ਅੰਮ੍ਰਿਤਸਰ: ਪੁਲਿਸ ਨੇ ਕੀਤਾ ਖੁਲਾਸਾ ਐਨਕਾਊਂਟਰ ਦੀ ਉਢੀ ਸੀ ਅਫਵਾਹ, ਦੇਖੋ ਵੀਡੀਓ 

ਅੰਮ੍ਰਿਤਸਰ: ਪੁਲਿਸ ਨੇ ਕੀਤਾ ਖੁਲਾਸਾ ਐਨਕਾਊਂਟਰ ਦੀ ਉਢੀ ਸੀ ਅਫਵਾਹ, ਦੇਖੋ ਵੀਡੀਓ 

ਡਿਲੀਵਰੀ ਬੋਏ ਤੋਂ ਪਾਰਸਲ ਖੋਹਣ ਵਾਲੇ 4 ਲੁਟੇਰੇ ਗਿਰਫ਼ਤਾਰ 

ਅੰਮ੍ਰਿਤਸਰ:  ਬਾਬਾ ਬਕਾਲਾ ਦੇ ਇਲਾਕੇ ਤੋਂ ਪੁਲਿਸ ਅਤੇ ਗੈਂਗਸਟਰਾਂ ਦੀ ਮੁਠਭੇੜ ਸੇ ਦੌਰਾਨ ਗੋਲੀਆਂ ਚਲਣ ਦੀ ਖ਼ਬਰ ਸਾਮਣੇ ਆਈ ਸੀ।  ਜਾਣਕਾਰੀ ਦਿੰਦਿਆਂ ਡੀਐਸਪੀ ਸੁਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਖੋਹ ਹੋਣ ਸਬੰਧੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਤੁਰੰਤ ਐਕਸ਼ਨ ਲੈਂਦਿਆਂ ਪੁਲਿਸ ਟੀਮਾਂ ਵੱਲੋਂ ਲੁਟੇਰਿਆਂ ਦੀ ਕਾਰ ਦਾ ਪਿੱਛਾ ਕੀਤਾ ਗਿਆ।
ਇਸ ਦੌਰਾਨ ਲੁਟੇਰੇ ਕਰੀਬ 20 ਕਿਲੋਮੀਟਰ ਤੱਕ ਗੱਡੀ ਭਜਾਉਂਦੇ ਹੋਏ ਗਲਤ ਡਰਾਈਵਿੰਗ ਕਰ ਰਹੇ ਸਨ। ਜਿਨ੍ਹਾਂ ਨੂੰ ਕੜੀ ਮਸ਼ੱਕਤ ਤੋਂ ਬਾਅਦ ਥਾਣਾ ਬਿਆਸ ਅਤੇ ਥਾਣਾ ਖਲਚਿਆਂ ਦੀ ਪੁਲਿਸ ਟੀਮ ਦੇ ਸਾਂਝੇ ਅਪ੍ਰੇਸ਼ਨ ਦਰਮਿਆਨ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦੇ ਇਸ ਅਪ੍ਰੇਸ਼ਨ ਨੂੰ ਰਾਹਗੀਰਾਂ ਵਲੋਂ ਮੁਠਭੇੜ ਸਮਝ ਕੇ ਮੀਡਿਆ ਚ ਜਾਹਿਰ ਕੀਤਾ ਗਿਆ। 


ਕਾਰ ਸਵਾਰ ਲੁਟੇਰਿਆਂ ਵੱਲੋਂ ਹਾਈਵੇ ਤੇ ਜਾਂਦੇ ਇੱਕ ਡਿਲੀਵਰੀ ਬੋਏ ਦੇ ਕੋਲੋਂ ਪਹਿਲਾਂ ਪਾਰਸਲ ਖੋਹ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।  ਜਿਸ ਤੋਂ ਬਾਅਦ ਦੋਸ਼ੀਆਂ ਵੱਲੋਂ ਥਾਣਾ ਖਲਚੀਆਂ ਦੇ ਖੇਤਰ ਥੋਥੀਆਂ ਨੇੜੇ ਇੱਕ ਬਾਈਕ ਸਵਾਰ ਕੋਲੋਂ ਨਗਦੀ ਹ ਤੇ ਮੋਬਾਈਲ ਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਦੇ ਕੋਲੋਂ ਪਾਰਸਲ ਅਤੇ ਮੋਬਾਈਲ ਬਰਾਮਦ ਕੀਤੇ ਗਏ ਹਨ। 

ਗ੍ਰਿਫਤਾਰ ਮੁਲਜ਼ਮ ਨਸ਼ਾ ਕਰਨ ਦੇ ਆਦੀ ਹਨ ਅਤੇ ਹੁਣ ਵੀ ਨਸ਼ੇ ਦੀ ਹਾਲਤ ਦੇ ਵਿੱਚ ਹਨ। ਨਸ਼ੇ ਦੀ ਪੂਰਤੀ ਦੇ ਲਈ ਇਹਨਾਂ ਵੱਲੋਂ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ। 
ਮੁਢਲੀ ਪੁੱਛ ਪੜਤਾਲ ਦਰਮਿਆਨ ਸਾਹਮਣੇ ਆਇਆ ਹੈ ਕਿ ਗ੍ਰਿਫਤਾਰ ਮੁਲਜ਼ਮਾਂ ਦੇ ਉੱਤੇ ਪਹਿਲਾਂ ਵੀ ਮਾਮਲੇ ਦਰਜ ਹਨ।