Girl in a jacket
HomeMohaliਪੰਜਾਬ: ਸਾਲੇ ਨੇ ਜੀਜੇ ਦੇ ਸਿਰ ਵਿੱਚ ਤੇਜਧਾਰ ਹਥਿਆਰ ਨਾਲ ਕੀਤਾ ਹਮਲਾ,...

ਪੰਜਾਬ: ਸਾਲੇ ਨੇ ਜੀਜੇ ਦੇ ਸਿਰ ਵਿੱਚ ਤੇਜਧਾਰ ਹਥਿਆਰ ਨਾਲ ਕੀਤਾ ਹਮਲਾ, ਦੇਖੋਂ ਵੀਡਿਓ

WhatsApp Group Join Now
WhatsApp Channel Join Now

ਫਿਰੋਜ਼ਪੁਰ: ਕਹਿੰਦੇ ਨੇ ਭੈਣ-ਭਰਾ ਦਾ ਰਿਸ਼ਤਾ ਬੜਾ ਵੱਡਾ ਹੁੰਦਾ ਹੈ। ਅਗਰ ਜਾਇਦਾਦ ਨੂੰ ਲੈ ਕੇ ਤਕਰਾਰ ਪੈ ਜਾਵੇ ਤਾਂ ਘਰਾਂ ਦੇ ਘਰ ਤਬਾਹ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਕਸਬਾ ਮਮਦੋਟ ਦੇ ਪਿੰਡ ਛਾਂਗਾ ਖ਼ੁਰਦ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਦੁਕਾਨ ਦੇ ਉੱਪਰ ਦੁਕਾਨ ਬਣਾਉਂਦੇ ਸਮੇਂ ਲੜਾਈ ਝਗੜਾ ਹੋ ਗਿਆ। ਜਿਸ ਵਿੱਚ ਇੱਕ ਵਿਅਕਤੀ ਦਾ ਸਿਰ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ। ਇਸ ਮੌਕੇ ਜਾਣਕਾਰੀ ਸਾਂਝਾ ਕਰਦੇ ਹੋਏ ਜਖਮੀ ਜੰਗੀਰ ਸਿੰਘ ਪਿੰਡ ਕਿਸ਼ੋਰ ਸਿੰਘ ਵਾਲਾ ਢਾਣੀ ਟਿੱਬਾ ਥਾਣਾ ਮਮਦੋਟ ਉਹਨਾਂ ਨੇ ਕਿਹਾ ਕਿ ਪਿਛਲੇ ਚਾਰ ਸਾਲ ਤੋਂ ਪਿੰਡ ਛਾਂਗਾ ਖੁਰਦ ਵਿਖੇ ਇਲੈਕਟਰੋਨਿਕ ਦੀ ਦੁਕਾਨ ਬਣਾਈ ਹੋਈ ਹੈ। ਜਿਸ ਉੱਪਰ ਇੱਕ ਹੋਰ ਦੂਸਰਾ ਮਜਿੰਲ ਤਿਆਰ ਕਰ ਰਹੇ ਸੀ ਤਾਂ ਉੱਥੇ ਮੇਰਾ ਸਾਲਾ ਆ ਗਿਆ। ਜਿਸਨੇ ਸਾਨੂੰ ਦੁਕਾਨ ਦੇ ਉੱਪਰ ਦੁਕਾਨ ਨਾਂ ਤਿਆਰ ਕਰਨ ਲਈ ਕਿਹਾ ਅਤੇ ਉਸਨੇ ਤੇਜ਼ਧਾਰ ਹਥਿਆਰ ਨਾਲ ਮੇਰੇ ਸਿਰ ਤੇ ਵਾਰ ਕਰ ਦਿੱਤਾ।

ਜਿਸ ਨਾਲ ਉਹ ਪੂਰੀ ਤਰ੍ਹਾਂ ਲਹੂ ਲੁਹਾਣ ਹੋ ਗਿਆ। ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਇਲਾਜ ਦੇ ਲਈ ਸਿਵਿਲ ਹਸਪਤਾਲ ਫਿਰੋਜ਼ਪੁਰ ਵਿਖੇ ਭਰਤੀ ਕਰਵਾਇਆ ਗਿਆ ਹੈ । ਇਸ ਮੌਕੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਵਾਇਆ ਜਾਵੇ । ਇਸ ਮੌਕੇ ਜਦ ਉਕਤ ਪੀੜਿਤ ਵਿਅਕਤੀ ਦੇ ਲੜਕੇ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿੱਛਲੇ 4 ਸਾਲਾ ਤੋਂ ਇਹ ਜੋ ਸਾਡੀ ਦੁਕਾਨ ਹੈ। ਉਹ ਅਸੀਂ ਮੁੱਲ ਖਰੀਦੀ ਹੋਈ ਸੀ। ਜਿਸ ਵਿੱਚ ਸਰਪੰਚ ਵੀ ਗਵਾਹ ਹੈ ਲੇਕਿਨ ਫਿਰ ਵੀ ਮੇਰੇ ਮਾਮੇ ਨੇ ਜਬਰਦਸਤੀ ਕਰਕੇ ਮੇਰੇ ਪਿਤਾ ਦੇ ਸਿਰ ਵਿੱਚ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ। ਜਿੱਥੇ ਕਿ ਮੇਰੇ ਪਿਤਾ ਜਖਮੀ ਹੋ ਗਏ। ਜਿਨਾਂ ਨੂੰ ਇਲਾਜ ਦੇ ਲਈ ਹਸਪਤਾਲ ਫਿਰੋਜਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਣਦੀ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -