ਅੰੰਮਿ੍ਤਸਰ: ਪਾਰਲੀਮੈਂਟ ਦੇ ਬਾਹਰ ਪਿਛਲੇ ਦਿਨ ਹੀ TMC ਨੇਤਾ ਵੱਲੋਂ ਦੇਸ਼ ਦੇ ਉਪਰਾਸ਼ਟਰਪਤੀ ਜਗਦੀਸ਼ ਧਨਖੜ ਦੀ ਕੀਤੀ ਮਮਿਕਰੀ ਤੋਂ ਬਾਅਦ ਹੁਣ ਵਿਵਾਦ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਜਿਸ ਦੇ ਚਲਦੇ ਹੁਣ ਬੀਜੇਪੀ ਵੱਲੋਂ ਰਾਹੁਲ ਗਾਂਧੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਭਾਜਪਾ ਦਫਤਰ ਦੇ ਬਾਹਰ ਜਿਲਾ ਪ੍ਰਧਾਨ ਹਰਵਿੰਦਰ ਸੰਧੂ ਦੀ ਅਗਵਾਈ ਦੇ ਵਿੱਚ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਨੇ ਕਿਹਾ ਕਿ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਸ਼ ਧਨਖੜ ਇੱਕ ਜਿੰਮੇਵਾਰ ਪੋਸਟ ਦੇ ਉੱਪਰ ਬੈਠੇ ਹਨ। ਉਹਨਾਂ ਦੀ ਇਸ ਤਰੀਕੇ ਨਾਲ ਮਮਿਕਰੀ ਕਰਨਾ ਬਹੁਤ ਹੀ ਮੰਦਭਾਗੀ ਹੈ। ਉਹਨਾਂ ਨੇ ਕਿਹਾ ਕਿ ਇਸ ਤੋਂ ਕਾਂਗਰਸ ਦੀ ਮਾੜੀ ਸੋਚ ਸਾਬਤ ਹੁੰਦੀ ਹੈ।
ਜਿਸ ਦੇ ਚਲਦੇ ਉਹਨਾਂ ਵੱਲੋਂ ਰਾਹੁਲ ਗਾਂਧੀ ਤੇ ਕਾਂਗਰਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਦੂਜੇ ਪਾਸੇ ਬੋਲਦੇ ਹੋਏ ਭਾਜਪਾ ਦੇ ਨੇਤਾ ਗੁਰਪ੍ਰਤਾਪ ਸਿੰਘ ਟਿੱਕਾ ਨੇ ਕਿਹਾ ਕਿ ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਸ਼ ਧਨਖੜ ਦੀ ਜਿਸ ਤਰੀਕੇ ਨਾਲ ਮਮਿਕਰੀ ਕੀਤੀ ਗਈ ਹੈ, ਇਹ ਮੰਦਭਾਗਾ ਹੈ। ਉਹਨਾਂ ਨੇ ਕਿਹਾ ਕਿ ਜਿਨਾਂ ਵੱਲੋਂ ਮਮਿਕਰੀ ਕੀਤੀ ਗਈ ਹੈ। ਉਹ ਵੀ ਵੱਡੇ ਅਹੁਦਿਆਂ ਦੇ ਉੱਪਰ ਬੈਠੇ ਹੋਏ ਹਨ ਅਤੇ ਇਸ ਤੋਂ ਕਾਂਗਰਸ ਦੀ ਮਾੜੀ ਸੋਚ ਦਾ ਪਤਾ ਲੱਗਦਾ ਹੈ। ਉਹਨਾਂ ਨੇ ਕਿਹਾ ਕਿ ਪਾਰਟੀ ਕਦੇ ਵੀ ਕੋਈ ਮਾੜੀ ਨਹੀਂ ਹੁੰਦੀ ਚਾਹੇ ਅਕਾਲੀ ਦਲ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ।
ਇਸ ਇਹਨਾਂ ਪਾਰਟੀਆਂ ਦੇ ਵਿੱਚ ਮਾੜੀ ਸੋਚ ਵਾਲੇ ਬੰਦੇ ਹੀ ਪਾਰਟੀ ਨੂੰ ਬਦਨਾਮ ਕਰਦੇ ਹਨ। ਇਸ ਦੌਰਾਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਕਿਹਾ ਕਿ ਜੋ ਉਹਨਾਂ ਦੇ ਪੁਰਾਣੀ ਪਾਰਟੀ ਦੇ ਸਾਥੀ ਉਹਨਾਂ ਤੇ ਇਲਜ਼ਾਮ ਲਗਾ ਰਹੇ ਹਨ ਅਤੇ ਕਹਿ ਰਹੇ ਹਨ ਕਿ ਗੁਰਪ੍ਰਤਾਪ ਸਿੰਘ ਟਿੱਕਾ ਨੇ ਗਨਮੈਨਾ ਖਾਤਰ ਭਾਜਪਾ ਜੁਆਇਨ ਕੀਤੀ। ਗੁਰ ਪ੍ਰਤਾਪ ਸਿੰਘ ਟਿੱਕਾ ਨੇ ਤਲਖੀ ਭਰੇ ਅੰਦਾਜ਼ ਚ ਕਿਹਾ ਕਿ ਉਹਨਾਂ ਤੋਂ ਛੋਟੇ ਹੁੰਦਿਆਂ ਤੋਂ ਹੀ ਗਨਮੈਨ ਹਨ। ਉਹ ਗਨਮੈਨਾਂ ਦੇ ਭੁੱਖੇ ਨਹੀਂ ਹੈ, ਸਿਰਫ ਨਰਿੰਦਰ ਮੋਦੀ ਦੀ ਚੰਗੀ ਸੋਚ ਤੇ ਜਜਬੇ ਸਦਕਾ ਹੀ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਹਨ। ਉਹਨਾਂ ਨੇ ਕਿਹਾ ਕਿ ਅਗਰ ਭਾਜਪਾ ਦਾ ਅਕਾਲੀ ਦਲ ਦੇ ਨਾਲ ਗਠਜੋੜ ਹੁੰਦਾ ਹੈ ਤਾਂ ਫਿਰ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ 6-6 ਸੀਟਾਂ ਤੇ ਚੋਣ ਲੜੇਗੀ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਬੰਦੀ ਸਿੰਘਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਅਗਰ ਕੇਂਦਰ ਸਰਕਾਰ ਬੰਦੀ ਸਿੰਘਾਂ ਨੂੰ ਰਿਹਾ ਕਰੇਗੀ ਤਾਂ ਭਾਜਪਾ ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੱਡਾ ਫਾਇਦਾ ਵੀ ਮਿਲ ਸਕਦਾ ਹੈ।
