸੰਬਰ ਤੱਕ ਵਾਰਡਬੰਦੀ-2018 ਅਤੇ ਵਿਧਾਨ ਸਭਾ ਦੀਆਂ 1 ਜਨਵਰੀ 2023 ਤੱਕ ਬਣੀਆਂ ਵੋਟਾਂ ਦਾ ਆਪਸ ਵਿਚ ਮੁਲਾਂਕਨ ਕਰਨ ਲਈ ਕਿਹਾ ਗਿਆ ਹੈ। 

ਇਸ ਸਬੰਧੀ ਹਲਕਾ ਰਾਏਕੋਟ ਅਧੀਨ ਪੈਂਦੇ ਪੰਚਾਇਤ ਵਿਭਾਗ ਦੇ ਬਲਾਕ ਪੱਖੋਵਾਲ ਤੇ ਬਲਾਕ ਸੁਧਾਰ ਦੇ ਕਰਮਚਾਰੀਆਂ ਵੱਲੋਂ ਆਪਣੇ ਬੀਡੀਪੀਓਜ਼ ਦੀ ਦੇਖ-ਰੇਖ ਹੇਠ ਦਿਨ-ਰਾਤ ਸਖਤ ਮਿਹਨਤ ਕਰਕੇ ਇਨ੍ਹਾਂ ਵੋਟਾਂ ਦਾ ਮੈਚਿੰਗ ਕੀਤੀ ਗਈ ਤਾਂ ਜੋ ਦੋਵੇਂ ਲਿਸਟਾਂ ਦੀਆਂ ਵੋਟਾਂ ਨੂੰ ਆਪਸ ਵਿਚ ਮਿਲਾ ਕੇ ਚੈੱਕ ਕੀਤਾ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆ ਬਲਾਕ ਰਾਏਕੋਟ ਦੇ ਬੀਡੀਪੀਓ ਪ੍ਰਮਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਵੋਟਰ ਸੂਚੀਆਂ ਤੇ ਵਿਧਾਨ ਸਭਾ ਦੀਆਂ ਵੋਟਰ ਸੂਚੀਆਂ ਨਾਲ ਮਿਲ ਕੇ ਸ਼ਨਾਖਤ ਕਰਨ ਲਈ ਕਿਹਾ ਗਿਆ ਹੈ। ਜਿਸ ਤਹਿਤ ਉਨ੍ਹਾਂ ਵੱਲੋਂ 2018 ਦੀ ਵਾਰਡਬੰਦੀ ਅਤੇ ਵਿਧਾਨ ਸਭਾ ਵਾਲੀ ਨਵੀਂ ਵੋਟਰ ਸੂਚੀ ਵਿਚ ਸ਼ਾਮਲ ਨਵੀਆਂ ਵੋਟਾਂ ਨੂੰ ਮਿਲਾ ਕੇ ਪੰਚਾਇਤੀ ਵੋਟਰ ਸੂਚੀ ਵਿਚ ਦਰਜ ਕੀਤਾ ਜਾ ਰਿਹਾ ਹੈ ਅਤੇ ਬਾਅਦ ਵਿਚ ਇਸ ਦੀ ਗੂਗਲ ਸ਼ੀਟ ਤਿਆਰ ਕੀਤੀ ਜਾਵੇਗੀ। ਨਵੀਂ ਵਾਰਡਬੰਦੀ ਸਬੰਧੀ ਪੁੱਛਣ ’ਤੇ ਬੀਡੀਪੀਓ ਰਾਏਕੋਟ ਨੇ ਦੱਸਿਆ ਕਿ ਅਜੇ ਤੱਕ ਚੋਣ ਕਮਿਸ਼ਨ ਵੱਲੋਂ ਨਵੀਂ ਵਾਰਡਬੰਦੀ ਸਬੰਧੀ ਕੋਈ ਹਿਦਾਇਤਾਂ ਨਹੀਂ ਦਿੱਤੀਆਂ ਗਈਆਂ, ਬਲਕਿ 2018 ਵਿਚ ਨੋਟੀਫਾਈ ਵਾਰਡਬੰਦੀ ਮੁਤਾਬਕ ਹੀ ਪੰਚਾਇਤੀ ਚੋਣਾਂ ਹੋਣਗੀਆਂ । ਉਨ੍ਹਂ ਕਿਹਾ ਕਿ ਜਿਸ ਤਰ੍ਹਾਂ ਪੰਚਾਇਤੀ ਚੋਣਾਂ ਦੀਆਂ ਤਿਆਰੀ ਚੱਲ ਰਹੀਆਂ ਹਨ, ਉਸ ਮੁਤਾਬਿਕ ਜਲਦ ਹੀ ਸੂਬੇ ਵਿਚ ਪੰਚਾਇਤੀ ਚੋਣਾਂ ਹੋ ਸਕਦੀ ਹਨ। ਉਨ੍ਹਾਂ ਆਖਿਆ ਕਿ ਮੁਲਾਂਕਣ ਤੋਂ ਬਾਅਦ ਤਿਆਰ ਹੋਈਆਂ ਕੰਪਿਊਟਰਾਂ ਵਿਚ ਦਰਜ ਕਰਨ ਉਪਰੰਤ ਚੋਣ ਕਮਿਸ਼ਨ ਕੋਲ ਇਹ ਸੂਚੀਆਂ ਜਮ੍ਹਾਂ ਕਰਵਾ ਦਿੱਤੀਆਂ ਜਾਣਗੀਆਂ । ਉਨ੍ਹਾਂ ਕਿਹਾ ਕਿ 21 ਤੋਂ 29 ਦਸੰਬਰ ਤੱਕ ਐਸਡੀਐਮ ਦਫ਼ਤਰ ਰਾਏਕੋਟ ਵਿਖੇ ਲੋਕ ਨਵੀਂ ਵੋਟ ਬਣਾਉਣ ਜਾਂ ਸੁਧਾਈ ਕਰਨ ਸਬੰਧੀ ਆਪਣੇ ਇਤਰਾਜ ਲਿਖਤੀ ਰੂਪ ਵਿਚ ਦਰਜ ਕਰਵਾ ਸਕਦੇ ਹਨ।