ਪੁਰਾਣੇ ਕੇਸ ਨੂੰ ਲੈ ਕੇ ਗਵਾਹ ਵੱਲੋਂ ਬਦਲੇ ਗਏ ਬਿਆਨ
ਅੰਮ੍ਰਿਤਸਰ : ਪੰਜਾਬ ਵਿੱਚ ਮਸ਼ਹੂਰ ਕਾਰੋਬਾਰੀ ਚੱਡਾ ਪਰਿਵਾਰ ਅਤੇ ਇੱਕ ਹੋਟਲ ਮਾਲਕ ਵਿੱਚ ਚੱਲ ਰਹੇ ਵਿਵਾਦ ਤੋਂ ਬਾਅਦ ਹੁਣ ਇੱਕ ਨਵਾਂ ਮੋੜ ਸਾਹਮਣੇ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ। ਉੱਥੇ ਹੀ ਚੱਡਾ ਪਰਿਵਾਰ ਅਤੇ ਉਸਦੇ ਡਰਾਈਵਰ ਵੱਲੋਂ ਬੀਤੇ ਕੁਝ ਦਿਨ ਪਹਿਲਾਂ ਇੱਕ ਸ਼ਿਕਾਇਤ ਦਰਜ ਕਰਵਾਏ ਗਈ ਸੀ ਜਿਸ ਵਿੱਚ ਉਸ ਉੱਤੇ ਜਾਣ ਲੇਵਾ ਹਮਲਾ ਹੋਣ ਦੀ ਗੱਲ ਕੀਤੀ ਗਈ ਸੀ। ਜਿਸ ਤੋਂ ਬਾਅਦ ਹੁਣ ਉਸਦੇ ਚੱਡਾ ਪਰਿਵਾਰ ਦੇ ਡਰਾਈਵਰ ਵੱਲੋਂ ਹੀ ਚੱਡਾ ਪਰਿਵਾਰ ਦੇ ਖਿਲਾਫ ਪ੍ਰੈਸ ਕਾਨਫਰੰਸ ਕਰ ਉਹਨਾਂ ਉੱਤੇ ਗੰਭੀਰ ਆਰੋਪ ਲਗਾਏ ਜਾ ਰਹੇ ਹਨ। ਉਹ ਤੇ ਹੀ ਗੁਰਪ੍ਰੀਤ ਸਿੰਘ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਚੱਡਾ ਪਰਿਵਾਰ ਵੱਲੋਂ ਜਾਣ ਬੁਝ ਕੇ ਉਸਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਸ ਵੱਲੋਂ ਜੋ ਸ਼ਿਕਾਇਤ ਦਵਾਈ ਗਈ ਸੀ ਹੋਟਲ ਮਾਲਕ ਦੇ ਖਿਲਾਫ ਉਹ ਵੀ ਸਰਾਸਰ ਝੂਠੀ ਸੀ ਉਹਨਾਂ ਨੇ ਕਿਹਾ ਕਿ ਜੋ ਸੱਟ ਮੇਰੇ ਹੱਥ ਉੱਤੇ ਲਗਾਏ ਗਈ ਸੀ ਉਹ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਲਗਾਈ ਗਈ ਸੀ ਤਾਂ ਜੋ ਕਿ ਉਹਨਾਂ ਦੇ ਖਿਲਾਫ ਮਾਮਲਾ ਦਰਜ ਹੋ ਸਕੇ ਉਹਨਾਂ ਨੇ ਕਿਹਾ ਕਿ ਪਰਿਵਾਰ ਦੇ ਘਰ ਜਦੋਂ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਤਾਂ ਉਸ ਦੀ ਪਤਨੀ ਦਾ ਮਿੱਸ ਕਹਿ ਰਹੇ ਜੋ ਹੋਇਆ ਜਿਸ ਤੋਂ ਬਾਅਦ ਉਸਦਾ ਸਾਰਾ ਧਿਆਨ ਉਸ ਪਰਿਵਾਰ ਵੱਲ ਲੱਗ ਗਿਆ ਅਤੇ ਇਸ ਕਰਕੇ ਹੀ ਉਹ ਚੱਡਾ ਪਰਿਵਾਰ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਮੰਗ ਕਰ ਰਿਹਾ ਹੈ। ਉਹਤੇ ਉਹਨੇ ਪੁਲਿਸ ਪ੍ਰਸ਼ਾਸਨ ਨੂੰ ਪਰਿਵਾਰ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ ਅਤੇ ਕਿਹਾ ਗਿਆ ਹੈ ਕਿ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਜੋ ਮੈਂ ਝੂਠੇ ਬਿਆਨ ਦਿੱਤੇ ਹਨ। ਮੇਰੇ ਤੇ ਵੀ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ। ਉੱਥੇ ਇਹ ਦੂਸਰੇ ਪਾਸੇ ਚੱਡਾ ਪਰਿਵਾਰ ਵੱਲੋਂ ਵੀ ਆਪਣੀ ਸਫਾਈ ਦਿੰਦੇ ਹੋਏ ਦੱਸਿਆ ਕਿ ਜੋ ਕੁਝ ਵੀ ਗੁਰਪ੍ਰੀਤ ਵੱਲੋਂ ਕਿਹਾ ਜਾ ਰਿਹਾ ਉਹ ਸਰਾਸਰ ਗਲਤ ਹੈ। ਕਿਉਂਕਿ ਗੁਰਪ੍ਰੀਤ ਵੱਲੋਂ ਖੁਦ ਹੀ ਉਹਨਾਂ ਨੂੰ ਪੈਸਿਆਂ ਦੀ ਮੰਗ ਨੂੰ ਲੈ ਕੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਸੀ, ਕਿ ਉਸ ਨੂੰ ਪੈਸੇ ਦਿੱਤੇ ਜਾਣ। ਹਾਲਾਂਕਿ ਉਹਨਾਂ ਵੱਲੋਂ ਇਹ ਵੀ ਸੰਕਾ ਜਾਹਿਰ ਕੀਤੀ ਗਈ ਕਿ ਜੋ ਇਹ ਪ੍ਰੈਸ ਵਾਰਤਾ ਕੀਤੀ ਗਈ ਹੈ ਗੁਰਪ੍ਰੀਤ ਸਿੰਘ ਅਤੇ ਜੋ ਹੋਟਲ ਮਾਲਕ ਹੈ ਉਸਦੇ ਨਾਲ ਮਿਲੀ ਭੁਗਤ ਕਰਕੇ ਹੀ ਇਹ ਸਾਰੀ ਵਿਉਂਤਬੰਦੀ ਤਿਆਰ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਜੇਕਰ ਗੁਰਪ੍ਰੀਤ ਸਿੰਘ ਦਾ ਉਸ ਹੋਟਲ ਕਾਰੋਬਾਰੀਆਂ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਤਾਂ ਉਸਦੀ ਇਹ ਘਰ ਦੀਆਂ ਅੰਦਰੂਨੀ ਗਲਾਂ ਉਸ ਨੂੰ ਕਿਸ ਤਰ੍ਹਾਂ ਪਤਾ ਹੈ।
ਉਹਨਾਂ ਨੇ ਕਿਹਾ ਕਿ ਇਹ ਸਿਰਫ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਤੇ ਅਸੀਂ ਚਾਹੁੰਦੇ ਹਾਂ ਕਿ ਗੁਰਪ੍ਰੀਤ ਸਿੰਘ ਜਦੋਂ ਹਸਪਤਾਲ ਵਿੱਚ ਦਾਖਲ ਹੋਇਆ ਸੀ। ਉਸ ਸਮੇਂ ਦੀ ਸੀਸੀਟੀਵੀ ਫੁਟੇਜ ਵੇਖੀ ਜਾਵੇ। ਉਹਨਾਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਕੋਲ ਮੰਗ ਕਰਦੇ ਹਨ ਕਿ ਇਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਅਤੇ ਜੋ ਗੁਨਾਹਗਾਰ ਹਨ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ। ਇਹ ਸਾਰੇ ਮਾਮਲੇ ਦੇ ਵਿੱਚ ਅੰਮ੍ਰਿਤਸਰ ਏਸੀਪੀ ਨੌਰਥ ਵਰਿੰਦਰ ਸਿੰਘ ਖੋਸਾ ਨਾਲ ਗੱਲਬਾਤ ਕੀਤੀ ਤਾਂ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਦੋ ਮਹੀਨੇ ਪਹਿਲਾਂ ਪ੍ਰਭਦੀਪ ਸਿੰਘ ਚੱਡਾ ਤੇ ਉਸਦੇ ਡਰਾਈਵਰ ਦੇ ਉੱਪਰ ਲਾਰਸ ਰੋਡ ਦੇ ਉੱਪਰ ਹਮਲਾ ਜਰੂਰ ਹੋਇਆ ਸੀ ਉਸ ਮਾਮਲੇ ਦੇ ਵਿੱਚ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਲੇਕਿਨ ਪ੍ਰਭਦੀਪ ਸਿੰਘ ਚੱਢਾ ਦੇ ਡਰਾਈਵਰ ਵੱਲੋਂ ਜੋ ਇਲਜ਼ਾਮਬਾਜ਼ੀ ਇੱਕ ਦੂਸਰੇ ਤੇ ਹੁਣ ਕੀਤੀ ਜਾ ਰਹੀ ਹੈ ਉਸ ਬਾਰੇ ਹਜੇ ਪੁਲਿਸ ਕੋਲੋਂ ਲਿਖਤੀ ਸ਼ਿਕਾਇਤ ਨਹੀਂ ਆਈ ਅਗਰ ਪੁਲਿਸ ਕੋਲ ਸ਼ਿਕਾਇਤ ਆਉਂਦੀ ਹ ਤੇ ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਕਰੇਗੀ। ਉੱਥੇ ਹੀ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਹੋਟਲ ਦੇ ਲੈਣ ਦੇਣ ਨੂੰ ਲੈ ਕੇ ਚੱਡਾ ਪਰਿਵਾਰ ਅਤੇ ਹੋਟਲ ਦੇ ਇੱਕ ਹੋਰ ਮਾਲਕ ਵਿੱਚ ਕਾਫੀ ਤਲਖੀ ਸਾਹਮਣੇ ਵੇਖਣ ਨੂੰ ਮਿਲ ਰਹੀ ਸੀ। ਜਿਸ ਤੋਂ ਬਾਅਦ ਚੱਡਾ ਪਰਿਵਾਰ ਦੇ ਉੱਪਰ ਹਮਲਾ ਕੀਤਾ ਗਿਆ ਸੀ। ਅਤੇ ਪੁਲਿਸ ਨੂੰ ਲੈ ਕੇ ਸ਼ਿਕਾਇਤ ਵੀ ਜੇਕਰ ਕਰਵਾਈ ਗਈ ਹੈ। ਉੱਥੇ ਹੀ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਲੇਕਿਨ ਚੱਡਾ ਪਰਿਵਾਰ ਇੱਕ ਵਾਰ ਫਿਰ ਤੋਂ ਸਵਾਲੀਆਂ ਨਿਸ਼ਾਨ ਖੜੇ ਹੋਣੇ ਸ਼ੁਰੂ ਹੋ ਚੁੱਕੇ ਹਨ। ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਚੱਡਾ ਪਰਿਵਾਰ ਇੱਕ ਵਾਰ ਫਿਰ ਤੋਂ ਵਿਵਾਦਾਂ ਦੇ ਵਿੱਚ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ।
