Girl in a jacket
HomeHimachalBaddiਪੰਜਾਬ : ਚੋਰਾਂ ਨੇ ਦੁਕਾਨ 'ਚ ਚੋਰੀ ਦੀ ਵਾਰਦਾਤ ਨੂੰ ਦੀਤਾ ਅੰਜਾਮ,...

ਪੰਜਾਬ : ਚੋਰਾਂ ਨੇ ਦੁਕਾਨ ‘ਚ ਚੋਰੀ ਦੀ ਵਾਰਦਾਤ ਨੂੰ ਦੀਤਾ ਅੰਜਾਮ, ਲੱਖਾਂ ਰੁਪਿਆਂ ਦੇ ਭਾਂਡੇ ਕੀਤੇ ਚੋਰੀ, ਦੇਖੋ ਵੀਡਿਓ

WhatsApp Group Join Now
WhatsApp Channel Join Now

ਜੰਡਿਆਲਾ ਗੁਰੂ : ਪੰਜਾਬ ਵਿੱਚ ਆਏ ਦਿਨ ਹੀ ਲੁੱਟ ਖੋ ਤੇ ਚੋਰੀ ਦੀਆਂ ਵਾਰਦਾਤਾਂ ਇਨੀਆਂ ਕੁ ਵੱਧ ਗਈਆਂ ਹਨ ਕਿ ਚੋਰਾਂ ਨੂੰ ਵੀ ਪੁਲਿਸ ਦਾ ਡਰ ਖੌਫ ਦਿਖਾਈ ਨਹੀਂ ਦੇ ਰਿਹਾ। ਤਾਜ਼ਾ ਮਾਮਲਾ ਜੰਡਿਆਲਾ ਗੁਰੂ ਦਾ ਹੈ। ਜਿੱਥੇ ਕਿ ਰਾਤ ਦੇ ਸਮੇਂ ਚੋਰਾਂ ਵੱਲੋਂ ਭਾਂਡਿਆਂ ਦੀ ਦੁਕਾਨ ਦਾਸ ਸ਼ਟਰ ਤੋੜ ਕੇ ਉਸਦੇ ਅੰਦਰੋਂ 30 ਹਜਾਰ ਰੁਪਏ ਦੀ ਨਗਦੀ ਅਤੇ ਲੱਖਾਂ ਰੁਪਏ ਦੇ ਭਾਂਡੇ ਚੋਰੀ ਕੀਤੇ ਗਏ ਹਨ। ਦੁਕਾਨਦਾਰ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਸਵੇਰੇ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ ਤਾਂ ਉਹ ਆਪਣੀ ਦੁਕਾਨ ਤੇ ਪਹੁੰਚੇ ਤੇ ਦੁਕਾਨ ਦੇ ਅੰਦਰ ਚੈੱਕ ਕੀਤਾ।

ਦੁਕਾਨ ਦੇ ਗੱਲੇ ਵਿੱਚ ਪਏ ਪੈਸੇ ਵੀ ਮੌਜੂਦ ਨਹੀਂ ਸਨ ਅਤੇ ਦੁਕਾਨ ਦੇ ਅੰਦਰ ਕੀਮਤੀ ਪਿੱਤਲ ਤਾਂਬੇ ਤੇ ਚਾਂਦੀ ਦੇ ਭਾਂਡੇ ਵੀ ਚੋਰੀ ਹੋ ਗਏ ਸਨ। ਦੁਕਾਨਦਾਰਾਂ ਨੇ ਆਪਣਾ ਦੁੱਖ ਦੱਸਦੇ ਹੋਏ ਕਿਹਾ ਕਿ ਆਏ ਦਿਨ ਹੀ ਜੰਡਿਆਲਾ ਗੁਰੂ ਵਿੱਚ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਚੋਰਾਂ ਨੂੰ ਪੁਲਿਸ ਦਾ ਡਰ ਨਹੀਂ ਹੈ ਅਤੇ ਆਏ ਦਿਨ ਹੀ ਜੰਡਿਆਲਾ ਗੁਰੂ ਵਿੱਚ ਵੱਡੇ ਟ੍ਰੈਫਿਕ ਦੇ ਜਾਮ ਵੀ ਦੇਖਣ ਨੂੰ ਮਿਲਦੇ ਹਨ। ਲੇਕਿਨ ਪੁਲਿਸ ਆਪਣੀ ਕਾਰਵਾਈ ਸਹੀ ਤਰੀਕੇ ਨਾਲ ਨਹੀਂ ਕਰਦੀ ਦਿਖਾਈ ਦਿੰਦੀ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -