ਸਿਰ ‘ਤੇ ਸੀ ਲਖਾਂ ਰੁਪਏ ਦਾ ਕਰਜ਼ਾ
ਮਮਦੋਟ : ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਨਾਲ ਬਰਬਾਦ ਹੋਈ ਕਣਕ ਦੀ ਫਸਲ ਨੁੰ ਵੇਖ ਫਿਰੋਜਪੁਰ ਦੇ ਦਿਹਾਤੀ ਹਲਕੇ ਮਮਦੋਟ ਕਸਬੇ ਵਿੱਚ ਸਰਹੱਦੀ ਪਿੰਡ ਚੱਕ ਭੰਗੇ ਵਾਲੇ ਵਿਖੇ 55 ਸਾਲਾ ਕਿਸਾਨ ਕੁਲਦੀਪ ਸਿੰਘ ਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਮੁਤਾਬਿਕ ਮ੍ਰਿਤਕ ਕੱਲ੍ਹ ਸ਼ਾਮ ਨੁੰ ਕਣਕ ਦੀ ਵਢਾਈ ਵਾਸਤੇ ਪ੍ਰਬੰਧ ਕਰ ਰਿਹਾ ਸੀ ਡਿੱਗੀ ਫਸਲ ਦੇ ਖਰਾਬੇ ਨੁੰ ਸਹਿਣ ਨਹੀਂ ਕਰ ਸਕਿਆ ਅਤੇ ਹਾਰਟ ਅਟੈਕ ਨਾਲ ਉਸ ਦੀ ਮੌਤ ਹੋ ਗਈ
ਜਾਣਕਾਰੀ ਦਿੰਦੇ ਮ੍ਰਿਤਕ ਕਿਸਾਨ ਕੁਲਦੀਪ ਸਿੰਘ ਵੱਡੇ ਭਰਾ ਮਹਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲ ਢਾਈ ਏਕੜ੍ਹ ਜ਼ਮੀਨ ਸੀ ਅਤੇ ਸਿਰ ‘ਤੇ ਲੱਖਾ ਰੁਪਏ ਦਾ ਕਰਜ਼ਾ ਸੀ, ਜਿਸਨੂੰ ਲੈ ਕੇ ਅਕਸਰ ਪਹਿਲਾਂ ਵੀ ਵੀ ਪ੍ਰੇਸ਼ਾਨ ਰਹਿੰਦਾ ਸੀ। ਉਸਨੇ ਦੱਸਿਆ ਕਿ ਕੱਲ੍ਹ ਸ਼ਾਮ ਵੇਲੇ ਜਦੋਂ ਫਸਲ ਵੱਢ ਰਿਹਾ ਸੀ ਤਾਂ ਖਰਾਬ ਫਸਲ ਦੇ ਨੁਕਸਾਨ ਨੁੰ ਸਹਿਣ ਨਹੀਂ ਕਰ ਸਕਿਆ। ਉੱਧਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪੱਧਰੀ ਆਗੂ ਜੁਗਰਾਜ ਸਿੰਘ ਨੇ ਪੀੜ੍ਹਿਤ ਪਰਿਵਾਰ ਲਈ ਸੂਬਾ ਸਰਕਾਰ ਕੋਲੋਂ ਆਰਥਿਕ ਸਹਾਇਤਾ ਦੀ ਵੀ ਮੰਗ ਕੀਤੀ ਹੈ।