Girl in a jacket
HomeHimachalBaddiਪੰਜਾਬ : ਵੱਡੀ ਜਿੰਮੇਵਾਰੀ ਮਿਲਣ 'ਤੇ ਸ੍ਰੀ ਦਰਬਾਰ ਸਾਹਿਬ 'ਚ ਪਰਿਵਾਰ ਸਮੇਤ...

ਪੰਜਾਬ : ਵੱਡੀ ਜਿੰਮੇਵਾਰੀ ਮਿਲਣ ‘ਤੇ ਸ੍ਰੀ ਦਰਬਾਰ ਸਾਹਿਬ ‘ਚ ਪਰਿਵਾਰ ਸਮੇਤ ਨਤਮਸਤਕ ਹੋਏ ਅਨੁਰਾਗ ਵਰਮਾ, ਦੇਖੋ ਵੀਡੀਓ

WhatsApp Group Join Now
WhatsApp Channel Join Now

ਅੰਮਿ੍ਤਸਰ: ਮੁੱਖ ਸਕੱਤਰ ਪੰਜਾਬ ਦੀ ਅਹਿਮ ਜ਼ਿੰਮੇਵਾਰੀ ਸੰਭਾਲਣ ਤੋਂ ਕੁੱਝ ਹੀ ਘੰਟਿਆਂ ਬਾਅਦ ਸ੍ਰੀ ਅਨੁਰਾਗ ਵਰਮਾ ਨੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ  ਪਹੁੰਚ ਕੇ ਪਰਮਾਤਮਾ ਦਾ ਧੰਨਵਾਦ ਕਰਦੇ ਇਸ ਜਿੰਮੇਵਾਰੀ ਨੂੰ ਨਿਭਾਉਣ ਲਈ ਅਸ਼ੀਰਵਾਦ ਲਿਆ। ਵਰਮਾ ਦੇ ਨਾਲ ਉਨ੍ਹਾਂ ਦੇ ਧਰਮਪਤਨੀ ਸ੍ਰੀਮਤੀ ਨਵਦੀਪ ਵਰਮਾ ਅਤੇ ਪੁੱਤਰ ਆਇਨ ਵਰਮਾ ਵੀ ਇਸ ਮੌਕੇ ਉਨ੍ਹਾਂ ਦੇ ਨਾਲ ਸਨ। 

 ਸ੍ਰੀ ਦਰਬਾਰ ਸਾਹਿਬ ਪਹੁੰਚਣ ਉਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਸ ਪਰਤਾਪ ਸਿੰਘ, ਸੂਚਨਾ ਅਧਿਕਾਰੀ ਸ ਅੰਮਿ੍ਤਪਾਲ ਸਿੰਘ ਅਤੇ ਸ ਹਰਜਿੰਦਰ ਸਿੰਘ ਨੇ ਮੁੱਖ ਸਕੱਤਰ ਪੰਜਾਬ ਨੂੰ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਅਤੇ ਕਿਤਾਬਾਂ ਨਾਲ ਸਨਮਾਨਿਤ ਕੀਤਾ। 

ਸ੍ਰੀ ਵਰਮਾ ਸੰਗਤ ਨਾਲ ਸ੍ਰੀ ਦਰਬਾਰ ਸਾਹਿਬ  ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਕੜਾਹ ਪ੍ਸ਼ਾਦ ਦੀ ਦੇਗ ਤੇ ਰੁਮਾਲਾ ਭੇਟ ਕੀਤਾ ਅਤੇ ਸੰਗਤ ਵਿੱਚ ਬੈਠ ਕੇ ਗੁਰਬਾਣੀ ਕੀਰਤਨ ਸਰਵਨ ਕੀਤਾ। 
  

ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਮਗਰੋਂ ਪ੍ਰੈਸ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਮੈਂ ਸਰਬਤ ਦੇ ਭਲੇ ਦੀ ਅਰਦਾਸ ਕਰਨ ਅਤੇ ਪੰਜਾਬ ਲਈ ਦਿਨ ਰਾਤ ਇਕ ਕਰਕੇ ਕੰਮ ਕਰਨ ਦੀ ਤਾਕਤ ਲੈਣ ਲਈ ਪਰਮਾਤਮਾ ਦਾ ਅਸ਼ੀਰਵਾਦ ਲੈਣ ਆਇਆ ਹਾਂ। ਉਨ੍ਹਾਂ ਕਿਹਾ ਕਿ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ ਜਿਸਨੇ ਮੈਨੂੰ, ਜੋ ਕਿ ਇਕ ਸਧਾਰਨ ਅਧਿਆਪਕ ਪਰਿਵਾਰ ਵਿਚੋਂ ਹਾਂ, ਨੂੰ ਇੰਨੀ ਵੱਡੀ ਜਿੰਮੇਵਾਰੀ ਬਖਸ਼ੀ ਹੈ। ਉਨ੍ਹਾਂ ਕਿਹਾ ਕਿ ਮੈਂ ਅਰਦਾਸ ਕੀਤੀ ਹੈ ਕਿ ਵਾਹਿਗੁਰੂ ਮੈਨੂੰ ਇੰਨੀ ਸਮਰਥਾ ਦੇਵੇ ਕਿ ਮੈਂ ਪੰਜਾਬ ਦੇ ਭਲੇ ਲਈ ਦਿਨ ਰਾਤ ਇਕ ਕਰ ਸਕਾਂ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਦੀ ਚੁਣੀ ਸਰਕਾਰ ਨੇ ਫੈਸਲੇ ਕਰਨੇ ਹੁੰਦੇ ਹਨ ਅਤੇ ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦਾ ਲਾਭ ਹਰ ਲੋੜਵੰਦ ਨੂੰ ਆਪਣੀ ਟੀਮ ਰਾਹੀਂ ਦੇ ਸਕਾਂ। ਉਨ੍ਹਾਂ ਕਿਹਾ ਕਿ ਮੇਰੀ ਟੀਮ ਦਾ ਉਪਰਾਲਾ ਰਹੇਗਾ ਕਿ ਅਸੀਂ ਸਰਕਾਰ ਦੇ ਤਰਜੀਹੀ ਖੇਤਰ ਸਿਹਤ, ਸਿੱਖਿਆ, ਅਮਨ ਕਾਨੂੰਨ, ਭਾਈਚਾਰਕ ਸਾਂਝ ਲਈ ਲਗਾਤਾਰ ਕੰਮ ਕਰੀਏ। ਇਸ ਮਗਰੋਂ ਸ੍ਰੀ ਅਨੁਰਾਗ ਵਰਮਾ ਨੇ ਸ੍ਰੀ ਦੁਰਗਿਆਣਾ ਮੰਦਰ ਮੱਥਾ ਟੇਕਿਆ, ਜਿਥੇ ਮੰਦਰ ਕਮੇਟੀ ਦੇ ਪ੍ਧਾਨ  ਮੈਡਮ ਲਕਸ਼ਮੀ ਕਾਂਤਾ ਚਾਵਲਾ ਡਾਕਟਰ ਰਾਕੇਸ਼ ਕੁੰਦਰਾ ਨੇ ਸ੍ਰੀ ਵਰਮਾ ਨੂੰ ਜੀ ਆਇਆਂ ਕਿਹਾ ਅਤੇ ਮੰਦਰ ਦੇ ਮਾਡਲ ਨਾਲ ਸਨਮਾਨਿਤ ਕੀਤਾ

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -