ਪੰਜਾਬ : ਚੋਰਾਂ ਨੇ ਗੁਦਾਮਾਂ 'ਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ, ਦੇਖੋ ਵੀਡਿਓ

ਪੰਜਾਬ : ਚੋਰਾਂ ਨੇ ਗੁਦਾਮਾਂ 'ਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ, ਦੇਖੋ ਵੀਡਿਓ

ਗੁਰਦਾਸਪੁਰ : ਚੋਰੀ ਦੀਆਂ ਘਟਨਾਵਾਂ ਹਰ ਰੋਜ ਸਾਮਣੇ ਆਉਂਦੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਫਤਿਹਗੜ੍ਹ ਚੂੜੀਆਂ ਵੇਅਰਹਾਊਸ ਦੇ ਸਰਕਾਰੀ ਗੁਦਾਮ ਤੋਂ ਸਾਮਣੇ ਆਇਆ ਹੈ। ਜਿੱਥੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਰੇਲਵੇ ਰੋਡ ’ਤੇ ਸਥਿਤ ਵੇਅਰਹਾਊਸ ਦੇ ਗੁਦਾਮਾਂ ਵਿਚ ਖੜ੍ਹੇ ਟਰੱਕਾਂ ਵਿਚੋਂ ਚੋਰਾਂ ਵੱਲੋਂ ਬੈਟਰੀਆਂ ਚੋਰੀ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਜਿਥੇ ਗੁਦਾਮਾਂ ਦੇ ਬਾਹਰੀ ਦੀਵਾਰ ਉੱਤੇ ਲੱਗੀ ਕੰਡਿਆਲੀ ਤਾਰ ਨੂੰ ਕੱਟ ਕੇ ਚੋਰਾਂ ਵੱਲੋਂ ਘਟਨਾ ਨੂੰ ਦਿੱਤਾ ਗਿਆ। ਪੁਲਿਸ ਮੌਕੇ ਤੇ ਪੁਹੰਚਕੇ ਸੀਸੀਟੀਵੀ ਖੰਗਾਲ ਰਹੀ ਹੈ ਤਾਂ ਜੋ ਚੋਰਾਂ ਨੂੰ ਜਲਦ ਫੜਿਆ ਜਾ ਸਕੇ। ਟਰੱਕ ਡਰਾਈਵਰਾਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਟਰੱਕਾਂ ਨੂੰ ਸਪੈਸ਼ਲ ਸੀਜ਼ਨ ਚਾਲੂ ਹੋਣ ਕਾਰਨ ਰਾਤ ਸਮੇਂ ਲੋਡਿੰਗ ਲਈ ਵੇਅਰਹਾਊਸ ਗੁਦਾਮਾਂ ਅੰਦਰ ਲਗਾਇਆ ਗਿਆ ਸੀ। ਕਿਉਂਕਿ ਰਾਤ ਸਮੇਂ ਗੁਦਾਮਾਂ ਅੰਦਰ ਡਰਾਈਵਰਾਂ ਨੂੰ ਠਹਿਰਣ ਦੀ ਇਜਾਜ਼ਤ ਨਹੀਂ ਹੈ। ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਗੁਦਾਮ ਵਿੱਚ ਆਏ ਤਾਂ ਚੈਕ ਕਰਨ ’ਤੇ ਪਤਾ ਲੱਗਾ ਕਿ 5 ਟਰੱਕਾਂ ਵਿਚ ਬੈਟਰੀਆਂ ਮੌਜੂਦ ਨਹੀਂ ਸਨ। ਉਨ੍ਹਾਂ ਦੱਸਿਆ ਕਿ ਗੁਦਾਮ ਦੇ ਆਲੇ-ਦੁਆਲ਼ੇ ਦੀਆਂ ਕੰਧਾਂ ਉਪਰ ਲੱਗੀ ਕੰਡਿਆਲੀ ਤਾਰ ਨੂੰ ਪਲਾਸ ਨਾਲ ਕੱਟ ਕੇ ਚੋਰਾਂ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ, ਤੇ ਲੱਗਭਗ 10 ਬੈਟਰੀਆਂ ਚੋਰੀ ਕਰ ਲਈਆਂ ਹਨ।

ਉਨ੍ਹਾਂ ਦੱਸਿਆ ਕਿ ਗੁਦਾਮਾਂ ਅੰਦਰ ਪਹਿਲੀ ਵਾਰ ਅਜਿਹੀ ਘਟਨਾ ਵਾਪਰੀ ਹੈ ਅਤੇ ਇਸ ਨਾਲ ਟਰੱਕ ਮਾਲਕਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਉਧਰ ਗੁਦਾਮ ਦੇ ਮੈਨੇਜਰ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਗੁਦਾਮ ਵਿਚ ਰਾਤ ਸਮੇਂ ਦੋ ਚੌਂਕੀਦਾਰ ਮੌਜੂਦ ਹੁੰਦੇ ਹਨ ਤੇ ਜਦੋਂ ਉਨ੍ਹਾਂ ਵੱਲੋਂ ਤੜਕਸਾਰ ਚੈਕਿੰਗ ਲਈ ਫੇਰਾ ਲਗਾਇਆ ਗਿਆ। ਤਾਂ ਚੋਰਾਂ ਵੱਲੋਂ ਟਰੱਕਾਂ ਵਿਚੋਂ ਬੈਟਰੀਆਂ ਕੱਢ ਲਈਆਂ ਗਈਆਂ ਸਨ। ਜਿਸਦੀ ਸੂਚਨਾ ਚੌਂਕੀਦਾਰਾਂ ਨੇ ਉਨ੍ਹਾਂ ਨੂੰ ਫ਼ੋਨ ਰਾਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਗੁਦਾਮ ਅੰਦਰ 4 ਲੱਖ ਬੈਗਾਂ ਤੋਂ ਵਧੇਰੇ ਕਣਕ ਦੀ ਸਟੋਰੇਜ ਹੈ। ਮੈਨੇਜਰ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਨੇੜੇ ਦੇ ਸੀਸੀਟੀਵੀ ਕੈਮਰੇ ਚੈਕ ਕੀਤੇ ਜਾ ਰਹੇ ਹਨ।