ਪੰਜਾਬ : ਗੁਰੂ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਦੇਖੋ CCTV

ਪੰਜਾਬ : ਗੁਰੂ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਦੇਖੋ CCTV

ਫਿਰੋਜ਼ਪੁਰ : ਹਲਕਾ ਗੁਰੂ ਹਰਸਹਾਏ ਵਿੱਚ ਲੁੱਟਾਂ ਖੂਹਾਂ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ ਆਏ ਦਿਨ ਚੋਰਾਂ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਤਾਜ਼ਾ ਮਾਮਲਾ ਪਿੰਡ ਸਰੂਪ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਬੇਖੌਫ ਹੋ ਕੇ ਚੋਰਾਂ ਨੇ ਗੁਰੂ ਘਰ ਦੇ ਅੰਦਰ ਪਈ ਗੋਲਕ ਹੀ ਚੱਕ ਕੇ ਲੈ ਗਏ ਹਨ । ਇਸ ਮੌਕੇ ਜਦ ਗ੍ਰੰਥੀ ਸਿੰਘ ਸੋਮਵਾਰ ਨੂੰ 6 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਪ੍ਰਕਾਸ਼ ਕਰਨ ਲਈ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਗੁਰਦੁਆਰੇ ਸਾਹਿਬ ਦੇ ਗੇਟ ਦੇ ਤਾਲੇ ਟੁੱਟੇ ਪਏ ਸਨ ਤੇ ਅੰਦਰ ਪਈ ਗੋਲਕ ਵੀ ਅਣਪਛਾਤੇ ਚੋਰ ਚੋਰੀ ਕਰਕੇ ਲੈ ਗਏ ਹਨ, ਜਿਸਤੋਂ ਬਾਅਦ ਉਹਨਾਂ ਨੇ ਪਿੰਡ ਦੇ ਜਿੰਮੇਵਾਰ ਵਿਅਕਤੀਆਂ ਨਾਲ ਸੰਪਰਕ ਕੀਤਾ। ਉਹਨਾਂ ਨੇ ਸੀਸੀਟੀਵੀ ਫੁਟੇਜ ਦੇਖੀ ਤਾਂ ਉਸ ਵਿੱਚ 2 ਨੌਜਵਾਨ ਆਉਂਦੇ ਦਿਖਾਈ ਦੇ ਰਹੇ ਹਨ ਜਿਨ੍ਹਾਂ ਨੇ ਪਹਿਲਾਂ ਬਾਹਰ ਗੇਟ ਦਾ ਤਾਲਾ ਤੋੜ ਦਿੱਤਾ ਤੇ ਇੱਕ ਸਾਥੀ ਉਹਨਾਂ ਦਾ ਬਾਹਰ ਰੁਕ ਗਿਆ ਤੇ ਇੱਕ ਦੂਸਰੇ ਨੇ ਗੁਰੂ ਘਰ ਦੇ ਅੰਦਰ ਦਾਖਲ ਹੋ ਕੇ ਗੋਲਕ ਬੜੀ ਹੀ ਸਫਾਈ ਨਾਲ ਗੁਰੂ ਘਰ ਦੇ ਵਿੱਚੋਂ ਬਾਹਰ ਕੱਢ ਲਈ ਤੇ ਗੁਰੂ ਘਰ ਦੀ ਕੰਧ ਦੇ ਨਾਲ ਛਿਪਦੇ ਹੋਏ ਖੇਤਾਂ ਵਿੱਚ ਲਿਜਾ ਕੇ ਉਸ ਗੋਲਕ ਨੂੰ ਸੁੱਟ ਦਿੱਤਾ ਗਿਆ ਤੇ ਉਸ ਵਿੱਚੋਂ ਨਗਦੀ ਲੈ ਕੇ ਫਰਾਰ ਹੋ ਗਏ । 

ਮੌਕੇ ਤੇ ਪਹੁੰਚੇ ਡੀਐਸਪੀ ਅਤੁਲ ਸੋਨੀ ਨਾਲ ਜਦ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਪਿੰਡ ਵਾਸੀਆਂ ਦਾ ਵੀ ਸੰਯੋਗ ਲਿਆ ਜਾ ਰਿਹਾ ਹੈ ਤਾਂ ਕਿ ਇਹ ਜੋ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਇਹਨਾਂ ਨੂੰ ਠਲ ਪਾਈ ਜਾ ਸਕੇ। ਉਹਨਾਂ ਨੇ ਹੋਰ ਵੀ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਵੀ ਧਾਰਮਿਕ ਸਥਾਨ ਹਨ ਉਥੇ 2-2 ਬੰਦਿਆਂ ਦੀ ਡਿਊਟੀ ਲਗਾਈ ਜਾਵੇ। ਉਹਨਾਂ ਕਿਹਾ ਕਿ ਮਾੜੇ ਅਨਸਰਾਂ ਦੀ ਕੋਈ ਜਾਤ, ਕੋਈ ਧਰਮ, ਕੋਈ ਮਜ਼ਹਬ ਨਹੀਂ ਹੁੰਦਾ, ਇਸ ਲਈ ਸਾਰਿਆਂ ਨੂੰ ਪੁਲਿਸ ਦਾ ਸਾਥ ਦੇਣਾ ਚਾਹੀਦਾ ਤਾਂ ਜੋ ਇਸ ਤਰ੍ਹਾਂ ਦੇ ਸਮਾਜ ਵਿਰੋਧੀ ਅਨਸਰਾਂ ਨੂੰ ਫੜ ਕੇ ਜੇਲਾਂ ਵਿੱਚ ਬੰਦ ਕੀਤਾ ਜਾ ਸਕੇ। ਮੌਕੇ ਤੇ ਮੌਜੂਦ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਕਿਸੇ ਨਸ਼ੇੜੀ ਅਨਸਰਾਂ ਦਾ ਕੰਮ ਹੈ ਕਿਉਂਕਿ ਨਸ਼ੇ ਦੀ ਪੂਰਤੀ ਨੂੰ ਪੂਰਾ ਕਰਨ ਦੇ ਲਈ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ ।