HomeHimachalBaddiਪੰਜਾਬ : ਗਾਇਕ ਅਮਰ ਸੰਧੂ ਆਪਣੇ ਨਵੇ ਗੀਤ "ਧੀ ਰਾਣੀ" ਲੈ ਕੇ...

ਪੰਜਾਬ : ਗਾਇਕ ਅਮਰ ਸੰਧੂ ਆਪਣੇ ਨਵੇ ਗੀਤ “ਧੀ ਰਾਣੀ” ਲੈ ਕੇ ਹੌਏ ਮੀਡੀਆ ਦੇ ਰੁਬਰੂ, ਦੇਖੋ ਵੀਡਿਓ

WhatsApp Group Join Now
WhatsApp Channel Join Now

ਅੰਮ੍ਰਿਤਸਰ : ਪੰਜਾਬੀ ਗਾਇਕ ਅਮਰ ਸੰਧੂ ਵਲੋ ਅੰਮ੍ਰਿਤਸਰ ਵਿਚ ਇਕ ਪ੍ਰੈਸ ਕਾਨਫਰੰਸ ਦੋਰਾਨ ਆਪਣਾ ਨਵਾ ਗੀਤ “ਧੀ ਰਾਣੀ” ਬਾਰੇ ਜਾਣਕਾਰੀ ਦਿਤੀ। ਆਪਣੇ ਪਹਿਲੇ ਗੀਤ “ਬਾਪੂ ਤੇਰੇ ਕਰਕੇ” ਤੌ ਬਾਦ ਹੁਣ ਗੀਤ “ਧੀ ਰਾਣੀ” ਲੈ ਕੇ ਮੀਡੀਆ ਦੇ ਰੁਬਰੂ ਹੋਏ। ਗਾਇਕ ਅਮਰ ਸੰਧੂ ਨੇ ਦੱਸਿਆ ਕਿ ਪਹਿਲੇ ਗੀਤ ਬਾਪੂ ਤੇਰੇ ਕਰਕੇ ਮੈ ਪੈਰਾ ਤੇ ਖਲੋ ਗਿਆ ਦੀ ਅਪਾਰ ਸਫਲਤਾ ਤੌ ਬਾਦ ਹੁਣ ਅਗਲਾ ਗੀਤ “ਧੀ ਰਾਣੀ” ਲੈ ਕੇ ਅਜ ਜਨਤਾ ਦੀ ਕਚਿਹਰੀ ਵਿਚ ਹਾਜਿਰ ਹੋਏ ਹਾਂ। ਉਹਨਾਂ ਕਿਹਾ ਕਿ ਉਮੀਦ ਕਰਦੇ ਹਾਂ ਕਿ ਪਹਿਲੇ ਗੀਤ ਵਾਂਗ ਹੁਣ ਵੀ ਉਹਨਾ ਹੀ ਪਿਆਰ ਇਸ ਗੀਤ ਨੂੰ ਵੀ ਮਿਲੇਗਾ।

ਗੀਤ “ਧੀ ਰਾਣੀ” ਵਿਚ ਧੀਆਂ ਨੂੰ ਪਿਉ ਦੀ ਪਗ ਦੀ ਲਾਜ ਅਤੇ ਪਿਉ ਨੂੰ ਧੀ ਦੇ ਅਰਮਾਨਾ ਦੀ ਕਦਰੋ ਕੀਮਤ ਸਮਝਣ ਦੀ ਗਲ ਪੂਰੀ ਤਰਾ ਨਾਲ ਦਰਸਾਉਣ ਦੀ ਗਲ ਆਖੀ ਗਈ ਹੈ। ਇਸ ਗੀਤ ਵਿਚ ਮੈਨ ਲੀਡ ਰੋਲ ਨਿਭਾਉਣ ਵਾਲੀ ਇਸ਼ਤਾ ਨੇ ਦਸਿਆ ਕਿ ਇਹ ਗੀਤ ਨੂੰ ਫਿਲਮਾਉਣ ਵਾਲੀ ਸਾਰੀ ਕਹਾਣੀ ਮੇਰੀ ਰੀਅਲ ਜਿੰਦਗੀ ਨਾਲ ਸਬੰਧਤ ਹੈ। ਇਸ ਵਿਚ ਮੈਨੂੰ ਦੁਬਾਰਾ ਆਪਣਾ ਬਚਪਨ ਜੀਉਣ ਦਾ ਮੌਕਾ ਮਿਲਿਆ ਹੈ। ਜੋ ਕਿ ਇਕ ਨਾ ਭੁਲਾਏ ਜਾਣ ਵਾਲੇ ਪਲ ਹਨ ਅਤੇ ਲੋਕ ਇਸ ਗੀਤ ਨੂੰ ਮਹਿਸੂਸ ਕਰਨ ਅਤੇ ਆਪਣਾ ਪਿਆਰ ਦੇਣ।

- Advertisement - spot_img
- Advertisement - spot_img

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -