ਜਲੰਧਰ : ਸਾਲ 2024 ਵਿਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਆਪਣੀ ਸਥਾਪਨਾ ਦੇ 70 ਸਾਲ ਪੂਰੇ ਹੋਣ ਤੇ ਸਾਲ ਭਰ ਵਿੱਚ 70 ਈਵੈਂਟ ਮਨਾਉਣ ਲਈ ਤਿਆਰੀ ਕੀਤੀ ਜਾ ਰਹੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ 1954 ਵਿੱਚ ਸਥਾਪਿਤ ਹੋਏ ਇਸ ਕਾਲਜ ਦੀ ਪਲੈਟੀਨਮ ਜੁਬਲੀ ਮੌਕੇ ਸਾਲ ਵਿੱਚ 70 ਈਵੈਂਟ ਮਨਾਉਣ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ। ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਕਾਨਫਰੈਸ, ਐਨ.ਬੀ.ਏ ਐਕਰੀਡੀਟੇਸ਼ਨ, ਪਲੈਟੀਨਮ ਜੁਬਲੀ ਫੰਕਸ਼ਨ, 70 ਹਵਨ ਕੁੰਡੀ ਯੱਜ, ਸਟੂਡੈਂਟ ਰੈਲੀ, ਬੱਲਡ ਡੋਨੇਸ਼ਨ ਕੈਂਪ, ਆਈ ਡੋਨੇਸ਼ਨ ਕੈਂਪ, ਵਿਸ਼ਾਲ ਅਲੂਮਨੀ ਮੀਟ, ਅਚੀਵਮੈਂਟ ਗੈਲਰੀ, ਪਲੈਟੀਨਮ ਜੁਬਲੀ ਸੈਮੀਨਾਰ, ਕਰੈਕਟਰ ਸ਼ਾਲਾ, ਮੇਕਰਜ਼ ਜ਼ੋਨ, ਇੰਡਸਟਰੀ ਕਾਰਨਰ, ਅਡਵਾਂਨਸਡ ਸੀ.ਐਨ.ਸੀ ਲੈਬ, ਮਿਊਜੀਅਮ, ਅਲੂਮਨੀ ਹੋਮ, ਸਟੂਡੈਂਟ ਲਰਨਿੰਗ ਸੈਂਟਰ ਵਰਗੇ ਕਈ ਈਵੈਂਟ ਸ਼ਾਮਿਲ ਹਨ।
ਪ੍ਰਿੰਸੀਪਲ ਸਾਹਿਬ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਇੱਛਾ ਹੈ ਕਿ ਪੰਜਾਬ ਦੇ ਸਭ ਤੋਂ ਪੁਰਾਨੇ ਬਹੁਤਕਨੀਕੀ ਕਾਲਜ ਵਿਚ ਸ਼ਾਮਿਲ ਇਸ ਪੋਲੀਟੈਕਨਿਕ ਦੀ ਸ਼ੁਰੁਆਤ ਮਾਨਯੋਗ ਗਵਰਨਰ ਬੱਨਵਾਰੀ ਲਾਲ ਪ੍ਰੋਹਿਤ ਕਰਨ ਅਤੇ ਪ੍ਰੋਗਰਾਮਾਂ ਦੀ ਲੜੀ ਦੀ ਸਮਾਪਤੀ ਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਅਤੇ ਡੀ.ਏ.ਵੀ ਦੇ ਪ੍ਰਧਾਨ ਮਾਨਯੋਗ ਸ਼੍ਰੀ ਪੂਨਮ ਸੂਰੀ ਜੀ ਸ਼ਾਮਿਲ ਹੋਣ।
ਇਸ ਸਬੰਧੀ ਉਹਨਾਂ ਨੇ ਦੱਸਿਆ ਕਿ ਉਹ ਛੇਤੀ ਹੀ ਗਵਰਨਰ ਸਾਹਿਬ ਨੂੰ ਮਿਲਨ ਜਾ ਰਹੇ ਹਨ, ਜਿਨ੍ਹਾਂ ਨੇ ਪਿਛਲੀ ਮਿਲਣੀ ਦੌਰਾਨ ਵਾਅਦਾ ਕੀਤਾ ਸੀ ਕਿ ਉਹ ਪਲੈਟੀਨਮ ਜੁਬਲੀ ਸਮਾਗਮ ਦੇ ਉਦਘਾਟਨ ਮੌਕੇ ਸ਼ਾਮਿਲ ਹੋਣਗੇ। ਇਸ ਸਮਾਗਮ ਨੂੰ ਮਨਾਉਣ ਲਈ ਵਿਦਿਆਰਥੀਆਂ ਅਤੇ ਸਟਾਫ਼ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ 70 ਸਫ਼ਲ ਉਦਮੀਆਂ ਅਤੇ ਪ੍ਰਾਪਤੀਆਂ ਕਰਨ ਵਾਲੇ ਅਲੂਮਨੀ ਮੈਬਰਜ਼ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਗਮ ਦੀ ਰੂਪ ਰੇਖਾ ਤਿਆਰ ਕਰਨ ਲਈ 16 ਜਨਵਰੀ ਨੂੰ ਕਾਲਜ ਵਿੱਖੇ ਅਲੂਮਨੀ ਮੀਟ ਕੀਤੀ ਜਾ ਰਹੀ ਹੈ।
