ਅੰਮ੍ਰਿਤਸਰ : ਇੰਪਰੂਵਮੈਂਟ ਟਰਸਟ ਹਮੇਸ਼ਾ ਹੀ ਵਿਵਾਦਾਂ ਵਿੱਚ ਹੀ ਘਿਰਦਾ ਹੋਇਆ ਨਜ਼ਰ ਆਉਂਦਾ ਹੈ। ਬੇਸ਼ਕ ਬੀਤੇ ਸਮੇਂ ਦੀ ਇਹ ਗੱਲ ਕੀਤੀ ਜਾਵੇ ਤਾਂ ਇੰਪਰੂਵਮੈਂਟ ਟਰਸਟ ਜੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਦੇ ਖਿਲਾਫ ਵੀ ਬਹੁਤ ਵੱਡੇ ਕਰਪਸ਼ਨ ਦੇ ਚਾਰਜ ਲੱਗੇ ਸਨ। ਲੇਕਿਨ ਹੁਣ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਤੇ ਵੀ ਇਲਜਾਮ ਲਗਾਉਂਦੇ ਹੋਏ ਕੁਛ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਦੇ ਨਾਂ ਤੇ ਮਾਨਯੋਗ ਕੋਰਟ ਵੱਲੋਂ ਡਿਗਰੀ ਕੀਤੀ ਹੋਈ ਹੈ। ਲੇਕਿਨ ਇੰਪਰੂਵਮੈਂਟ ਟਰਸਟ ਵੱਲੋਂ ਜਬਰਨ ਉਹਨਾਂ ਦੇ ਜਗਹਾ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਥੇ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਮਾਨਯੋਗ ਕੋਰਟ ਦੇ ਫੈਸਲੇ ਦਾ ਉਲੰਘਣਾ ਕਰਦੇ ਹੋਏ ਡਿਗਰੀ ਨੂੰ ਝੂਠਾ ਵੀ ਕਿਹਾ ਗਿਆ। ਉਹਨਾਂ ਨੇ ਕਿਹਾ ਕਿ ਅਸੀਂ ਇਸ ਨੂੰ ਲੈ ਕੇ ਮਾਨਯੋਗ ਕੋਰਟ ਵਿੱਚ ਜਰੂਰ ਆਪਣੀ ਪਟੀਸ਼ਨ ਵੀ ਦਾਇਰ ਕਰਾਂਗੇ ਤਾਂ ਜੋ ਕਿ ਇਹਨਾਂ ਵੱਲੋਂ ਜੋ ਮਾਨਯੋਗ ਕੋਰਟ ਦਾ ਉਲੰਘਣਾ ਕੀਤੀ ਗਈ ਹੈ, ਮਾਨਯੋਗ ਕੋਰਟ ਇਹਨਾਂ ਦੇ ਖਿਲਾਫ ਕਾਰਵਾਈ ਕਰ ਸਕੇ। ਉਥੇ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਅੱਜ ਦਾ ਨਹੀਂ ਲੰਮੇ ਚਿਰ ਦਾ ਹੈ।
ਜਿੱਥੇ ਇੰਪਰੂਵਮੈਂਟ ਟਰਸਟ ਦੇ ਅਤੇ ਸਾਡੇ ਵਿਚਕਾਰ ਲੰਮੀ ਜੰਗ ਛੇੜੀ ਹੋਈ ਸੀ ਅਤੇ ਲੰਮੇ ਸਮੇਂ ਤੋਂ ਬਾਅਦ ਮਾਨਯੋਗ ਕੋਰਟ ਵੱਲੋਂ ਸਾਡੇ ਨਾਮ ਤੇ ਡਿਗਰੀ ਕੀਤੀ ਗਈ। ਜਿਸ ਤੋਂ ਬਾਅਦ ਅਸੀਂ ਆਪਣੀ ਫਸਲ ਵੀ ਉਗਾਈ ਹੋਈ ਸੀ ਅਤੇ ਇੰਪਰੂਵਮੈਂਟ ਦੇ ਅਧਿਕਾਰੀਆਂ ਵੱਲੋਂ ਸਾਡੀ ਜਮੀਨ ਦੇ ਉੱਤੇ ਪਹੁੰਚ ਸਾਡੇ ਫਸਲ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ। ਜਦੋਂ ਅਸੀਂ ਮਾਨਯੋਗ ਕੋਰਟ ਦੀ ਡਿਗਰੀ ਦੀ ਗੱਲ ਕੀਤੀ ਤਾਂ ਸਾਨੂੰ ਉਸ ਡਿਗਰੀ ਦਾ ਹਵਾਲਾ ਦਿੰਦੇ ਹੋਏ ਉਹਨਾਂ ਵੱਲੋਂ ਇਸ ਡਿਗਰੀ ਨੂੰ ਹੀ ਝੂਠਾ ਠਹਿਰਾ ਦਿੱਤਾ ਗਿਆ। ਉਹ ਤੇ ਇਹਨਾਂ ਨੇ ਕਿਹਾ ਕਿ ਜੋ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਕਹਿ ਰਹੇ ਹਨ, ਅਸੀਂ ਉਸ ਤੋਂ ਇਤਫਾਕ ਨਹੀਂ ਰੱਖਦੇ। ਅਸੀਂ ਚਾਹੁੰਦੇ ਹਾਂ ਕਿ ਜੋ ਸਾਡੀ ਜਮੀਨ ਹੈ, ਸਾਨੂੰ ਉਹ ਵਾਪਸ ਦਵਾਈ ਜਾਵੇ। ਉਥੇ ਹੀ ਦੂਸਰੇ ਪਾਸੇ ਵਰਿੰਦਰ ਸਿੰਘ ਦੇ ਵਕੀਲ ਵੱਲੋਂ ਜਾਣਕਾਰੀ ਦਿੰਦੇ ਹੋ ਦੱਸਿਆ ਗਿਆ ਕਿ ਇਹ ਪੁਰਾਣਾ ਕੇਸ ਹੋਣ ਕਾਰਨ ਇਹ ਜਾਣ ਬੁਝ ਕੇ ਇੰਪਰੂਵਮੈਂਟ ਟਰਸ ਇਸ ਵਿੱਚ ਦਖਲ ਦੇ ਰਹੀ ਹੈ। ਉਹਨਾਂ ਨੇ ਕਿਹਾ ਕਿ ਜੋ ਇਹਨਾਂ ਵੱਲੋਂ ਪੰਜ ਕਿੱਲੇ ਜਮੀਨ ਦੀ ਗੱਲ ਕੀਤੀ ਜਾ ਰਹੀ ਹੈ। ਉਸ ਨੂੰ ਇੰਪਰੂਵਮੈਂਟ ਟਰਸਟ ਜਾਣ ਬੁੱਝ ਕੇ ਅੱਗੇ ਪਿੱਛੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅੱਗੇ ਬੋਲਦੇ ਹੋਏ ਇੰਪਰੂਵਮੈਂਟ ਦੇ ਉੱਤੇ ਕਿਹਾ ਕਿ ਜਦੋਂ ਮਾਨਯੋਗ ਕੋਰਟ ਵੱਲੋਂ ਸਾਨੂੰ ਡਿਗਰੀ ਦਿੱਤੀ ਗਈ ਹੈ ਤਾਂ ਫਸਟ ਵੱਲੋਂ ਇਸ ਵਿੱਚ ਕਦੀ ਵੀ ਦਖਲ ਅੰਦਾਜੀ ਨਹੀਂ ਕੀਤੀ ਜਾ ਸਕਦੀ। ਲੇਕਿਨ ਇਹਨਾਂ ਵੱਲੋਂ ਇਸ ਚ ਦਖਲਅੰਦਾਜ਼ੀ ਕਰ ਮਾਨਯੋਗ ਕੋਰਟ ਦਾ ਹੀ ਤੌਹੀਨ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ।
ਦੂਸਰੇ ਪਾਸੇ ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਨਾਲ ਜਦੋਂ ਗੱਲਬਾਤ ਕੀਤੀ ਗਈ। ਤਾਂ ਉਹਨਾਂ ਵੱਲੋਂ ਸੁਪਰੀਮ ਕੋਰਟ ਦਾ ਹਵਾਲਾ ਦਿੰਦਿਆਂ ਹੋਇਆਂ ਇਸ ਜਮੀਨ ਨੂੰ ਆਪਣੇ ਹੱਕ ਵਿੱਚ ਦੱਸਿਆ ਗਿਆ। ਉੱਥੇ ਹੀ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਇਹ ਜਮੀਨ ਉਹਨਾਂ ਦੀ ਹੈ ਤਾਂ ਉਹਨਾਂ ਦੀ ਇੰਚ ਪਰ ਜਮੀਨ ਵੀ ਕਦੀ ਵੀ ਇੰਪਰੂਵਮੈਂਟ ਟਰਸਟ ਨਹੀਂ ਲਵੇਗੀ। ਅੱਗੇ ਬੋਲਦੇ ਹੋਏ ਅਸ਼ੋਕ ਤਲਵਾਰ ਨੇ ਕਿਹਾ ਕਿ ਜੇਕਰ ਇੰਪਰੂਵਮੈਂਟ ਟਰਸ ਦੀ ਜਗ੍ਹਾ ਉੱਤੇ ਕੋਈ ਵੀ ਵਿਅਕਤੀ ਕਬਜ਼ਾ ਕਰੇਗਾ ਤਾਂ ਅਸੀਂ ਉਸ ਖਿਲਾਫ ਜਰੂਰ ਕਾਰਵਾਈ ਵੀ ਕਰਾਂਗੇ। ਉਥੇ ਹੀ ਉਹਨਾਂ ਨੇ ਕਿਹਾ ਕਿ ਜੋ ਡਿਗਰੀ ਉਹਨਾਂ ਵੱਲੋਂ ਦਿਖਾਈ ਜਾ ਰਹੀ ਹੈ। ਉਸ ਨੂੰ ਅਸੀਂ ਜਰੂਰ ਜਾਂਚ ਕਰਵਾਵਾਂਗੇ। ਲੇਕਿਨ ਇਮਪਰੂਵਮੈਂਟ ਦੀ ਟਰਸ ਦੀ ਜਗ੍ਹਾ ਨੂੰ ਕੋਈ ਵੀ ਵਿਅਕਤੀ ਹੋਵੇਗਾ ਤਾਂ ਉਸ ਤੋਂ ਛੁਡਵਾਇਆ ਜਾਵੇਗਾ। ਚਾਹੇ ਉਹ ਆਮ ਆਦਮੀ ਪਾਰਟੀ ਦਾ ਵਰਕਰ ਹੀ ਕਿਉਂ ਨਾ ਹੋਵੇ ਅੱਗੇ ਬੋਲਦੇ ਹੋਏ ਟਰਸਟ ਦੇ ਚੇਅਰਮੈਨ ਨੇ ਕਿਹਾ ਕਿ ਕੋਈ ਵੀ ਟਰਸ ਦੀ ਜਗ੍ਹਾ ਦੇ ਉੱਤੇ ਕਬਜ਼ਾ ਨਹੀਂ ਕਰ ਸਕੇਗਾ। ਭਗਵੰਤ ਮਾਨ ਦੀ ਸਰਕਾਰ ਨੇ ਸਾਰਿਆਂ ਨਾਲ ਇਹੀ ਵਾਅਦਾ ਕੀਤਾ ਸੀ ਕਿ ਕਦੇ ਵੀ ਸਰਕਾਰੀ ਜਮੀਨ ਉੱਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ।
