Girl in a jacket
HomePunjabFazilkaਪੰਜਾਬ: ਸਮਾਨ ਲੈਣ ਗਏ ਦੁਕਾਨਦਾਰ ਨੂੰ ਮਿਲੀ ਖ਼ੌਫ਼ਨਾਕ ਸਜਾ, ਦੇਖੋ ਵੀਡੀਓ

ਪੰਜਾਬ: ਸਮਾਨ ਲੈਣ ਗਏ ਦੁਕਾਨਦਾਰ ਨੂੰ ਮਿਲੀ ਖ਼ੌਫ਼ਨਾਕ ਸਜਾ, ਦੇਖੋ ਵੀਡੀਓ

WhatsApp Group Join Now
WhatsApp Channel Join Now

ਮੋਹਾਲੀ: ਐਸ.ਏ.ਐਸ ਨਗਰ ਦੇ ਪਿੰਡ ਬਲੌਂਗੀ ਤੋਂ ਦਿਲ ਦਹਿਲਾਉਣ ਵਾਲਾ ਇਕ ਮਾਮਲਾ ਸਾਮਣੇ ਆਇਆ ਹੈ। ਜਿਥੇ ਪੀ ਜੀ ਵਿੱਚ ਰਹਿੰਦੇ ਪਾਰਸ ਨਾਮ ਦੇ ਨੌਜਵਾਨ ਨੇ ਫਾਸਟ ਫੂਡ ਦੀ ਦੁਕਾਨ ਕਰਨ ਵਾਲੇ ਜੋਗਿੰਦਰ ਨਾਮ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਲਾਸ਼ ਨੂੰ ਬੋਰੀ ਵਿੱਚ ਬੰਦ ਕਰਕੇ ਮ੍ਰਿਤਕ ਦੇ ਹੀ ਮੋਟਰ ਸਾਈਕਲ ਤੇ ਰੱਖਕੇ ਬਰਿਆਲੀ ਦੀ ਨਦੀ ਨੇੜੇ ਖਾਲੀ ਥਾਂ ਵਿੱਚ ਸੁੱਟ ਦਿੱਤਾ। ਇਸ ਮਾਮਲੇ ਵਿੱਚ ਬਲੌਂਗੀ ਪੁਲੀਸ ਵਲੋਂ ਕਾਰਵਾਈ ਕਰਦਿਆਂ ਪਾਰਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸੰਬੰਧੀ ਪੁਲੀਸ ਵਲੋਂ ਦੋਸ਼ੀ  ਦੇ ਖਿਲਾਫ ipc ਦੀ ਧਾਰਾ 302 ਅਤੇ 201 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਮ੍ਰਿਤਕ ਜੋਗਿੰਦਰ ਦੇ ਭਰਾ ਮੋਹਿਤਜੋ ਪਿੰਡ ਮਲੋਆ ਵਿੱਚ ਕਿਰਾਏਦਾਰ ਵਜੋਂ ਰਹਿੰਦਾ ਹੈ। ਉਸਨੇ ਪੁਲੀਸ ਨੂੰ ਸ਼ਿਕਾਇਤ ਦਿਤੀ ਸੀ ਕਿ ਉਸਦਾ ਵੱਡਾ ਭਰਾ ਜੋਗਿੰਦਰ ਸਿੰਘ ਰਾਣਾ ਬਲੌਂਗੀ ਵਿੱਚ ਸ਼ਿਵ ਮੰਦਿਰ ਦੇ ਨੇੜੇ ਬਾਜ਼ਾਰ ਵਿੱਚ ਫਾਸਟ ਫੂਡ ਦੀ ਦੁਕਾਨ ਕਰਦਾ ਹੈ। ਸ਼ਿਕਾਇਤ ਕਰਤਾ ਅਨੁਸਾਰ ਜੋਗਿੰਦਰ ਸਿੰਘ ਰਾਣਾ ਨੇ ਉਸਨੂੰ ਦੱਸਿਆ ਸੀ ਕਿ ਪਾਰਸ ਅਕਸਰ ਉਸ ਦੀ ਦੁਕਾਨ ਤੇ ਖਾਣਾ- ਖਾਣ ਆਉਂਦਾ ਸੀ। ਇਕ ਦਿਨ ਦੋਸ਼ੀ ਉਸਦਾ ਇੰਡਕਸ਼ਨ ਚੁਲ੍ਹਾ ਤੇ ਅਡੈਪਟਰ ਚੁੱਕ ਕੇ ਲੈ ਗਿਆ ਸੀ ਅਤੇ ਪਾਰਸ ਨੇ ਉਸਦੇ ਪੈਸੇ ਵੀ ਦੇਣੇ ਸੀ।

 ਜੋਗਿੰਦਰ ਨੇ ਪਾਰਸ ਨੂੰ ਕਈ ਵਾਰ ਸਮਾਨ ਵਾਪਸ ਕਰਨ ਵਾਸਤੇ ਕਿਹਾ ਪਰ ਉਹ ਟਾਲ ਮਟੋਲ ਕਰਦਾ ਸੀ। ਜਿਸ ਤੇ ਜੋਗਿੰਦਰ ਰਾਣਾ ਮੋਟਰਸਾਈਕਲ ਤੇ ਸਵਾਰ ਹੋ ਕੇ ਬਲੌਂਗੀ ਪਾਰਸ ਦੇ ਪੀਜੀ ਰੂਮ ਸੀ ,ਪਰ ਉੱਥੋਂ ਵਾਪਸ ਨਹੀਂ ਆਇਆ।  ਭਰਾ ਦਾ ਪਤਾ ਨਾ ਲੱਗਣ ਤੇ ਉਹ ਆਪਣੇ ਤਾਏ ਕੁਲਦੀਪ ਸਿੰਘ ਦੇ ਨਾਲ ਬਲੌਂਗੀ ਸਾਈ ਹੋਮ ਵਿਖੇ ਗਿਆ ਅਤੇ ਪੀਜੀ ਵਿੱਚ ਜੋਗਿੰਦਰ ਬਾਰੇ ਪਤਾ ਕੀਤਾ। ਪੀ ਜੀ ਦੇ ਕੈਮਰੇ ਚੈਕ ਕਰਨ ਤੇ ਪਤਾ ਲੱਗਿਆ ਕਿ ਜੋਗਿੰਦਰ ਰਾਣਾ ਕਮਰਾ ਨੰਬਰ 34 ਵਿੱਚ ਆਇਆ ਤਾਂ ਸੀ। ਪਰ ਫਿਰ ਉਥੋਂ ਵਾਪਸ ਨਹੀਂ ਨਿਕਲਿਆ। cctv  ਫੁਟੇਜ ਵਿੱਚ ਦਿਸਿਆ ਕਿ ਪਾਰਸ ਕਮਰੇ ਚੋ  ਬਾਹਰ ਨਿਕਲਿਆ ਅਤੇ  ਇੱਕ ਚਿੱਟੇ ਰੰਗ ਦਾ ਥੈਲਾ ਲੈ ਕੇ ਕਮਰੇ ਵਿੱਚ ਦਾਖਲ ਹੋਇਆ ਅਤੇ  ਥੈਲੇ ਨੂੰ ਰੱਸੀ ਨਾਲ ਬੰਨ ਕੇ ਘੜੀਸ ਕੇ ਪੌੜੀਆਂ ਵਲੋਂ  ਪੀਜੀ ਵਿੱਚੋਂ ਬਾਹਰ ਲੈ ਗਿਆ ਅਤੇ ਜੋਗਿੰਦਰ ਦੇ ਮੋਟਰਸਾਈਕਲ ਤੇ ਥੈਲੇ ਨੂੰ ਬੰਨ ਕੇ ਚਲਾ ਗਿਆ।

ਇਸ ਮਾਮਲੇ ਚ ਪੁਲਿਸ ਅਧਿਕਾਰੀ ਨੇ ਦਸਿਆ ਕਿ ਥਾਣਾ ਬਲੌਂਗੀ ਦੇ ਐਸ ਐਚ ਓ ਸਰਦਾਰ ਗੌਰਵਬੰਸ ਸਿੰਘ ਨੇ ਪਾਰਸ  ਨੇ ਜੋਗਿੰਦਰ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਬੋਰੀ ਵਿੱਚ ਬੰਦ ਕਰਕੇ ਟੀ ਡੀ ਆਈ ਦੇ ਨੇੜੇ ਨਾਲੇ ਚ ਸੁੱਟ ਦਿੱਤਾ ਸੀ। ਪਾਰਸ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਮੁੱਢਲੀ ਪੁੱਛਗਿੱਛ ਦੌਰਾਨ ਉਸਨੇ ਕਤਲ ਦੀ ਗੱਲ ਕਬੂਲ ਕਰਦਿਆਂ ਦੱਸਿਆ ਹੈ ਕਿ ਉਹ ਜੋਗਿੰਦਰ ਦੇ ਮੋਟਰ ਸਾਈਕਲ ਨੂੰ ਕਿਤੇ ਖੜ੍ਹਾ ਕਰਕੇ ਉੱਥੋਂ ਬੱਸ ਚ  ਬੈਠ ਕੇ ਚਲਾ ਗਿਆ ਸੀ। 

- Advertisement -
Girl in a jacket

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -