ਪੰਜਾਬ : ਇਸ ਜਾਦੂਗਰ ਦਾ ਜਾਦੂ ਦੇਖ ਅੱਡੀਆਂ ਰਹਿ ਜਾਣਗੀਆਂ ਅੱਖਾਂ, ਦੇਖੋ ਵੀਡਿਓ

ਪੰਜਾਬ :  ਇਸ ਜਾਦੂਗਰ ਦਾ ਜਾਦੂ ਦੇਖ ਅੱਡੀਆਂ ਰਹਿ ਜਾਣਗੀਆਂ ਅੱਖਾਂ, ਦੇਖੋ ਵੀਡਿਓ

ਲੁਧਿਆਣਾ : ਜਾਦੂਗਰ ਮਨੋਜ ਕੁਮਾਰ ਜੈਨ ਜੋ ਕਿ ਪੂਰੇ ਦੇਸ਼ਭਰ ਦੇ ਵਿੱਚ ਜਾਦੂਗਰ ਦੇ ਕਰਤੱਵ ਦਿਖਾਉਣ ਵਿੱਚ ਮਸ਼ਹੂਰ ਹੈ । ਮਨੋਜ ਤਾਂਤਰਿਕ ਤੇ ਬਾਬਿਆਂ ਨੂੰ ਚੈਲੇੰਜ ਵੀ ਕਰ ਰਿਹਾ ਉਸਦਾ ਕਹਿਣਾ ਹੈ, ਕਿ ਨਾ ਕੋਈ ਜਾਦੂ ਹੈ। ਨਾ ਕੋਈ ਤੰਤਰ ਵਿਦਿਆ ਜਾਦੂ ਦੀ ਕਲਾ ਸਿਰਫ ਲੋਕਾਂ ਦੇ ਮਨੋਰੰਜਨ ਲਈ ਵਰਤੀ ਜਾਂਦੀ ਆ। ਪਰ ਕੁਝ ਬਾਬਿਆਂ ਵੱਲੋਂ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਨਾਲ ਠੱਗੀ ਵੀ ਕੀਤੀ ਜਾ ਰਹੀ ਹੈ। ਮਨੋਜ ਕੁਮਾਰ ਨੇ ਦੱਸਿਆ ਕਿ ਉਸ ਨੇ ਜਦੋਂ ਇਹ ਜਾਦੂ ਦੀ ਕਲਾ ਸੁਰੂ ਕੀਤੀ, ਉਦੋਂ ਉਹ ਛੇਵੀਂ ਕਲਾਸ ਵਿੱਚ ਪੜ੍ਹਦਾ ਸੀ। ਉਸੇ ਸਮਾਂ ਤੋਂ ਕੁਝ ਜਾਦੂ ਦੇ ਟਰਿਕ ਆਪਣੇ ਸਕੂਲ ਦੀ ਕਲਾਸ ਵਿੱਚ ਕਰਦਾ ਸੀ। ਉਥੇ ਬੱਚਿਆ ਨੂੰ ਪਸੰਦ ਆਉਂਦੇ ਸੀ। ਉਸ ਤੋਂ ਬਾਅਦ ਹੌਲੀ ਹੌਲੀ ਸਟੇਜ ਸੋਅ ਅਤੇ ਵੱਖ ਵੱਖ ਟੀ.ਵੀ ਚੈਨਲ ਤੇ ਵੀ ਵਿਨਰ ਰਿਹਾ। ਇਕ ਸਮਾਂ ਅਜਿਹਾ ਆਇਆ ਕਿ ਜਦੋਂ ਓਹਨਾ ਦਾ ਕਾਰੋਬਾਰ ਬਿਲਕੁਲ ਠੱਪ ਹੋ ਗਿਆ

ਤਾਂ ਉਸ ਦੇ ਜਾਦੂ ਦੀ ਕਲਾ ਨਾਲ ਉਸਨੇ ਆਪਣੇ ਘਰ ਦਾ ਗੁਜ਼ਾਰਾ ਸ਼ੁਰੂ ਕੀਤਾ। ਮਨੋਜ ਕੁਮਾਰ ਨੇ ਕੈਮਰੇ ਸਾਹਮਣੇ ਕੁਝ ਜਾਦੂ ਦੀ ਕਲਾਕਾਰੀ ਦਿਖਾਈ ਕਿ ਕੋਈ ਵੀ ਦੇਖ ਕੇ ਹੈਰਾਨ ਰਹਿ ਜਾਵੇਗਾ। ਜਾਦੂਗਰ ਨੇ ਇਹ ਦਾਵਾ ਕੀਤਾ ਕਿ ਇਹ ਸਿਰਫ ਹੱਥ ਦੀ ਸਫਾਈ ਹੈ । ਇਹ ਕੋਈ ਜਾਦੂ ਨਹੀ ਇਹ ਤਾਂ ਹੱਥ ਦਾ ਟ੍ਰਿਕ ਨੇ। ਮਨੋਜ ਕੁਮਾਰ ਨੇ ਦੱਸਿਆ ਕੀ 2015 ਵਿੱਚ ਉਸਨੇ ਜਾਦੂਗਰ ਜਿਸ ਸਮਾਨ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਓਹਨਾ ਵੱਲੋਂ ਉਹ ਸਮਾਨ ਬਣਾਉਣਾ ਸ਼ੁਰੂ ਕੀਤਾ। ਜੋ ਕਿ ਦੇਸ਼ ਨਹੀਂ ਪੂਰੇ ਵਿਦੇਸ਼ਾਂ ਵਿੱਚ ਉਸ ਵੱਲੋਂ ਸਪਲਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਵੱਖ ਵੱਖ ਟੀਵੀ ਸ਼ੋ ਦੇ ਵਿੱਚ ਆਪਣਾ ਪ੍ਰੋਗਰਾਮ ਦਿਖਾ ਚੁੱਕਾ ਹੈ। ਜਿੱਥੇ ਕਿ ਉਸਨੂੰ ਕਈ ਐਵਾਰਡ ਵੀ ਮਿਲ ਚੁੱਕੇ ਨੇ।