ਪੰਜਾਬ: ਮਹਿਲਾ ਖਿਡਾਰੀਆਂ ਦੇ ਹੱਕ ਚ ਸੜਕਾਂ ਤੇ ਉਤਰੇ ਪੰਜਾਬੀ ਲੇਖਕ ਅਤੇ ਕਾਵਿ, ਦੇਖੋ ਵੀਡਿਓ

ਪੰਜਾਬ: ਮਹਿਲਾ ਖਿਡਾਰੀਆਂ ਦੇ ਹੱਕ ਚ ਸੜਕਾਂ ਤੇ ਉਤਰੇ ਪੰਜਾਬੀ ਲੇਖਕ ਅਤੇ ਕਾਵਿ, ਦੇਖੋ ਵੀਡਿਓ

ਬਟਾਲਾ : ਦੇਸ਼ ਲਈ ਅੰਤਰ ਰਾਸ਼ਟਰੀ ਪੱਧਰ ਤੇ ਮੈਡਲ ਜਿੱਤਣ ਵਾਲੇ ਪਹਿਲਵਾਨ 23 ਅਪ੍ਰੈਲ ਤੋ ਜੰਤਰ-ਮੰਤਰ ਉੱਪਰ ਧਰਨੇ ਤੇ ਬੈਠੇ ਹਨ ਅਤੇ ਜਿਥੇ ਉਹਨਾਂ ਦੇ ਹੱਕ ਚ ਕਈ ਰਾਜਨੀਤਿਕ ਪਾਰਟੀਆਂ ਦੇ ਆਗੂ ਉਥੇ ਉਹਨਾਂ ਕੋਲ ਪਹੁੰਚ ਸਮਰਥਨ ਦੇਣ ਦੀ ਗੱਲ ਕਰ ਰਹੇ ਹਨ ਉਥੇ ਹੀ ਹੁਣ ਦੇਸ਼ ਭਰ ਚ ਵੱਖ-ਵੱਖ ਵਰਗ ਦੇ ਲੋਕ ਅਤੇ ਆਮ ਜਨਤਾ ਵੀ ਉਹਨਾਂ ਖਿਡਾਰਣਾਂ ਦੇ ਹੱਕ ਚ ਅਵਾਜ ਬੁਲੰਦ ਕਰ ਰਹੇ ਹਨ | ਇਸੇ ਦੇ ਤਹਿਤ ਅੱਜ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਚ " ਪੰਜਾਬੀ ਲੋਕ ਲਿਖਾਰੀ ਮੰਚ " ਵਲੋਂ ਇਕ ਰੋਸ ਮਾਰਚ ਸ਼ਹਿਰ ਚ ਕੀਤਾ ਗਿਆ ਅਤੇ ਭਾਜਪਾ ਸਾਂਸਦ ਅਤੇ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਉੱਪਰ ਮਹਿਲਾ ਪਹਿਲਵਾਨਾਂ ਦੇ ਯੌਨ ਸ਼ੋਸ਼ਣ ਦੇ ਗੰਭੀਰ ਅਰੋਪ ਤਹਿਤ ਕੜੀ ਕਾਰਵਾਈ ਦੀ ਮੰਗ ਕੀਤੀ ਗਈ। 

ਬਟਾਲਾ ਦੀਆ ਸੜਕਾਂ ਤੇ ਰੋਸ ਮਾਰਚ ਕਰਦੇ ਪੰਜਾਬੀ ਕਾਵਿ ਅਤੇ ਲੇਖਕ ਅਤੇ ਸੇਵਾ ਮੁਕਤ ਪ੍ਰੋਫਸੋਰਾਂ ਨੇ ਜਿਥੇ ਉਹਨਾਂ ਮਹਿਲਾ ਪਹਿਲਵਾਨਾਂ ਜੋ ਇਨਸਾਫ ਲਈ ਲੜਾਈ ਲੜ ਰਹੀਆਂ ਹਨ ਉਹਨਾਂ ਦੇ ਹੱਕ ਚ ਅਵਾਜ ਬੁਲੰਦ ਕੀਤੀ ਉਥੇ ਹੀ ਉਹਨਾਂ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਕੜੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ | ਉਥੇ ਹੀ ਰੋਸ ਪ੍ਰਦਰਸ਼ਨ ਕਰ ਰਹੇ ਪੰਜਾਬੀ ਲੇਖਕਾਂ ਦਾ ਕਹਿਣਾ ਸੀ ਕਿ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਲੰਬਾ ਸਮਾਂ ਬੀਤ ਜਾਣ ਤੇ ਐਫ ਆਈ ਆਰ ਦਰਜ ਨਾ ਹੋਣ ਤੇ ਪੀੜਤਾਂ ਨੇ ਮਾਣਯੋਗ ਸੁਪਰੀਮ ਕੋਰਟ ਦਾ ਸਹਾਰਾ ਲਿਆ ਅਤੇ ਫਿਰ ਮਾਣਯੋਗ ਸੁਪਰੀਮ ਕੋਰਟ ਦੇ ਅਦੇਸ਼ਾਂ ਤੋਂ ਬਾਅਦ ਬ੍ਰਿਜ ਭੂਸ਼ਨ ਸ਼ਰਨ ਦੇ ਉੱਪਰ ਅਤਿ ਗੰਭੀਰ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਹਨ, ਪ੍ਰੰਤੂ ਉਸ ਦੇ ਬਾਵਜੂਦ ਆਰੋਪੀ ਬ੍ਰਿਜ ਭੂਸ਼ਨ ਸ਼ਰਨ ਨੂੰ ਅੱਜ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ | ਉਥੇ ਹੀ ਉਹਨਾਂ ਕਿਹਾ ਕਿ ਜੋ ਇਨਸਾਫ ਦੀ ਲੜਾਈ ਲੜ ਰਹੀਆਂ ਹਨ ਉਹ ਦੇਸ਼ ਦੀਆ ਧੀਆਂ ਹਨ ਅਤੇ ਉਹਨਾਂ ਕਿਹਾ ਕਿ ਅਪੀਲ ਕਰਦੇ ਹਾਂ ਕਿ ਇਸ ਅਤਿ ਗੰਭੀਰ ਮਾਮਲੇ ਵਿੱਚ ਮਹਿਲਾ ਪਹਿਲਵਾਨਾਂ ਦੇ ਨਾਲ ਇੰਨਸਾਫ ਕੀਤਾ ਜਾਵੇ ਅਤੇ ਯੌਨ ਸੋਸ਼ਣ ਦੇ ਅਰੋਪੀ ਬ੍ਰਿਜ ਭੂਸ਼ਣ ਸ਼ਰਨ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਜਿਸ ਨਾਲ ਆਮ ਲੋਕਾਂ ਦਾ ਕਾਨੂੰਨ ਉੱਪਰ ਵਿਸ਼ਵਾਸ਼ ਬਣਿਆ ਰਹੇ।