Girl in a jacket
HomePunjabFazilkaਪੰਜਾਬ : ਨਵੇਂ ਸਾਲ ਦੇ ਆਗਮਨ 'ਤੇ ਪਿੰਡ ਵਿੱਚ ਪਸਰਿਆ ਸੋਗ, ਦੇਖੋ...

ਪੰਜਾਬ : ਨਵੇਂ ਸਾਲ ਦੇ ਆਗਮਨ ‘ਤੇ ਪਿੰਡ ਵਿੱਚ ਪਸਰਿਆ ਸੋਗ, ਦੇਖੋ ਵੀਡਿਓ

WhatsApp Group Join Now
WhatsApp Channel Join Now

ਪਠਾਨਕੋਟ : ਜਿੱਥੇ ਪੂਰਾ ਦੇਸ਼ ਨਵੇਂ ਸਾਲ ਦੇ ਆਗਮਨ ਤੇ ਜਸ਼ਨ ਮਨਾ ਰਿਹਾ ਹੈ, ਓਥੇ ਹੀ ਦੂਜੇ ਪਾਸੇ ਸਾਡੇ ਭਾਰਤ ਦੇਸ਼ ਦੇ ਸਪੂਤ ਜੋਕਿ ਪਿਛਲੇ 12 ਸਾਲਾਂ ਤੋਂ ਫੌਜ ਦੀ ਆਈ.ਟੀ.ਬੀ.ਪੀ. ਵਿੱਚ ਸੇਵਾਵਾਂ ਨਿਭਾ ਰਹੇ ਸੀ, ਕਾਂਸਟੇਬਲ ਜੀਡੀ ਦਲਜੀਤ ਸਿੰਘ ਦਾ ਦੇਹਾਂਤ ਹੋ ਗਿਆ। ਦਲਜੀਤ ਸਿੰਘ ਆਪਣੇ ਪਿੱਛੇ ਰੋਂਦੇ ਵਿਲਕਦੇ ਪਰਿਵਾਰ ਅਤੇ ਨਵਜੰਮੀ ਢਾਈ ਕੂ ਮਹੀਨਿਆਂ ਦੀ ਧੀ ਨੂੰ ਅਲਵਿਦਾ ਆਖ ਗਏ।  

ਇਸ ਮੌਕੇ ਤੇ ਜ਼ਿਲ੍ਹਾ ਪਠਾਨਕੋਟ ਨੇੜੇ ਪੈਂਦੇ ਪਿੰਡ ਧੋਬੜਾ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਬਟਾਲੀਅਨ ਦੇ ਇੰਸਪੈਕਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਸੀ ਕਿ ਮ੍ਰਿਤਕ ਦਲਜੀਤ ਸਿੰਘ ਜੋਕਿ ਛੁੱਟੀ ਤੇ ਘਰ ਆਏ ਹੋਏ ਸਨ, ਦਾ ਡੇਂਗੂ ਕਾਰਨ ਦੇਹਾਂਤ ਹੋ ਗਿਆ। ਇਸ ਮੌਕੇ ਤੇ ਬਟਾਲੀਅਨ ਵਲੋਂ ਓਹਨਾਂ ਨੂੰ ਆਖਰੀ ਸਲਾਮੀ ਵੀ ਭੇਂਟ ਕੀਤੀ ਗਈ।

 

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -