ਅੰਮ੍ਰਿਤਸਰ: ਸਪੈਸ਼ਲ ਅਪਰੇਸ਼ਨ ਸੈੱਲ ਦੀ ਟੀਮ ਨੇ ਇਕ ਨਾਮਵਰ ਗੈਂਗਸਟਰ ਦੇ ਸਾਥੀ ਨੂੰ ਨਾਜਾਇਜ਼ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ । ਜਾਣਕਾਰੀ ਦਿੰਦੇ ਹੋਏ ਐਸ.ਓ.ਐਸ ਦੇ ਸਬ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਨਾਮਵਰ ਗੈਂਗਸਟਰ ਹੈਪੀ ਪੱਛਿਆ ਵਲੋਂ ਵਿਦੇਸ਼ ਚ ਬੈਠ ਪੰਜਾਬ ਚ ਇਕ ਗੈਂਗ ਬਣਾਇਆ ਗਿਆ ਹੈ । ਇਹ ਗੈਂਗ ਪੰਜਾਬ ਚ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ । ਜਿਸ ਚ ਫਿਰੌਤੀ ਅਤੇ ਲੂਟਾ ਖੋਹਾਂ ਦੀਆ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਨੌਜਵਾਨਾਂ ਨੂੰ ਜੋੜਿਆ ਗਿਆ ਹੈ।
ਸੂਚਨਾ ਤੇ ਕਾਰਵਾਈ ਕਰਦੇ ਹੋਏ ਗੈਂਗ ਦੇ ਇਕ ਮੈਂਬਰ ਸੁਖਮਨੀ ਸਿੰਘ ਵਾਸੀ ਪਿੰਡ ਮਾਨ ਨੇੜੇ ਰਾਮਦਾਸ ਨੂੰ ਬਟਾਲਾ ਦੇ ਆਲੀਵਾਲ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਕੋਲੋਂ ਤਿੰਨ ਪਿਸਤੌਲਾਂ, ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ। ਇਹਨਾਂ ਪਿਸਤੌਲਾਂ ਚ ਇਕ ਵਿਦੇਸ਼ੀ ਪਿਸਤੌਲ ਵੀ ਹੈ। ਇਸ ਗੈਂਗ ਦਾ ਮੁਖੀ ਹੈਪੀ ਅਮਰੀਕਾ ਤੋਂ ਗੈਂਗ ਨੂੰ ਉਪ੍ਰੇਟ ਕਰਦਾ ਹੈ। ਫੜੇ ਗਏ ਦੋਸ਼ੀ ਨੇ ਪੁੱਛ ਗਿੱਛ ਦੇ ਦੋਰਾਨ ਗੈਂਗ ਦੇ ਹੋਰ ਮੇਮ੍ਬਰ ਬਾਰੇ ਦਸਿਆ ਹੈ। ਜਿਨ੍ਹਾਂ ਨੂੰ ਪੁਲਿਸ ਨੇ ਨਾਮਜਦ ਕਰ ਲਿਆ ਹੈ। ਜੋ ਕਿ ਫਰਾਰ ਸਨ ਪੁਲਿਸ ਉਹਨਾਂ ਦੀ ਤਲਾਸ਼ ਚ ਛਾਪੇਮਾਰੀ ਕਰ ਰਹੀ ਹੈ।
