Girl in a jacket
HomeMohaliਪੰਜਾਬ: ਇਸ ਇਲਾਕੇ ਚ ਹੋਈ ਖੁਨੀ ਝੜਪ ਚ ਪਿਓ-ਪੁੱਤਰ ਦੀ ਮੌਤ, ਦੇਖੋਂ...

ਪੰਜਾਬ: ਇਸ ਇਲਾਕੇ ਚ ਹੋਈ ਖੁਨੀ ਝੜਪ ਚ ਪਿਓ-ਪੁੱਤਰ ਦੀ ਮੌਤ, ਦੇਖੋਂ ਵੀਡਿਓ

WhatsApp Group Join Now
WhatsApp Channel Join Now

ਫਿਰੋਜਪੁਰ: ਹਲਕਾ ਜਲਾਲਾਬਾਦ ਅਧੀਨ ਆਂਦੇ ਮੰਡੀ ਅਰਨੀ ਵਾਲਾ ਦੇ ਨਾਲ ਲੱਗਦੇ ਪਿੰਡ ਮਾਹੂਆਣਾ ਬੋਦਲਾ ਚ ਪਿਓ ਪੁੱਤਰਾਂ ਦੇ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆ ਐਸ ਪੀ ਡੀ ਮਨਜੀਤ ਸਿੰਘ ਨੇ ਦੱਸਿਆ ਕਿ ਮਾਹੂਆਣਾ ਬੋਦਲਾ ਚ ਮੇਨ ਰੋਡ ਫਾਜਿਲਕਾ ਮਲੋਟ ਰੋਡ ਤੇ ਸ੍ਰੀ ਗੁਰਦੁਆਰਾ ਸਾਹਿਬ ਹੈ ਉਸ ਦੇ ਸਾਹਮਣੇ ਸੜਕ ਤੇ ਪਿਓ ਪ੍ਰਤਾਪ ਸਿੰਘ ਤੇ ਪੁੱਤਰ ਗਗਨਦੀਪ ਸਿੰਘ ਗੰਭੀਰ ਰੂਪ ਚ ਜਖਮੀ ਹਾਲਾਤਾਂ ਚ ਪਏ ਸਨ ਜਿਨਾਂ ਨੂੰ ਥਾਣਾ ਅਰਨੀਵਾਲਾ ਪੁਲਿਸ ਵਲੋ ਆਪਣੀ ਪ੍ਰਾਈਵੇਟ ਗੱਡੀ ਚ ਸਿਵਲ ਹਸਪਤਾਲ ਫਾਜਿਲਕਾ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਦਿਲਬਾਗ ਸਿੰਘ ਤੇ ਪ੍ਰਤਾਪ ਸਿੰਘ ਦਾ ਆਪਣੀ ਝਗੜਾ ਚਲ ਰਿਹਾ ਸੀ ਜਿਸ ਨੂੰ ਲੈ ਕੇ ਪਹਿਲਾਂ ਵੀ ਦੋਵਾਂ ਧਿਰਾਂ ਦੀ 7/51 ਕਰਵਾਈ ਸੀ। ਅੱਜ ਵੀ ਥਾਣੇ ਚ ਦੋਵੇ ਧਿਰਾਂ ਨੂੰ ਰਾਜ਼ੀਨਾਮੇ ਵਾਸਤੇ ਬੁਲਾਇਆ ਸੀ ਜੋ ਹਾਲੇ ਵਿਚਾਰ ਅਧੀਨ ਹੀ ਸੀ ਕਿ ਦੋਵੇ ਧਿਰਾਂ ਜਦੋ ਘਰ ਪਹੁੰਚੀਆਂ ਤਾਂ ਆਪਸ ‘ਚ ਹੀ ਉਲਝ ਗਈਆਂ। ਜਿਸ ਚ ਗਗਨਦੀਪ ਤੇ ਪ੍ਰਤਾਪ ਸਿੰਘ ਗੰਭੀਰ ਰੂਪ ਚ ਜਖਮੀ ਸਨ ਤੇ ਸਿਵਲ ਹਸਪਤਾਲ ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਹੈ। ਇਸ ਦੇ ਸਬੰਧ ਚ ਪੀੜਤ ਪਰਿਵਾਰ ਜੋ ਵੀ ਬਿਆਨ ਦਰਜ ਕਰਵਾਉਣਗੇ ਉਸ ਦੇ ਅਧਾਰ ਤੇ ਬਣਦੀ ਕਾਰਵਾਈ ਉਹ ਕੀਤੀ ਜਾਵੇਗੀ।

ਪ੍ਰਤਾਪ ਸਿੰਘ ਦੇ ਛੋਟੇ ਪੁੱਤਰ ਰਾਜਦੀਪ ਦਾ ਕਹਿਣਾ ਕਿ ਉਨ੍ਹਾਂ ਨੇ 1992 ਚ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰਦੁਆਰਾ ਸਾਹਿਬ ਬਣਾਇਆ। ਜਿਸ ਦੀ ਉਹ ਸਾਂਭ ਸੰਭਾਲ ਵੀ ਉਸੇ ਸਮੇਂ ਤੋ ਹੀ ਕਰਦੇ ਆ ਰਹੇ ਹਨ। ਹੁਣ ਉਨ੍ਹਾਂ ਦਾ ਰਿਸ਼ਤੇ ਚ ਤਾਇਆ ਦਿਲਬਾਗ ਸਿੰਘ ਸ੍ਰੀ ਗੁਰਦੁਆਰਾ ਸਾਹਿਬ ਦੀ ਸ਼ਾਂਭ ਸੰਭਾਲ ਨੂੰ ਲੈਕੇ ਝਗੜਾ ਕਰ ਰਹੇ ਸਨ। ਜਿਸ ਦੀ ਉਨ੍ਹਾਂ ਵਲੋ ਥਾਣੇ ਚ ਦਰਖਾਸਤ ਵੀ ਦਿੱਤੀ ਗਈ ਪਰ ਮਾਮਲਾ ਹਾਲੇ ਤੱਕ ਹੱਲ ਨਹੀਂ ਹੋਇਆ। ਅੱਜ ਥਾਣੇ ਚ ਜਦੋ ਵਾਪਸ ਆਏ ਤਾਂ ਉਨ੍ਹਾਂ ਦੇ ਕਥਿਤ ਤਾਇਆ ਤੇ ਮੁੰਡਿਆਂ ਉਨ੍ਹਾਂ ਦੇ ਭਰਾ ਤੇ ਪਿਤਾ ਦਾ ਕਥਿਤ ਕਤਲ ਕਰ ਦਿੱਤਾ ਹੈ। ਉਨ੍ਹਾਂ ਪ੍ਰਸ਼ਾਸ਼ਨ ਤੋਂ ਕਥਿਤ ਦੋਸ਼ੀਆਂ ਨੂੰ ਬਣਦੀ ਸਜਾ ਦੇਣ ਦੀ ਅਪੀਲ ਕੀਤੀ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Girl in a jacket

Latest News

- Advertisement -
- Advertisement -