ਅੰੰਮਿ੍ਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅਕਸਰ ਹੀ ਅਧਿਆਪਕ ਅਤੇ ਸਿਕਿਉਰਟੀ ਦੇ ਮੁਲਾਜ਼ਮਾਂ ਦੇ ਵਿੱਚ ਕਾਫੀ ਕਹਾ ਸੁਣੀ ਸੁਣਨ ਨੂੰ ਮਿਲਦੀ ਹੈ। ਜਿਸ ਤੋਂ ਬਾਅਦ ਵੀ ਕਿਸੇ ਵੀ ਤਰ੍ਹਾਂ ਦੀ ਸਿਕਿਉਰਟੀ ਦੇ ਅਧਿਕਾਰੀਆਂ ਉੱਤੇ ਜੂ ਸਰਕਦੀ ਹੋਈ ਨਜ਼ਰ ਨਹੀਂ ਆ ਰਹੇ। ਦਸਣਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਟੂਡੈਂਟ ਔਰਗਨਾਈਜੇਸ਼ਨ ਵੱਲੋਂ ਉੱਥੇ ਦੀ ਸਿਕਿਉਰਟੀ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਸਟੂਡੈਂਟ ਔਰਗਨਾਈਜੇਸ਼ਨ ਦਾ ਦਾਅਵਾ ਹੈ ਕਿ ਬੀਤੇ ਦਿਨ ਕੁਛ ਅਣਪਛਾਤੇ ਵਿਅਕਤੀਆਂ ਵੱਲੋਂ ਯੂਨੀਵਰਸਟੀ ਦੇ ਅੰਦਰ ਵੜ ਇੱਕ ਗੱਡੀ ਨੂੰ ਤੋੜ ਭੰਨ ਕੀਤੀ ਗਈ। ਜਿਸ ਤੋਂ ਬਾਅਦ ਸਿਕਿਉਰਟੀ ਦੇ ਵੱਲੋਂ ਕਿਸੇ ਵੀ ਤਰਹਾਂ ਦੀ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਤਹਿਤ ਉਹਨਾਂ ਵੱਲੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਸਿਕਿਉਰਟੀ ਦੇ ਨਾਂ ਤੇ ਸਿਰਫ ਤੇ ਸਿਰਫ ਯੂਨੀਵਰਸਿਟੀ ਵਿੱਚ ਮੋਟੇ ਪੈਸੇ ਤਾਂ ਸਾਡੇ ਕੋਲ ਲਿੱਤੇ ਜਾਂਦੇ ਹਨ, ਲੇਕਿਨ ਸਾਡੀ ਕਿਸੇ ਵੀ ਤਰਹਾਂ ਦੀ ਸੁਰੱਖਿਆ ਇਹਨਾਂ ਵੱਲੋਂ ਨਹੀਂ ਕੀਤੀ ਜਾਂਦੀ। ਉਹਨਾਂ ਨੇ ਕਿਹਾ ਕਿ ਬੀਤੇ ਦਿਨ ਹੋਏ ਹਮਲੇ ਤੋਂ ਬਾਅਦ ਜਦੋਂ ਉਹਨਾਂ ਕੋਲ ਸੀਸੀਟੀਵੀ ਮੰਗੀ ਗਈ ਤਾਂ ਉਹਨਾਂ ਦੇ ਕੈਮਰੇ ਵੀ ਕੰਮ ਨਹੀਂ ਕਰ ਰਹੇ ਸਨ। ਜਿਸ ਕਰਕੇ ਬਹੁਤ ਵੱਡਾ ਨੁਕਸਾਨ ਸਟੂਡੈਂਟਸ ਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਉਹਨਾਂ ਨੇ ਕਿਹਾ ਕਿ ਬੀਤੇ ਦਿਨ ਵੀ ਇੱਕ ਨੌਜਵਾਨ ਵੱਲੋਂ ਸਾਡੇ ਸਟੂਡੈਂਟ ਉੱਤੇ ਹਮਲਾ ਕੀਤਾ ਗਿਆ ਲੇਕਿਨ ਸਕਿਉਰਟੀ ਵੱਲੋਂ ਕਿਸੇ ਵੀ ਤਰਹਾਂ ਦੇ ਉਸ ਵਿਅਕਤੀ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਗਈ।
ਉਹਨਾਂ ਨੇ ਕਿਹਾ ਕਿ ਜੇਕਰ ਜਰੂਰਤ ਪਈ ਤਾਂ ਅਸੀਂ ਜਰੂਰ ਧਰਨਾ ਪ੍ਰਦਰਸ਼ਨ ਕਰਾਂਗੇ। ਉੱਥੇ ਇਹ ਅੱਗੇ ਬੋਲਦੇ ਹੋਏ ਸਕਿਉਰਟੀ ਦੇ ਇੰਚਾਰਜ ਕੈਪਟਨ ਅਮਰਬੀਰ ਸਿੰਘ ਚਾਹਲ ਨੇ ਦੱਸਿਆ ਕਿ ਜਦੋਂ ਵੀ ਇਹਨਾਂ ਸਟੂਡੈਂਟ ਵੱਲੋਂ ਸਾਨੂੰ ਸੂਚਨਾ ਮਿਲੀ ਸੀ ਅਸੀਂ ਤੁਰੰਤ ਹੀ ਆਪਣੀ ਟੀਮ ਉੱਥੇ ਭੇਜੀ ਸੀ। ਗੇਟ ਦਾ ਉਸਾਰੀ ਚੱਲਣ ਦੇ ਕਰਕੇ ਉੱਥੇ ਦਾ ਸੀਸੀਟੀਵੀ ਕੰਮ ਨਹੀਂ ਕਰ ਰਿਹਾ ਸੀ। ਉਹਨਾਂ ਨੇ ਕਿਹਾ ਕਿ ਅਸੀਂ ਉਸੇ ਤੁਰੰਤ ਇਹ ਪੁਲਿਸ ਨੂੰ ਵੀ ਸੂਚਿਤ ਕੀਤਾ ਤੇ ਪੁਲਿਸ ਦੇ ਵੱਲੋਂ ਹੁਣ ਇਸ ਉੱਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਅਸੀਂ ਸਟੂਡੈਂਟ ਨੂੰ ਹਰ ਇੱਕ ਸੰਭਵ ਮਦਦ ਕਰਨ ਦੀ ਗੱਲ ਕਹਿ ਰਹੇ ਹਾਂ।
