Girl in a jacket
HomePunjabLudhianaਪੰਜਾਬ: ਨਵੇਂ ਸਾਲ ਤੇ ਦਰਦਨਾਕ ਸੜਕ ਹਾਦਸੇ ਚ ਐਕਟਿਵਾ ਚਾਲਕ ਮਹਿਲਾ ਦੀ...

ਪੰਜਾਬ: ਨਵੇਂ ਸਾਲ ਤੇ ਦਰਦਨਾਕ ਸੜਕ ਹਾਦਸੇ ਚ ਐਕਟਿਵਾ ਚਾਲਕ ਮਹਿਲਾ ਦੀ ਮੌਤ, ਦੇਖੋ ਵੀਡੀਓ

WhatsApp Group Join Now
WhatsApp Channel Join Now

ਰਾਏਕੋਟ: ਨਵੇਂ ਸਾਲ ਦੇ ਪਹਿਲੇ ਦਿਨ ਦਰਦਨਾਕ ਸੜਕ ਹਾਦਸੇ ਚ ਕੈਂਟਰ ਚਾਲਕ ਵੱਲੋਂ ਐਕਟਿਵਾ ਸਵਾਰ ਔਰਤ ਨੂੰ  ਕੁਚਲਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਮੁਤਾਬਿਕ ਮ੍ਰਿਤਕ ਗਗਨਦੀਪ ਕੌਰ(33) ਪੁੱਤਰੀ ਪ੍ਰੇਮ ਸਿੰਘ ਵਾਸੀ ਮੁਹੱਲਾ ਮੌਲਵੀਆਂ ਰਾਏਕੋਟ ਆਪਣੀ ਐਕਟਿਵਾ ਸਕੂਟਰੀ ‘ਤੇ ਸਵਾਰ ਹੋ ਕੇ ਮੁਹੱਲਾ ਪ੍ਰੇਮ ਨਗਰ ਵਿਖੇ ਕਿਸੇ ਜਾਣਕਾਰ ਦੇ ਘਰ  ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ‘ਤੇ ਮੱਥਾ ਟੇਕਣ ਲਈ ਜਾ ਰਹੀ ਸੀ। ਇਹ ਹਾਦਸਾ ਸ਼ਹਿਰ ਦੇ ਮਲੇਰਕੋਟਲਾ ਰੋਡ ‘ਤੇ ਸਥਿਤ ਗੁਗਾ ਮਾੜੀ ਚੌਕ ਲਾਗੇ ਵਾਪਰਿਆ ਹੈ।  

 ਰਾਹਗੀਰਾਂ ਦਾ ਕਹਿਣਾ ਹੈ ਕਿ ਰਾਏਕੋਟ-ਮਲੇਰਕੋਟਲਾ ਰੋਡ ‘ਤੇ ਗੁਗਾ ਮਾੜੀ ਚੌਂਕ ਲਾਗੇ ਜਿਆਦਾ ਟਰੈਫਿਕ ਹੋਣ ਕਾਰਨ ਮੋੜ ਮੁੜਨ ਲਈ ਮ੍ਰਿਤਿਕਾ ਸੜਕ ਕਿਨਾਰੇ ਐਕਟਿਵਾ ਸਮੇਤ ਖੜ੍ਹ ਗਈ । ਤਦਿ ਮਲੇਰਕੋਟਲਾ ਸਾਈਡ ਵੱਲੋਂ ਆਏ ਤੇਜ ਰਫ਼ਤਾਰ ਕੈਂਟਰ ਚਾਲਕ ਨੇ ਅਚਾਨਕ ਉਸ ਦੀ ਸਕੂਟਰੀ ਨੂੰ ਸਾਈਡ ਮਾਰ ਦਿੱਤੀ।  ਜਿਸ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ‘ਤੇ ਕੈਂਟਰ ਅੱਗੇ ਡਿੱਗ ਪਈ । ਕੈਂਟਰ ਚਾਲਕ ਲੋਕਾਂ ਵੱਲੋਂ ਰੌਲਾ ਪਾਉਣ ਦੇ ਬਾਵਜੂਦ ਵੀ ਨਹੀਂ ਰੁਕਿਆ ਅਤੇ ਚਾਲਕ ਨੇ ਤੇਜੀ ਨਾਲ ਅੱਗੇ ਲੰਘਦਿਆਂ ਮਹਿਲਾ ਨੂੰ ਕੈਂਟਰ ਦੇ ਪਿਛਲੇ ਟਾਇਰਾਂ ਥੱਲੇ ਕੁਚਲ ਦਿੱਤਾ। ਮਹਿਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। 

ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਕੈਂਟਰ ਚਾਲਕ ਨੂੰ ਸੜਕ ‘ਤੇ ਮੌਜੂਦ ਲੋਕਾਂ ਨੇ ਕਾਬੂ ਕਰਕੇ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ। ਥਾਣਾ ਸਿਟੀ ਦੇ ਐਸਐਚਓ ਦਵਿੰਦਰ ਸਿੰਘ ਅਤੇ ਜਾਂਚ ਅਧਿਕਾਰੀ  ਰਵਿੰਦਰ ਕੁਮਾਰ ਨੇ ਘਟਨਾ ਸਥਾਨ ਤੇ ਪਹੁੰਚ ਕੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਗਰਾਉਂ ਵਿਖੇ ਭੇਜ ਦਿੱਤਾ। ਹਾਦਸਾ ਗ੍ਰਸਤ ਕੈਂਟਰ ਨੂੰ ਕਬਜ਼ੇ ਵਿੱਚ ਲੈ ਕੇ ਚਾਲਕ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਪ੍ਰੇਮ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਕੈਂਟਰ ਚਾਲਕ ਆਹਿਦ ਪੁੱਤਰ ਸ਼ਬੀਰ ਖਾਨ ਵਾਸੀ ਰਸੂਲਪੁਰ(ਨੇੜੇ ਅਹਿਮਦਗੜ੍ਹ) ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਤਾ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -