ਪੰਜਾਬ : ਪੁਲਿਸ ਪ੍ਰਸ਼ਾਸਨ ਅਤੇ ਸੱਤਾਧਾਰੀ ਪਾਰਟੀ ਦੇ ਵਿਰੋਧ ਚ ਕੱਢਿਆ ਗਿਆ ਰੋਸ ਮਾਰਚ, ਦੇਖੋ ਵੀਡਿਓ

ਪੰਜਾਬ : ਪੁਲਿਸ ਪ੍ਰਸ਼ਾਸਨ ਅਤੇ ਸੱਤਾਧਾਰੀ ਪਾਰਟੀ ਦੇ ਵਿਰੋਧ ਚ ਕੱਢਿਆ ਗਿਆ ਰੋਸ ਮਾਰਚ, ਦੇਖੋ ਵੀਡਿਓ

ਜਲਾਲਾਬਾਦ : ਅਜ਼ਾਦੀ ਦਿਹਾੜੇ ਦੇ ਮੌਕੇ ਤੇ ਜਲਾਲਾਬਾਦ ਮਲਟੀਪਰਪਜ਼ ਖੇਡ ਸਟੇਡੀਅਮ ਦਾ ਤਹਿਸੀਲ ਪੱਧਰੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਜਿਸ ਵਿੱਚ ਪੱਤਰਕਾਰ ਭਾਈਚਾਰੇ ਨੂੰ ਕਵਰੇਜ ਕਰਨ ਲਈ ਸੱਦਾ ਪੱਤਰ ਭੇਜਿਆ ਗਿਆ ਸੀ। ਇਸ ਸਰਕਾਰੀ ਸਮਾਗਮ ਦੇ ਵਿਚ ਪਹੁੰਚੇ ਪੱਤਰਕਾਰ ਭਾਈਚਾਰੇ ਨੂੰ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਦੇ ਬੈਠਣ ਲਈ ਬਣਾਈ ਗਈ ਪ੍ਰੈੱਸ ਗੈਲਰੀ ਵਿੱਚ ਸੱਤਾਧਾਰੀ ਅਤੇ ਸਿਵਲ ਪ੍ਰਸ਼ਾਸਨ ਵਲੋਂ ਆਪਣੇ ਚਹੇਤਿਆਂ ਨੂੰ ਬਿਠਾਇਆ ਗਿਆ ਸੀ। ਜਦੋਂ ਇਸ ਸਬੰਧੀ ਪੱਤਰਕਾਰ ਭਾਈਚਾਰੇ ਨੇ ਮੌਜੂਦਾ ਐਮ.ਐਲ.ਏ ਅਤੇ ਐਸ.ਡੀ.ਐੱਮ ਸਾਹਿਬ ਨੂੰ ਬੇਨਤੀ ਕੀਤੀ ਤਾਂ ਮੌਜੂਦਾ ਸਿਵਲ ਪ੍ਰਸ਼ਾਸਨ ਦੇ ਕੁੱਝ ਅਧਿਕਾਰੀਆਂ ਵੱਲੋਂ ਪ੍ਰੈਸ ਨੂੰ ਭੁੰਜੇ ਬੈਠਣ ਲਈ ਆਖਿਆ ਗਿਆ।

ਜਿਸ ਦੇ ਰੋਸ ਵਜੋਂ ਪੱਤਰਕਾਰ ਭਾਈਚਾਰੇ ਵੱਲੋਂ ਆਜ਼ਾਦੀ ਦਿਹਾੜੇ ਦਾ ਬਾਈਕਾਟ ਕੀਤਾ ਗਿਆ।ਆਜ਼ਾਦੀ ਦਿਹਾੜੇ ਦੇ ਕਈ ਦਿਨ ਬੀਤ ਜਾਣ ਮਗਰੋਂ ਵੀ ਜਦੋਂ ਸੱਤਾਧਾਰੀ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਪੱਤਰਕਾਰ ਭਾਈਚਾਰੇ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ । ਜਿਸ ਦੇ ਰੋਸ ਵਜੋ ਅੱਜ ਜਲਾਲਾਬਾਦ ਦੇ ਪੱਤਰਕਾਰਾਂ ਵਲੋਂ ਸ਼ਹਿਰ ਅੰਦਰ ਕਾਲੀਆਂ ਪੱਟੀਆ ਬੰਨ ਕੇ ਰੋਸ ਮਾਰਚ ਕੱਢਿਆ ਗਿਆ । ਪੱਤਰਕਾਰਾਂ ਵਲੋਂ ਕੱਢੇ ਗਏ ਇਸ ਰੋਸ ਮਾਰਚ ਦੀ ਅਗਵਾਈ ਪੱਤਰਕਾਰ ਆਗੂ ਕੁਲਦੀਪ ਬਰਾੜ,ਹੈਪੀ ਕਾਠਪਾਲ,ਅਰਵਿੰਦਰ ਤਨੇਜਾ,ਹਰਪ੍ਰੀਤ ਮਹਿਮੀ,ਪਰਮਜੀਤ ਢਾਬਾ,ਰਾਜਾ ਵਾਟਸ ਅਤੇ ਬਿੱਟੂ ਡੂਮੜਾ ਵਲੋ ਕੀਤੀ ਗਈ। ਇਸ ਰੋਸ ਮਾਰਚ ਵਿਚ ਜਲਾਲਾਬਾਦ ਤੋ ਇਲਾਵਾ ਫਾਜ਼ਿਲਕਾ, ਗੁਰੂਹਰਸਹਾਏ, ਮੱਖੂ,ਮੰਡੀ ਰੋੜਾਂਵਾਲੀ, ਮੰਡੀ ਲਾਧੂਕਾ,ਘੁਬਾਇਆ, ਮੰਡੀ ਅਰਨੀ ਵਾਲਾ ਦੇ ਪੱਤਰਕਾਰਾਂ ਵਲੋਂ ਭਾਗ ਲਿਆ ਗਿਆ।