ਲੁਧਿਆਣਾ : ਇਨੋਵਾ ਗੱਡੀ ਅਤੇ ਟਰੱਕ ਦੀ ਭਿਆਨਕ ਟੱਕਰ ਮਗਰੋਂ ਬਹਿਸਬਾਜ਼ੀ ਇੰਨੀ ਵਧ ਗਈ ਕਿ ਟਰੱਕ ਡਰਾਈਵਰ ਨੇ ਤਲਵਾਰ ਕੱਢ ਕੇ ਗੱਡੀ ਚਾਲਕ ਨੂੰ ਬੁਰੀ ਤਰ੍ਹਾਂ ਲਹੂ-ਲੁਹਾਨ ਕਰ ਦਿੱਤਾ। ਘਟਨਾ ਸਥਾਨ ਉਪਰ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਟਰੱਕ ਚਾਲਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਗਿੱਲ ਰੋਡ ਉਤੇ ਟਰੱਕ ਅਤੇ ਇਨੋਵਾ ਗੱਡੀ ਦੀ ਟੱਕਰ ਹੋਣ ਕਾਰਨ ਦੋਵੇਂ ਹੀ ਧਿਰਾਂ ਆਪਸ ਵਿੱਚ ਬਹਿਸ ਪਈਆਂ ਜਿਸ ਤੋਂ ਬਾਅਦ ਟਰੱਕ ਚਾਲਕ ਨੇ ਗੁੱਸੇ ਵਿੱਚ ਆ ਕੇ ਤਲਵਾਰ ਕੱਢ ਲਈ ਤੇ ਉਸ ਗੱਡੀ ਚਾਲਕ ਦੇ ਮਾਰ ਕੇ ਉਸਨੂੰ ਲਹੂ ਲੁਹਾਨ ਕਰ ਦਿੱਤਾ।
ਇਸ ਤੋਂ ਬਾਅਦ ਕੋਲੋਂ ਲੰਘ ਰਹੇ ਵਿਅਕਤਿਆਂ ਨੇ ਇਸ ਮਾਮਲੇ ਨੂੰ ਵੇਖ ਮੌਕੇ ਉਪਰ ਹੀ ਪੁਲਿਸ ਨੂੰ ਸੱਦਿਆ ਅਤੇ ਟਰੱਕ ਚਾਲਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਭਾਰੀ ਹੰਗਾਮਾ ਵੀ ਹੋਇਆ। ਉਧਰ ਇਲਾਕੇ ਦੇ ਲੋਕਾਂ ਦੀ ਮੰਨੀਏ ਤਾਂ ਮਾਮਲਾ ਸੁਲਝਾਉਣ ਦੀ ਬਜਾਏ ਟਰੱਕ ਚਾਲਕ ਵੱਲੋਂ ਗਾਲੀ-ਗਲੋਚ ਕਰ ਇੱਕ ਨੌਜਵਾਨ ਦੇ ਤਲਵਾਰ ਮਾਰੀ ਗਈ ਹੈ ਜਿਸ ਤੋਂ ਬਾਅਦ ਉਸ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਬਾਬਤ ਮੌਕੇ ਉਤੇ ਪੁਲਿਸ ਨੂੰ ਸੱਦ ਟਰੱਕ ਚਾਲਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।
