HomeHimachalBaddiਪੰਜਾਬ : ਸਬਜ਼ੀ ਵਿਕਰੇਤਾ ਨੂੰ ਗੋਲੀ ਮਾਰਨ ਵਾਲਾ ਮੁੱਖ ਆਰੋਪੀ ਗ੍ਰਿਫਤਾਰ, ਦੇਖੋ...

ਪੰਜਾਬ : ਸਬਜ਼ੀ ਵਿਕਰੇਤਾ ਨੂੰ ਗੋਲੀ ਮਾਰਨ ਵਾਲਾ ਮੁੱਖ ਆਰੋਪੀ ਗ੍ਰਿਫਤਾਰ, ਦੇਖੋ ਵੀਡਿਓ

WhatsApp Group Join Now
WhatsApp Channel Join Now

ਜੰਡਿਆਲਾ ਗੁਰੂ : ਕੁਝ ਦਿਨ ਪਹਿਲਾਂ  ਵਿਅਕਤਿਆਂ ਵੱਲੋਂ ਸਬਜ਼ੀ ਵਿਕਰੇਤਾ ਲਕਸਮਣ ਕੁਮਾਰ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ 6 ਅਤੇ ਕੁਝ ਅਣਪਛਾਤਿਆਂ ਤੇ ਮਾਮਲਾ ਦਰਜ ਕੀਤਾ ਗਿਆ ਸੀ ।  ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਇਸ ਮਾਮਲੇ ਦੇ ਮਾਸਟਰ ਮਾਇੰਡ ਨੂੰ ਵੀ  ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧ ਵਿੱਚ ਡੀਐਸਪੀ ਸੁੱਚਾ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੰਡਿਆਲਾ ਗੁਰੂ ਵਿਖੇ ਚੱਲੀ ਗੋਲੀ ਦੇ ਮਾਮਲੇ ਵਿੱਚ ਪੁਲਿਸ ਨੇ ਪਹਿਲਾਂ ਹੀ ਚੰਦਨ ਨਾਮਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਇਸ ਮੁਕਦਮੇ ਚ ਲੋੜੀਂਦੇ ਮੁੱਖ ਆਰੋਪੀ ਰਮਿਤ ਯਾਦਵ ਨੇ ਖੁਦ ਪੁਲਿਸ ਨੂੰ ਸਿਰਂਡਰ ਕਰ ਦਿੱਤਾ।

ਪੁਲਿਸ ਨੇ ਰਮਿਤ ਯਾਦਵ ਦੇ ਕੋਲੋਂ ਇੱਕ ਪਿਸਤੋਲ ਵੀ ਬਰਾਮਦ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਰਮਿਤ ਯਾਦਵ ਨੇ ਇਹ ਪਿਸਤੋਲ ਯੂਪੀ ਤੋਂ ਖਰੀਦੀ ਸੀ। ਪੁਲਿਸ ਨੇ ਇਸ ਮੁਕਦਮੇ ਚ 2 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਫਰਾਰ ਦੋਸ਼ੀਆਂ ਦੀ ਭਾਲ ਚ ਛਾਪੇਮਾਰੀ ਜਾਰੀ ਹੈ । ਰਮਿਤ ਯਾਦਵ ਦੀ ਅਤੇ ਲਕਸ਼ਮਣ ਕੁਮਾਰ ਦੀ ਪੁਰਾਣੀ ਰੰਜਿਸ਼ ਚਲਦੀ ਆ ਰਹੀ ਸੀ। ਜਿਸ ਨੂੰ ਲੈ ਕੇ ਇਹ ਸਾਰੀ ਵਾਰਦਾਤ ਸਾਹਮਣੇ ਆਈ ਹੈ। ਫਿਲਹਾਲ ਇਸ ਮਾਮਲੇ ਦੀ  ਪੁਲਿਸ ਹੋਰ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

- Advertisement - spot_img
- Advertisement - spot_img

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -