Girl in a jacket
HomePunjabFazilkaਕੈਨੇਡਾ ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ,ਦੇਖੋ ਵੀਡੀਓ

ਕੈਨੇਡਾ ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ,ਦੇਖੋ ਵੀਡੀਓ

WhatsApp Group Join Now
WhatsApp Channel Join Now

ਰਾਏਕੋਟ : ਵਿਦੇਸ਼ ਚ ਪੰਜਾਬੀ ਨੌਜਵਾਨਾਂ ਦੀਆ ਹਤਿਆਵਾਂ ਦੇ ਮਾਮਲੇ ਲਗਾਤਾਰ ਸਾਮਣੇ ਆ ਰਹੇ ਸਨ। ਇਸੇ ਕੜੀ ਚ ਇਕ ਹੋਰ ਮਾਮਲਾ ਪਿੰਡ ਨੱਥੋਵਾਲ ਤੋਂ ਸਾਮਣੇ ਆਇਆ ਹੈ।  ਇਸ ਪਿੰਡ ਦਾ ਨੌਜਵਾਨ ਤਿੰਨ ਮਹੀਨੇ ਪਹਿਲਾਂ ਆਪਣੇ ਬਿਹਤਰ ਭਵਿੱਖ ਦੀ ਭਾਲ ਲਈ ਕਨੇਡਾ ਗਿਆ ਸੀ ਬੀਤੀ 16 ਨਵੰਬਰ ਨੂੰ ਉਸ ਨੂੰ ਕਨੇਡਾ ਦੇ ਮਿਸੀਸਾਗਾ ਸ਼ਹਿਰ ਵਿੱਚ ਦੋ ਅਣਪਛਾਤੇ ਨਕਾਬ ਪੋਸ ਵਿਅਕਤੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ । ਮ੍ਰਿਤਕ ਜਗਰਾਜ ਸਿੰਘ ਰਾਜ ਦੀ ਦੇਹ ਨੂੰ ਕੈਨੇਡਾ ਚ ਵਸਦੇ ਪੰਜਾਬੀ ਭਾਈਚਾਰੇ ਦੀ ਮਦਦ ਨਾਲ  ਪਿੰਡ ਨੱਥੋਵਾਲ ਲਿਆਂਦਾ ਗਿਆ । ਜਿੱਥੇ ਉਸ ਦਾ ਨਮ ਅੱਖਾਂ ਨਾਲ ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਜਗਰਾਜ ਨੂੰ ਅੰਤਿਮ ਵਿਦਾਇਗੀ ਦਿੱਤੀ ।

ਮ੍ਰਿਤਕ ਜੁਗਰਾਜ ਸਿੰਘ ਦੇ ਪਰਿਵਾਰਕ ਮੈਂਬਰ ਜਸਵੀਰ ਸਿੰਘ ਬੁੱਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਰਤਕ ਦਾ ਵੱਡਾ ਭਰਾ ਅੱਠ ਸਾਲ ਪਹਿਲਾਂ ਦੁਬਈ ਵਿਖੇ ਕੰਮਕਾਰ ਦੇ ਸਿਲਸਿਲੇ ਵਿੱਚ ਗਿਆ ਹੋਇਆ ਹੈ। ਜੁਗਰਾਜ ਸਿੰਘ ਮਿਸੀਸਾਗਾ ਦੇ ਟਰਾਂਸਪੋਰਟ ਯਾਰਡ ਵਿੱਚ ਸਕਿਊਰਟੀ ਗਾਰਡ ਦੀ ਨੌਕਰੀ ਕਰਦਾ ਸੀ।  16 ਨਵੰਬਰ ਦੀ ਰਾਤ ਨੂੰ ਕੁਝ ਅਣਪਛਾਤਿਆਂ ਨੇ ਜੁਗਰਾਜ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -