Girl in a jacket
HomePunjabTarn Taranਪੰਜਾਬ : ਡਾਕਟਰ ਤੋ ਫਿਰੋਤੀ ਮੰਗਣ ਦਾ ਮਾਮਲਾ, ਲੋਕਾਂ ਨੇ ਲਗਾਇਆ ਧਰਨਾ,...

ਪੰਜਾਬ : ਡਾਕਟਰ ਤੋ ਫਿਰੋਤੀ ਮੰਗਣ ਦਾ ਮਾਮਲਾ, ਲੋਕਾਂ ਨੇ ਲਗਾਇਆ ਧਰਨਾ, ਦੇਖੋ ਵੀਡਿਓ

WhatsApp Group Join Now
WhatsApp Channel Join Now

ਤਰਨ ਤਾਰਨ : ਪਿਛਲੇ ਕੁਝ ਦਿਨਾਂ ਤੋਂ ਭਿੱਖੀਵਿੰਡ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਨੂੰ ਗੈਂਗਸਟਰਾਂ ਵੱਲੋਂ 2 ਕਰੋੜ ਰੁਪਏ ਦੀ ਫਰੌਤੀ ਦੀ ਮੰਗ ਦੀਆਂ ਧਮਕੀਆਂ ਮਿਲ ਰਹੀਆਂ ਹਨ। ਪੈਸਾ ਨਾ ਦੇਣ ਦੀ ਸੂਰਤ ਵਿੱਚ ਡਾਕਟਰ ਅਤੇ ਉਸਦੇ ਪਰਿਵਾਰ ਨੂੰ ਗੈਂਗਸਟਰ ਵੱਲੋਂ ਜਾਨੋ ਮਾਰਨ ਦੀ ਗੱਲ ਕਹੀ ਜਾ ਰਹੀ ਹੈ। ਮਾਮਲੇ ਵਿੱਚ ਡਾਕਟਰ ਹਰਤੇਸ਼ ਪੁੱਤਰ ਸੁਭਾਸ਼ ਚੰਦਰ ਵਾਸੀ ਭਿੱਖੀਵਿੰਡ ਨੇ ਦੱਸਿਆ ਕਿ ਉਸ ਨੂੰ ਬੀਤੇ ਕੁਝ ਦਿਨਾਂ ਤੋਂ ਇੱਕ ਗੈਂਗਸਟਰ ਵੱਲੋਂ ਕਾਲ ਰਾਹੀਂ ਵਿਦੇਸ਼ੀ ਨੰਬਰ ਤੋਂ ਧਮਕੀਆਂ ਮਿਲ ਰਹੀਆਂ ਹਨ। ਜਿਸ ਸਬੰਧੀ ਉਸਨੇ ਇੱਕ ਲਿਖਤੀ ਦਰਖਾਸਤ ਥਾਣਾ ਭਿੱਖੀਵਿੰਡ ਵਿਖੇ ਦਰਜ ਕਰਵਾਈ ਹੈ ਅਤੇ ਐਸਐਸਪੀ ਤਰਨਤਾਰਨ ਨੂੰ ਜਾਣਕਾਰੀ ਦਿੱਤੀ ਹੈ। ਪਰੰਤੂ ਡਾਕਟਰ ਵੱਲੋਂ ਰੋਸ਼ ਜਤਾਇਆ ਜਾ ਰਿਹਾ ਹੈ, ਕਿ ਪੁਲਿਸ ਉਕਤ ਗੈਂਗਸਟਰ ਨੂੰ ਲੱਭਣ ਵਿੱਚ ਅਸਫਲ ਹੋ ਰਹੀ ਹੈ।

ਇਸ ਸਬੰਧੀ ਭਿੱਖੀਵਿੰਡ ਦੇ ਇਲਾਕੇ ਨੇ ਡਾਕਟਰ ਹਰਤੇਸ ਚੋਪੜਾ ਦਾ ਸਾਥ ਦਿੰਦਿਆਂ ਭਿੱਖੀਵਿੰਡ ਦੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਇਨਸਾਫ ਨਾ ਮਿਲਦਾ ਦੇਖ ਪਰਿਵਾਰ ਦਾ ਸਾਥ ਦਿੱਤਾ। ਪਿੰਡ ਵਾਸੀਆਂ ਅਤੇ ਹੋਰ ਕਿਸਾਨ ਜਥੇਬੰਦੀਆਂ ਨੇ ਭਿੱਖੀਵਿੰਡ ਚੌਂਕ ਵਿੱਚ ਧਰਨਾ ਦਿੱਤਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਬੋਲਦੇ ਹੋਏ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਉੱਤੇ ਸਵਾਲ ਉਠਾਏ ਕਿ ਪੰਜਾਬ ਵਿੱਚ ਲਗਾਤਾਰ ਗੈਂਗਸਟਰਵਾਦ ਵੱਧ ਰਿਹਾ ਹੈ। ਲਗਾਤਾਰ ਪੰਜਾਬ ਵਿੱਚ ਲੋਕਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਪੰਜਾਬ ਪੁਲਿਸ ਦੇ ਡੀਐਸਪੀ ਪ੍ਰੀਤਇੰਦਰ ਸਿੰਘ ਭਿੱਖੀਵਿੰਡ ਵੱਲੋਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣ ਤੋਂ ਬਾਅਦ ਇਹ ਧਰਨਾ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -